DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਰਾਜ ਸਭਾ ਮੈਂਬਰਾਂ ਦੇ ਬਾਗੀ ਹੋਣ ਮਗਰੋਂ ‘ਆਪ’ ਨੂੰ ਵਿਧਾਇਕਾਂ ਦੇ ਟੁੱਟਣ ਦਾ ਡਰ; ਪੰਜਾਬ ਇਕਾਈ ’ਚ ਹਲਚਲ

ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਜਲੰਧਰ ’ਚ ਸੱਦੀ ਵਿਧਾਇਕਾਂ ਦੀ ਹੰਗਾਮੀ ਮੀਟਿੰਗ

  • fb
  • twitter
  • whatsapp
  • whatsapp
featured-img featured-img
New Delhi: Rajya Sabha MPs including Raghav Chadha, front, and Sandeep Pathak arrive to meet BJP National President Nitin Nabin at the party's headquarters, in New Delhi, Friday, April 24, 2026. Aam Aadmi Party (AAP) Rajya Sabha MPs Chadha and Sandeep Pathak on Friday announced that they are joining the BJP along with five other MPs of the party. (PTI Photo/Salman Ali) (PTI04_24_2026_000287A)
Advertisement

Punjab News: ਰਾਜ ਸਭਾ ਸਕੱਤਰੇਤ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਸੱਤ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ, ਹੁਣ ਪਾਰਟੀ ਦੀ ਸਾਰੀ ਕੋਸ਼ਿਸ਼ ਆਪਣੇ 94 ਵਿਧਾਇਕਾਂ ਦੇ ਵੱਡੇ ਕਾਫਲੇ ਨੂੰ ਇੱਕਜੁੱਟ ਰੱਖਣ ’ਤੇ ਕੇਂਦਰਿਤ ਹੋ ਗਈ ਹੈ। ਸੂਤਰਾਂ ਅਨੁਸਾਰ ਪਾਰਟੀ ਹਾਈਕਮਾਂਡ ਨੇ ਸਥਿਤੀ ਨੂੰ ਸੰਭਾਲਣ ਲਈ ਬੁੱਧਵਾਰ ਸਵੇਰੇ ਜਲੰਧਰ ਵਿਖੇ ਵਿਧਾਇਕਾਂ ਦੀ ਇੱਕ ਅਹਿਮ ਮੀਟਿੰਗ ਤਲਬ ਕੀਤੀ ਹੈ। ਪਾਰਟੀ ਸੂਤਰਾਂ ਨੇ ‘ਟ੍ਰਿਬਿਊਨ’ ਨੂੰ ਦੱਸਿਆ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਇਸ ਮੀਟਿੰਗ ਦੀ ਅਗਵਾਈ ਕਰਨਗੇ। ਕਿਉਂਕਿ ਸੰਦੀਪ ਪਾਠਕ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੋਂ ਤਿਆਰ ਕੀਤਾ ਸੀ ਅਤੇ ਉਹ ਅਹੁਦੇਦਾਰਾਂ ਦੇ ਸਿੱਧੇ ਸੰਪਰਕ ਵਿੱਚ ਰਹੇ ਹਨ, ਇਸ ਲਈ ਹੁਣ ਵਿਧਾਇਕਾਂ ਨੂੰ ‘ਸੰਗਠਨ ਬਚਾਉਣ’ ਅਤੇ ਕੇਡਰ ਨੂੰ ਟੁੱਟਣ ਤੋਂ ਰੋਕਣ ਦੇ ਗੁਰ ਸਿਖਾਏ ਜਾਣਗੇ।

ਕੁਝ ਵਿਧਾਇਕਾਂ ਦੀ ਹੋ ਰਹੀ ਹੈ ਨਿਗਰਾਨੀ

ਮਾਲਵਾ ਖੇਤਰ ਦੇ ਇੱਕ ਵਿਧਾਇਕ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਭਾਵੇਂ ਸਾਂਸਦਾਂ ਦੇ ਦਲ-ਬਦਲੀ ਦਾ ਸ਼ੁਰੂਆਤੀ ਸਦਮਾ ਖਤਮ ਹੋ ਗਿਆ ਹੈ, ਪਰ ਹੁਣ ਜਥੇਬੰਦੀ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਖਾਸ ਤੌਰ ’ਤੇ ਫਿਰੋਜ਼ਪੁਰ, ਪਟਿਆਲਾ ਅਤੇ ਰੋਪੜ ਦੇ ਉਨ੍ਹਾਂ ਵਿਧਾਇਕਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜਿਨ੍ਹਾਂ ਨੂੰ 2022 ਦੀਆਂ ਚੋਣਾਂ ਵੇਲੇ ਰਾਘਵ ਚੱਢਾ ਜਾਂ ਸੰਦੀਪ ਪਾਠਕ ਦੀ ਸਿਫਾਰਸ਼ ’ਤੇ ਟਿਕਟਾਂ ਮਿਲੀਆਂ ਸਨ।

Advertisement

ਪਾਰਟੀ ਨੇ ਕੁਝ ਭਰੋਸੇਮੰਦ ਵਿਧਾਇਕਾਂ ਨੂੰ ਇਨ੍ਹਾਂ ‘ਸ਼ੱਕੀ’ ਸਾਥੀਆਂ ਦੀਆਂ ਰੋਜ਼ਾਨਾ ਦੀਆਂ ਮੀਟਿੰਗਾਂ ਅਤੇ ਰਾਜ ਤੋਂ ਬਾਹਰ ਜਾਣ ਵਾਲੀ ਕਿਸੇ ਵੀ ਹਰਕਤ ’ਤੇ ਨਜ਼ਰ ਰੱਖਣ ਲਈ ਕਿਹਾ ਹੈ।

Advertisement

Advertisement
×