DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ‘ਆਪ’ ਸਰਕਾਰ ਤੋਂ ਚਮਕੌਰ ਸਾਹਿਬ ਦੇ ਗੇਟਾਂ ਨੂੰ ਰੰਗ ਤੱਕ ਨਾ ਹੋਇਆ: ਚੰਨੀ

Punjab News: ਬੀਤੇ ਸਾਢੇ ਚਾਰ ਸਾਲਾ ਦੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਚਮਕੌਰ ਸਾਹਿਬ ਵਿੱਚ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਸਾਹਿਬਜ਼ਾਦਿਆਂ ਦੇ ਨਾਮ ਤੇ ਸਵਾਗਤੀ ਗੇਟਾਂ ਨੂੰ ਰੰਗ ਰੋਗਨ ਵੀ ਪੂਰਾ ਨਹੀਂ ਹੋਇਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ...

  • fb
  • twitter
  • whatsapp
  • whatsapp
featured-img featured-img
ਕੈਪਸ਼ਨ : ਪਿੰਡ ਜਟਾਣਾ ਵਿਖੇ ਚਰਨਜੀਤ ਸਿੰਘ ਚੰਨੀ ਗੱਲਬਾਤ ਕਰਦੇ ਹੋਏ। ਫੋਟੋ : ਬੱਬੀ
Advertisement
Punjab News: ਬੀਤੇ ਸਾਢੇ ਚਾਰ ਸਾਲਾ ਦੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਚਮਕੌਰ ਸਾਹਿਬ ਵਿੱਚ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਸਾਹਿਬਜ਼ਾਦਿਆਂ ਦੇ ਨਾਮ ਤੇ ਸਵਾਗਤੀ ਗੇਟਾਂ ਨੂੰ ਰੰਗ ਰੋਗਨ ਵੀ ਪੂਰਾ ਨਹੀਂ ਹੋਇਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੇ ਪਿੰਡ ਜਟਾਣਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਕਾਂਗਰਸੀ ਆਗੂ ਨੇ ਕਿਹਾ ਕਿ ਸਕਿੱਲ ਯੂਨੀਵਰਸਿਟੀ, ਮੋਰਿਡਾ ਅਤੇ ਖਰੜ ਨੇੜਲੇ ਪਿੰਡਾਂ ਵਿੱਚ ਸ਼ੁਰੂ ਕੀਤੇ ਕਾਲਜਾਂ ਵਿੱਚ ਸਰਕਾਰ ਤੋਂ ਇਕ ਇੱਟ ਵੀ ਨਹੀਂ ਲੱਗੀ, ਜਿਸ ਕਾਰਨ ਕਰੋੜਾਂ ਰੁਪਏ ਦੀਆਂ ਇਮਾਰਤਾਂ ਖੰਡਰ ਬਣ ਗਈਆਂ ਹਨ। ਸ੍ਰੀ ਚੰਨੀ ਨੇ ਕਿਹਾ ਕਿ ਸਤਲੁਜ ਦਰਿਆ ਤੇ ਪੁਲ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ, ਹਲਕੇ ਦੀਆਂ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ, ਜਿਸ ਕਾਰਨ ਪਿੰਡਾਂ ਦੇ ਲੋਕ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ, ‘‘ਖਰਾਬੀ ਤਾਂ ਇੰਜਣ ਵਿੱਚ ਹੈ ਪਰ ਦਿੱਲੀ ਵਾਲਾ ਲਾਲਾ ਡੱਬੇ ਬਦਲਣ ਲੱਗਿਆ ਹੋਇਆ ਹੈ।’’
ਚੰਨੀ ਨੇ ਕਿਹਾ ਕਿ ਸਰਕਾਰ ਵੱਲੋਂ ਬੀਬੀਆਂ ਨਾਲ ਵਾਅਦਾ ਪਹਿਲੇ ਮਹੀਨੇ ਤੋਂ ਹੀ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਕੀਤਾ ਗਿਆ ਸੀ ਪਰ ਹੁਣ ਹਜ਼ਾਰ-ਪੰਦਰਾਂ ਸੋ ਰੁਪਏ ਦੇ ਕੇ ਮੁਕਰ ਗਏ, ਜੋ ਸਾਢੇ ਚਾਰ ਸਾਲ ਦਾ ਬਕਾਇਆ ਰਹਿੰਦਾ ਹੈ, ਉਹ ਕਾਂਗਰਸ ਸਰਕਾਰ ਆਉਣ ’ਤੇ ਦੇਵਾਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਲਦਾ ਕਰਨ ਲਈ ਹਰ ਇੱਕ ਪੰਜਾਬ ਵਾਸੀ ਨੇ ਮਨ ਬਣਾ ਲਿਆ ਹੈ। ਇਸ ਦੌਰਾਨ ਸ੍ਰੀ ਚੰਨੀ ਆਗੂਆਂ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਜੀਤ ਸਿੰਘ ਨਵੀਂ,ਪ੍ਰਧਾਨ ਹਰਬੰਸ ਸਿੰਘ ਪ੍ਰਦੇਸੀ,  ਜਗਤਾਰ ਸਿੰਘ, ਪਵਿੱਤਰ ਸਿੰਘ, ਸਾਬਕਾ ਸਰਪੰਚ ਦਿਆਲ ਸਿੰਘ, ਨੰਬਰਦਾਰ ਜਸਵੀਰ ਸਿੰਘ, ਗੁਰਚਰਨ ਸਿੰਘ,ਲਖਵਿੰਦਰ ਸਿੰਘ ਭੂਰਾ ਅਤੇ ਰੋਹਿਤ ਸੱਭਰਵਾਲ ਆਦਿ ਹਾਜ਼ਰ।
Advertisement
×