DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ਡਾ. ਅਨਿਲ ਗੋਇਲ ਬਣੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ

ਬਠਿੰਡਾ ਦੇ ਪਿੰਡ ਬੁਰਜ ਮਹਿਮਾ ਤੋਂ ਬਤੌਰ ਡਾਕਟਰ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ

  • fb
  • twitter
  • whatsapp
  • whatsapp
featured-img featured-img
ਡਾ.ਅਨਿਲ ਗੋਇਲ
Advertisement

ਪੰਜਾਬ ਸਰਕਾਰ ਨੇ ਆਖ਼ਰ ਲੰਮੀ ਉਡੀਕ ਮਗਰੋਂ ਵਿਭਾਗ ’ਚ ਸਾਫ਼ ਛਵੀ ਵਜੋਂ ਜਾਣੇ ਜਾਂਦੇ ਡਾ. ਅਨਿਲ ਕੁਮਾਰ ਗੋਇਲ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਵਜੋਂ ਤਾਇਨਾਤ ਕਰ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੇ ਰਹਿਣ ਵਾਲੇ ਡਾ. ਅਨਿਲ ਕੁਮਾਰ ਗੋਇਲ ਮਹਿਕਮੇ ਅੰਦਰ ਅਸੂਲ ਪਸੰਦ ਹਸਤੀ ਵਜੋਂ ਪਛਾਣ ਰੱਖਦੇ ਹਨ। ਇਸ ਤੋਂ ਪਹਿਲਾਂ ਡਾ. ਗੋਇਲ ਵਿਭਾਗ ’ਚ ਡਾਇਰੈਕਟਰ (ਸਮਾਜਿਕ ਬੀਮਾ-ਈ ਐੱਸ ਆਈ) ਦੇ ਅਹੁਦੇ ’ਤੇ ਤਾਇਨਾਤ ਰਹੇ ਅਤੇ ਉਸ ਤੋਂ ਪਹਿਲਾਂ ਦਸੰਬਰ 2023 ਤੋਂ ਸਤੰਬਰ 2025 ਤੱਕ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ  ਡਾਇਰੈਕਟਰ ਵੀ ਰਹਿ ਚੁੱਕੇ ਹਨ।

ਪੰਜਾਬ ਸਰਕਾਰ ਵੱਲੋਂ ਕੁੱਝ ਸਮਾਂ ਪਹਿਲਾਂ ਹੀ ਡਾ.ਅਨਿਲ ਗੋਇਲ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਸੀ। ਡਾ. ਗੋਇਲ ਨੇ ਦਸੰਬਰ 1993 ਤੋਂ ਬਠਿੰਡਾ ਦੇ ਪਿੰਡ ਬੁਰਜ ਮਹਿਮਾ ਤੋਂ ਬਤੌਰ ਡਾਕਟਰ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ 2017-2023 ਤੱਕ ਗੋਨਿਆਣਾ ਵਿਖੇ ਐੱਸ ਐੱਮ ਓ ਵਜੋਂ ਤਾਇਨਾਤ ਰਹੇ। ਉਨ੍ਹਾਂ ਫ਼ਰੀਦਕੋਟ ਦੇ ਸਿਵਲ ਸਰਜਨ ਵਜੋਂ ਵੀ ਸਾਲ 2025 ’ਚ ਸੇਵਾਵਾਂ ਦਿੱਤੀਆਂ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ’ਚ ਉਹ ਸਖ਼ਤ ਸੁਭਾਅ ਵਜੋਂ ਪਛਾਣ ਰੱਖਦੇ ਹਨ।
ਦੱਸਣਯੋਗ ਹੈ ਕਿ ਪੰਜਾਬ ’ਚ ਗਿਆਨੀ ਜ਼ੈਲ ਸਿੰਘ ਦੀ ਵਜ਼ਾਰਤ ਸਮੇਂ ਐੱਸ ਐੱਸ ਐੱਸ ਬੋਰਡ ਪੰਜਾਬ ਦੇ ਚੇਅਰਮੈਨ ਹੇਮ ਰਾਜ ਮਿੱਤਲ ਹੁੰਦੇ ਸਨ ਜੋ ਸਾਈਕਲ ’ਤੇ ਬਤੌਰ ਚੇਅਰਮੈਨ ਦਫ਼ਤਰ ਜਾਂਦੇ ਸਨ। ਇਮਾਨਦਾਰ ਉਨ੍ਹਾਂ ਦੀ ਪਛਾਣ ਸੀ ਜਿਨ੍ਹਾਂ ਨੇ ਬਾਅਦ ’ਚ ਆਪਣੀ ਜ਼ਿੰਦਗੀ ਗੋਨਿਆਣਾ ਮੰਡੀ ’ਚ ਆਟਾ ਚੱਕੀ ਚਲਾ ਕੇ ਬਤੀਤ ਕੀਤੀ। ਚੇਅਰਮੈਨ ਹੇਮ ਰਾਜ ਮਿੱਤਲ ਨੇ ਡਾ. ਅਨਿਲ ਗੋਇਲ  ਦੇ ਅਕਸ ਅਤੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਧੀ ਦਾ ਪੱਲਾ ਡਾ. ਗੋਇਲ ਨੂੰ ਫੜਾਇਆ। ਡਾ. ਅਨਿਲ ਗੋਇਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦਾ ਧੰਨਵਾਦ ਵੀ ਕੀਤਾ ਹੈ।
Advertisement
Advertisement
×