DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab News: ਵੀਹ ਹਜ਼ਾਰ ਮਹੀਨਾ ਨਾ ਦੇਣ ’ਤੇ ਚੌਂਕੀ ਇੰਚਾਰਜ ਵੱਲੋਂ ਮਹਿਲਾ ਨਾਲ ਕਰਨ ਕੁੱਟਮਾਰ ਦੇ ਦੋਸ਼ 

ਇੱਥੋਂ ਦੇ ਬਲਟਾਣਾ ਸਥਿਤ ਇਕ ਹੋਟਲ ਦੀਆਂ ਦੋ ਮਾਲਕ ਭੈਣਾਂ ਨੇ ਪੁਲੀਸ ਚੌਂਕੀ ਇੰਚਾਰਜ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਚੌਂਕੀ ਇੰਚਾਰਜ ਕਥਿਤ ਤੌਰ ’ਤੇ ਉਨ੍ਹਾਂ ਤੋਂ ਵੀਹ ਹਜ਼ਾਰ ਰੁਪਏ ਮਹੀਨਾ ਮੰਗ...

  • fb
  • twitter
  • whatsapp
  • whatsapp
featured-img featured-img
ਵਾਇਰਲ ਵੀਡੀਓ ਸਕਰੀਨਸ਼ਾਟ
Advertisement
ਇੱਥੋਂ ਦੇ ਬਲਟਾਣਾ ਸਥਿਤ ਇਕ ਹੋਟਲ ਦੀਆਂ ਦੋ ਮਾਲਕ ਭੈਣਾਂ ਨੇ ਪੁਲੀਸ ਚੌਂਕੀ ਇੰਚਾਰਜ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਚੌਂਕੀ ਇੰਚਾਰਜ ਕਥਿਤ ਤੌਰ ’ਤੇ ਉਨ੍ਹਾਂ ਤੋਂ ਵੀਹ ਹਜ਼ਾਰ ਰੁਪਏ ਮਹੀਨਾ ਮੰਗ ਰਿਹਾ ਸੀ, ਜੋ ਨਾ ਦੇਣ ’ਤੇ ਪੁਲੀਸ ਕਰਮੀ ਨੇ 29 ਜੁਲਾਈ ਦੀ ਰਾਤ ਨੂੰ ਹੋਟਲ ਵਿੱਚ ਆ ਕੇ ਉਸ ਦੀ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਹ ਲੰਮੇ ਸਮੇਂ ਤੋਂ ਪੁਲੀਸ ਨੂੰ ਵੀਹ ਹਜ਼ਾਰ ਰੁਪਏ ਹੋਟਲ ਚਲਾਉਣ ਲਈ ਮਹੀਨਾ ਦੇ ਰਹੇ ਹਨ ਪਰ ਹੁਣ ਬੀਤੇ ਸਮੇਂ ਤੋ ਹੋਟਲ ਬੰਦ ਹੋਣ ਕਰਕੇ ਉਹ ਮਹੀਨਾ ਦੇਣ ਵਿੱਚ ਅਸਮਰੱਥ ਹਨ।
ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਮਾਮਲੇ ਨੇ ਤੂਲ ਫੜ ਲਿਆ ਹੈ। ਸ਼ਿਕਾਇਤਕਰਤਾ ਮਹਿਲਾ ਨੇ ਇਸ ਦੀ ਸ਼ਿਕਾਇਤ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।  ਦੂਜੇ ਪਾਸੇ ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਸਐੱਸਪੀ ਹਰਮਨ ਹਾਂਸ ਨੇ ਚੌਂਕੀ ਇੰਚਾਰਜ ਨੂੰ ਲਾਈਨ ਹਾਜ਼ਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
Advertisement
×