Punjab Holiday: ਪੰਜਾਬ ਵਿਚ ਅਗਲੇ ਦਿਨਾਂ ’ਚ ਕਈ ਛੁੱਟੀਆਂ
Punjab Holiday Schedule (April 8 – April 14, 2026): 8 ਅਪਰੈਲ ਤੋਂ 14 ਅਪਰੈਲ ਦਰਮਿਆਨ ਕਈ ਦਿਨ ਰਹਿਣਗੀਆਂ ਛੁੱਟੀਆਂ
Holiday in Punjab: ਪੰਜਾਬ ਵਿੱਚ ਅੱਠ ਤੋਂ 14 ਅਪਰੈਲ ਦਰਮਿਆਨ ਕਈ ਦਿਨ ਛੁੱਟੀਆਂ ਹਨ ਜਿਸ ਕਾਰਨ ਮੁਲਾਜ਼ਮਾਂ ਤੇ ਵਿਦਿਆਰਥੀਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਪੰਜਾਬ ਵਿਚ 8 ਅਪਰੈਲ ਦਿਨ ਬੁੱਧਵਾਰ ਨੂੰ ਗਜ਼ਟਿਡ ਛੁੱਟੀ ਐਲਾਨੀ ਗਈ ਹੈ ਜਿਸ ਦੇ ਚੱਲਦੇ ਸੂਬੇ ਭਰ ਦੇ ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ। 8 ਅਪਰੈਲ ਨੂੰ ਨਾਭਾ ਦਾਸ ਜੀ ਦਾ ਜਨਮ ਦਿਵਸ ਹੈ ਜਿਸ ਦੇ ਚੱਲਦੇ ਸੂਬੇ ਭਰ ਵਿਚ ਸਰਕਾਰੀ ਛੁੱਟੀ ਰਹੇਗੀ। ਇਸ ਦਾ ਗਜ਼ਟਿਡ ਛੁੱਟੀਆਂ ਦੀ ਸੂਚੀ ਵਿਚ ਬਕਾਇਦਾ ਐਲਾਨ ਵੀ ਕੀਤਾ ਗਿਆ ਹੈ।
ਇਸ ਤੋਂ ਬਾਅਦ ਦੂਜਾ ਸ਼ਨਿਚਰਵਾਰ 11 ਅਪਰੈਲ ਨੂੰ ਆ ਰਿਹਾ ਹੈ ਤੇ 12 ਅਪਰੈਲ ਨੂੰ ਐਤਵਾਰ ਹੈ। ਸੂਬੇੇ ਵਿਚ ਵਿਸਾਖੀ 13 ਜਾਂ 14 ਅਪਰੈਲ ਨੂੰ ਮਨਾਈ ਜਾਂਦੀ ਹੈ। ਇਸ ਤੋਂ ਬਾਅਦ 14 ਅਪਰੈਲ ਦਿਨ ਮੰਗਲਵਾਰ ਨੂੰ ਵਿਸਾਖੀ ਹੈ ਤੇ ਇਸ ਦਿਨ ਪੰਜਾਬ ਵਿੱਚ ਸਰਕਾਰੀ ਛੁੱਟੀ ਹੋਵੇਗੀ।
ਇਸ ਦਿਨ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ ਵੀ ਹੈ, ਜਿਸ ਦੇ ਚੱਲਦੇ ਪੰਜਾਬ ਵਿਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਇਸ ਦਿਨ ਵੀ ਸੂਬੇ ਭਰ ਦੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਜ਼ਿਕਰਯੋਗ ਹੈ ਕਿ ਅਪਰੈਲ ਨੂੰ ਸਕੂਲਾਂ ਦਾ ਸ਼ੁਰੂਆਤੀ ਮਹੀਨਾ ਮੰਨਿਆ ਗਿਆ ਹੈ। ਇਸ ਮਹੀਨੇ ਦੇਸ਼ ਭਰ ਵਿੱਚ ਨਵੇਂ ਅਕਾਦਮਿਕ ਸਾਲ ਦੀ ਸ਼ੁਰੂਆਤ ਹੁੰਦੀ ਹੈ। ਸਾਲਾਨਾ ਪ੍ਰੀਖਿਆਵਾਂ ਤੋਂ ਬਾਅਦ ਵਿਦਿਆਰਥੀ ਨਵੀਆਂ ਕਲਾਸਾਂ ਵਿੱਚ ਚਲੇ ਜਾਂਦੇ ਹਨ ਅਤੇ ਸਕੂਲ ਇੱਕ ਨਵਾਂ ਸਮਾਂ-ਸਾਰਣੀ ਅਤੇ ਪਾਠਕ੍ਰਮ ਸ਼ੁਰੂ ਕਰਦੇ ਹਨ।
ਇਨ੍ਹਾਂ ਛੁੱਟੀਆਂ ਨੂੰ ਦੇਖਦੇ ਹੋਏ ਆਪਣੇ ਪ੍ਰੋਗਰਾਮ ਤੇ ਰੁਝੇਵੇਂ ਪਹਿਲਾਂ ਤੋਂ ਹੀ ਤੈਅ ਕਰ ਲਓ ਕਿਉਂਕਿ ਬੈਂਕਾਂ ਵਿਚ ਵੀ ਇਨ੍ਹਾਂ ਦਿਨਾਂ ਦੌਰਾਨ ਛੁੱਟੀ ਹੋਵੇਗੀ ਤੇ ਪੈਸੇ ਦੇ ਲੈਣ-ਦੇਣ ਤੇ ਚੈਕ ਦੀ ਅਦਾਇਗੀ ਇਨ੍ਹਾਂ ਛੁੱਟੀਆਂ ਨੂੰ ਦੇਖ ਕੇ ਕੀਤੀ ਜਾਵੇ।
| Date | Day | Occasion | Status |
| April 8 | Wednesday | Birthday of Sri Guru Nabha Dass Ji | Gazetted Holiday |
| April 9 | Thursday | Working Day | — |
| April 10 | Friday | Working Day | — |
| April 11 | Saturday | Second Saturday | Bank/Govt Holiday |
| April 12 | Sunday | Weekly Off | Public Holiday |
| April 13 | Monday | Working Day | — |
| April 14 | Tuesday | Vaisakhi & Dr. B.R. Ambedkar Jayanti | Gazetted Holiday |

