DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਸਾਬਕਾ ਮੰਤਰੀ ਤੋਤਾ ਸਿੰਘ ਦੇ ਸਪੁੱਤਰ ਮੱਖਣ ਬਰਾਰ ਦੀ ਅੱਜ ਅਕਾਲੀ ਦਲ ’ਚ ਹੋਈ ਵਾਪਸੀ

Punjab News: ਤਿੰਨ ਦਿਨ ਪਹਿਲਾਂ ਛੱਡਿਆ ਸੀ ਅਕਾਲੀ ਦਲ (ਪੁਨਰ ਸੁਰਜੀਤ)

  • fb
  • twitter
  • whatsapp
  • whatsapp
Advertisement

Punjab News: ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਆਗੂ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾਰ ਅੱਜ ਮੁੜ ਆਪਣੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੱਖਣ ਬਰਾੜ ਨੂੰ ਅੱਜ ਪਾਰਟੀ ਵਿਚ ਸ਼ਾਮਲ ਕਰਵਾਇਆ ਅਤੇ ਨਾਲ ਹੀ ਹਲਕਾ ਧਰਮਕੋਟ ਦੀ ਵਾਂਗਡੋਰ ਸੌਂਪੀ।

ਇਸ ਮੌਕੇ ’ਤੇ ਜ਼ਿਲ੍ਹੇ ਅਤੇ ਹਲਕੇ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ। ਲੰਘੇ ਕੱਲ੍ਹ ਸੁਖਬੀਰ ਬਾਦਲ ਵੱਲੋਂ ਲੰਬੀ ਪਿੰਡ ਵਿੱਚ ਹਲਕੇ ਦੇ ਸਰਕਲ ਪ੍ਰਧਾਨਾਂ ਨਾਲ ਇਸ ਮੁੱਦੇ ਉੱਤੇ ਬੈਠਕ ਕੀਤੀ ਸੀ। ਹਲਕੇ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅੱਜ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਹੈ।

Advertisement

ਜ਼ਿਕਰਯੋਗ ਹੈ ਕਿ ਮੱਖਣ ਬਰਾੜ ਅਕਾਲੀ ਦਲ ਪੁਨਰਸੁਰਜੀਤੀ ਦੇ ਗਠਨ ਤੋਂ ਬਾਅਦ ਉਸ ਵਿੱਚ ਸ਼ਾਮਲ ਹੋ ਗਏ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਅਕਾਲੀ ਦਲ ਪੁਨਰਸੁਰਜੀਤੀ ਦੇ ਆਗੂਆਂ ਉੱਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪਾਰਟੀ ਛੱਡ ਦਿੱਤੀ ਸੀ। ਮੱਖਣ ਬਰਾੜ ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਹਨ। ਸਮੁੱਚੇ ਜ਼ਿਲ੍ਹੇ ਅੰਦਰ ਹੀ ਜਥੇਦਾਰ ਤੋਤਾ ਸਿੰਘ ਦਾ ਅਜੇ ਵੀ ਵੱਡਾ ਪ੍ਰਭਾਵ ਮੰਨਿਆ ਜਾਂਦਾ ਹੈ। ਮੱਖਣ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੁੰਦਿਆਂ ਹੀ ਹਲਕੇ ਦੇ ਅਕਾਲੀ ਖ਼ੇਮੇ ਅੰਦਰ ਖ਼ੁਸ਼ੀ ਦੀ ਲਹਿਰ ਦੌੜੀ ਹੋਈ ਹੈ।

Advertisement

Advertisement
×