DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab & Haryana High Court ਨੇ ਪੰਜਾਬ ਵਿੱਚ ਨਿਆਂਇਕ ਬੁਨਿਆਦੀ ਢਾਂਚੇ ’ਚ ਦੇਰੀ ਲਈ ਮੁੱਖ ਸਕੱਤਰ ਤੋਂ ਜਵਾਬ ਮੰਗਿਆ

ਅਦਾਲਤ ਨੇ 15 ਮਈ ਤਕ ਰਿਪੋਰਟ ਮੰਗੀ; ਮੋਗਾ, ਮੁਹਾਲੀ ਅਤੇ ਪਠਾਨਕੋਟ ਵਿਚ ਅਦਾਲਤੀ ਕੰਪਲੈਕਸਾਂ ਦੀ ਹੈ ਖਸਤਾ ਹਾਲਤ

  • fb
  • twitter
  • whatsapp
  • whatsapp
featured-img featured-img
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਫਾਈਲ ਫੋਟੋ।
Advertisement

Punjab News: ਪੰਜਾਬ ਦੇ ਹੇਠਲੀਆਂ ਅਦਾਲਤਾਂ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਅਤੇ ਦਹਾਕਿਆਂ ਤੋਂ ਚੱਲ ਰਹੀ ਦੇਰੀ ’ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬੇ ਦੇ ਮੁੱਖ ਸਕੱਤਰ ਤੋਂ ਹਲਫ਼ਨਾਮਾ ਮੰਗਿਆ ਹੈ। ਅਦਾਲਤ ਨੇ ਸਵਾਲ ਕੀਤਾ ਹੈ ਕਿ ਨਿਆਂਪਾਲਿਕਾ ਨੂੰ ਸਹੂਲਤਾਂ ਦੇਣ ਵਿੱਚ ਇੰਨੀ ਦੇਰੀ ਕਿਉਂ ਹੁੰਦੀ ਹੈ, ਜਦੋਂ ਕਿ ਕਾਰਜਕਾਰੀ (ਸਰਕਾਰੀ) ਪ੍ਰੋਜੈਕਟਾਂ ਲਈ ਬੁਨਿਆਦੀ ਢਾਂਚਾ ਬਹੁਤ ਤੇਜ਼ੀ ਨਾਲ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਮਾਲੇਰਕੋਟਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਮੋਗਾ, ਮੁਹਾਲੀ ਅਤੇ ਪਠਾਨਕੋਟ ਵਿਚਲੇ ਨਿਆਂਇਕ ਢਾਂਚੇ ਦੀ ਖਸਤਾ ਹਾਲਤ ਦੀ ਜਾਂਚ ਕਰਨ ਲਈ ਕਿਹਾ ਹੈ।

ਅਦਾਲਤ ਨੇ ਕਿਹਾ ਕਿ ਮੋਗਾ ਨੂੰ 1995 ਵਿੱਚ ਜ਼ਿਲ੍ਹਾ ਬਣਾਇਆ ਗਿਆ ਸੀ ਪਰ ਦਹਾਕੇ ਬੀਤ ਜਾਣ ਦੇ ਬਾਵਜੂਦ ਉੱਥੇ ਅਦਾਲਤੀ ਕੰਪਲੈਕਸ ਦਾ ਕੰਮ ਅਧੂਰਾ ਹੈ। 2015 ਵਿੱਚ ਜ਼ਮੀਨ ਐਕੁਆਇਰ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਅੱਠ ਸਾਲ ਬੀਤਣ ਦੇ ਬਾਵਜੂਦ ਵਾਧੂ ਜ਼ਮੀਨ ਦਾ ਕੰਮ ਸਿਰੇ ਨਹੀਂ ਚੜ੍ਹਿਆ। ਇਸੇ ਤਰ੍ਹਾਂ 2006 ਵਿੱਚ ਬਣੇ ਮੁਹਾਲੀ ਜ਼ਿਲ੍ਹੇ ਵਿੱਚ ਵੀ ਲਗਪਗ 20 ਸਾਲਾਂ ਬਾਅਦ ਨਿਆਂਇਕ ਰਿਹਾਇਸ਼ਾਂ ਲਈ ਜ਼ਮੀਨ ਅਲਾਟ ਹੋਈ ਹੈ। ਪਠਾਨਕੋਟ (2011 ਵਿੱਚ ਬਣਿਆ) ਵਿੱਚ ਤਾਂ ਹਾਲਤ ਹੋਰ ਵੀ ਖਰਾਬ ਹੈ, ਜਿੱਥੇ ਚੁਣੀ ਗਈ ਜ਼ਮੀਨ ਜੰਗਲਾਤ ਦੀ ਰਾਖਵੀਂ ਜ਼ਮੀਨ ਨਿਕਲੀ ਅਤੇ ਅਜੇ ਤੱਕ ਕੋਈ ਬਦਲਵਾਂ ਹੱਲ ਨਹੀਂ ਲੱਭਿਆ।

Advertisement

ਬੈਂਚ ਨੇ ਹਾਈਕੋਰਟ ਦੇ ਸੀਨੀਅਰ ਵਕੀਲ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਪੂਰਾ ਵੇਰਵਾ ਦੇਣ ਕਿ ਬਿਲਡਿੰਗ ਕਮੇਟੀ ਨੇ ਪਹਿਲੀ ਵਾਰ ਇਨ੍ਹਾਂ ਸਹੂਲਤਾਂ ਦੀ ਮੰਗ ਕਦੋਂ ਕੀਤੀ ਸੀ। ਖੇਤਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲੀਸ ਅਤੇ ਪ੍ਰਸ਼ਾਸਨ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ, ਪਰ ਨਿਆਂਪਾਲਿਕਾ ਦਾ ਕਮਜ਼ੋਰ ਢਾਂਚਾ ਚਿੰਤਾ ਦਾ ਵਿਸ਼ਾ ਹੈ। ਅਦਾਲਤ ਨੇ ਹੁਣ 15 ਮਈ ਦੀ ਤਰੀਕ ਤੈਅ ਕੀਤੀ ਹੈ ਅਤੇ ਤਾਜ਼ਾ ਸਟੇਟਸ ਰਿਪੋਰਟ ਮੰਗੀ ਹੈ।

Advertisement

Advertisement
×