DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ‘ਆਪ’ ਦੇ ਕਾਰਜਕਾਲ ’ਚ ਪੰਜਾਬ ਸਿਰ ਕਰਜ਼ੇ ਦਾ ਬੋਝ ਚਾਰ ਫੀਸਦ ਘਟਿਆ: ਹਰਪਾਲ ਚੀਮਾ

ਕਰਜ਼ਾ ਅਤੇ ਜੀ.ਐੱਸ.ਡੀ.ਪੀ. ਦਰ ਚਾਰ ਫੀਸਦ ਘਟ ਕੇ 44.47% 'ਤੇ ਆਈ

  • fb
  • twitter
  • whatsapp
  • whatsapp
featured-img featured-img
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਫਾਈਲ ਫੋਟੋ।
Advertisement

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਕਿਹਾ ਕਿ 'ਆਪ' ਸਰਕਾਰ ਨੇ ਕਰਜ਼ੇ ਅਤੇ ਜੀਐੱਸਡੀਪੀ (GSDP) ਦੇ ਅਨੁਪਾਤ ਨੂੰ ਚਾਰ ਫੀਸਦੀ ਘਟਾ ਕੇ 44.47 ਫੀਸਦੀ ਕਰ ਦਿੱਤਾ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਆਪਣੀ ਉਧਾਰ ਲਈ ਗਈ ਰਾਸ਼ੀ ਦਾ 85 ਫੀਸਦੀ ਹਿੱਸਾ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਵੱਲੋਂ ਲਏ ਗਏ ਪੁਰਾਣੇ ਕਰਜ਼ੇ ਨੂੰ ਚੁਕਾਉਣ 'ਤੇ ਖਰਚ ਕਰ ਰਹੀ ਹੈ।

ਚੀਮਾ ਨੇ ਵਿਰੋਧੀ ਪਾਰਟੀਆਂ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਜੋ ਵਧਦੇ ਸੂਬੇ ਦੇ ਕਰਜ਼ੇ ਨੂੰ ਲੈ ਕੇ 'ਆਪ' ਨੂੰ ਨਿਸ਼ਾਨਾ ਬਣਾ ਰਹੀਆਂ ਹਨ ਅਤੇ ਪਿਛਲੀਆਂ ਸਰਕਾਰਾਂ ਨੂੰ ਸੂਬੇ ਨੂੰ "ਕਰਜ਼ੇ ਦੇ ਜਾਲ" ਵਿੱਚ ਧੱਕਣ ਲਈ ਜ਼ਿੰਮੇਵਾਰ ਠਹਿਰਾਇਆ। ਵਿੱਤ ਮੰਤਰੀ ਨੇ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਕਿਉਂਕਿ 'ਆਪ' ਸਰਕਾਰ 16 ਮਾਰਚ ਨੂੰ ਸੱਤਾ ਵਿੱਚ ਚਾਰ ਸਾਲ ਪੂਰੇ ਕਰ ਰਹੀ ਹੈ।

Advertisement

'ਆਪ' ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਵਸਤੂ ਅਤੇ ਸੇਵਾ ਕਰ (GST) ਸੰਗ੍ਰਹਿ ਦੀ ਪਿਛਲੀ ਕਾਂਗਰਸ ਸਰਕਾਰ ਨਾਲ ਤੁਲਨਾ ਕਰਦੇ ਹੋਏ ਚੀਮਾ ਨੇ ਕਿਹਾ ਕਿ ਰਾਜ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ 83,739 ਕਰੋੜ ਰੁਪਏ ਦਾ ਟੈਕਸ ਮਾਲੀਆ ਇਕੱਠਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਪੰਜ ਸਾਲਾਂ ਵਿੱਚ ਜੀਐਸਟੀ ਸੰਗ੍ਰਹਿ 61,286 ਕਰੋੜ ਰੁਪਏ ਸੀ। ਚੀਮਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਪਿਛਲੇ ਚਾਰ ਸਾਲਾਂ ਵਿੱਚ 37,975 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਇਕੱਠਾ ਕੀਤਾ ਹੈ। ਹਾਲਾਂਕਿ, ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਸ਼ਾਸਨ ਦੌਰਾਨ ਆਬਕਾਰੀ ਮਾਲੀਆ ਕ੍ਰਮਵਾਰ 20,545 ਕਰੋੜ ਰੁਪਏ ਅਤੇ 27,395 ਕਰੋੜ ਰੁਪਏ ਰਿਹਾ ਸੀ।

Advertisement

ਬਕਾਇਆ ਕਰਜ਼ੇ ਦੇ ਮੁੱਦੇ 'ਤੇ ਚੀਮਾ ਨੇ ਕਿਹਾ ਕਿ ਜਦੋਂ 2022 ਵਿੱਚ 'ਆਪ' ਸੱਤਾ ਵਿੱਚ ਆਈ ਸੀ ਤਾਂ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਵੱਲੋਂ 3 ਲੱਖ ਕਰੋੜ ਰੁਪਏ ਦਾ ਬਕਾਇਆ ਕਰਜ਼ਾ ਛੱਡਿਆ ਗਿਆ ਸੀ। ਚੀਮਾ ਨੇ ਕਿਹਾ, "ਉਸ ਕਰਜ਼ੇ ਦੀ ਅਦਾਇਗੀ ਕਰਕੇ, ਅਸੀਂ ਮੂਲ ਰਾਸ਼ੀ ਦਾ 35 ਫੀਸਦੀ ਅਤੇ ਵਿਆਜ ਦਾ 50 ਫੀਸਦੀ ਵਾਪਸ ਕਰ ਦਿੱਤਾ ਹੈ। ਅਸੀਂ ਜੋ ਉਧਾਰ ਲਿਆ ਸੀ, ਉਸ ਦਾ 85 ਫੀਸਦੀ ਹਿੱਸਾ ਪੁਰਾਣੇ ਕਰਜ਼ੇ ਨੂੰ ਉਤਾਰਨ 'ਤੇ ਖਰਚ ਕੀਤਾ ਗਿਆ ਸੀ।"

ਹਾਲਾਂਕਿ, ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਕਰਜ਼ੇ ਅਤੇ ਕੁੱਲ ਰਾਜ ਘਰੇਲੂ ਉਤਪਾਦ (GSDP) ਦੇ ਅਨੁਪਾਤ ਨੂੰ 2022 ਵਿੱਚ 48.25 ਫੀਸਦੀ ਤੋਂ ਘਟਾ ਕੇ 44.47 ਫੀਸਦੀ ਕਰ ਦਿੱਤਾ ਹੈ। ਉਨ੍ਹਾਂ ਨੋਟ ਕੀਤਾ ਕਿ ਇਹ ਸੂਬਾ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਹੈ। ਇੱਕ ਸਵਾਲ ਦਾ ਜਵਾਬ ਦਿੰਦਿਆਂ ਚੀਮਾ ਨੇ ਕਿਹਾ ਕਿ ਜਦੋਂ ਅਕਾਲੀ-ਭਾਜਪਾ ਅਤੇ ਕਾਂਗਰਸ ਸੱਤਾ ਵਿੱਚ ਸਨ ਤਾਂ ਪੰਜਾਬ "ਕਰਜ਼ੇ ਦੇ ਜਾਲ" ਵਿੱਚ ਫਸਿਆ ਹੋਇਆ ਸੀ। ਵਿੱਤ ਮੰਤਰੀ ਨੇ ਕਿਹਾ, "ਅਸੀਂ ਇਸ ਨੂੰ (ਕਰਜ਼ੇ ਤੋਂ ਜੀਐਸਡੀਪੀ) 4 ਫੀਸਦੀ ਘਟਾ ਦਿੱਤਾ ਹੈ।"

Advertisement
×