Punjab Haryana High Court: ਮੁਹਾਲੀ ਦੇ ਚੌਕਾਂ ਵਿਰੁੱਧ PIL ਕੀਤੀ ਰੱਦ; ਪਟੀਸ਼ਨਰ 'ਤੇ 'ਸੱਚ ਲੁਕਾਉਣ' ਲਈ 15 ਹਜ਼ਾਰ ਦਾ ਜੁਰਮਾਨਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਹਾਲੀ ਵਿੱਚ ਤਿੰਨ ਥਾਵਾਂ 'ਤੇ ਬਣਾਏ ਜਾ ਰਹੇ ਚੌਕਾਂ (roundabouts) ਦੇ ਵਿਰੁੱਧ ਦਾਇਰ ਜਨਹਿਤ ਪਟੀਸ਼ਨ (PIL) ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਤੱਥਾਂ ਨੂੰ ਲੁਕਾਉਣ ਦੇ ਆਧਾਰ 'ਤੇ ਪਟੀਸ਼ਨਰ ਨੂੰ 15,000 ਰੁਪਏ ਦਾ...
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਹਾਲੀ ਵਿੱਚ ਤਿੰਨ ਥਾਵਾਂ 'ਤੇ ਬਣਾਏ ਜਾ ਰਹੇ ਚੌਕਾਂ (roundabouts) ਦੇ ਵਿਰੁੱਧ ਦਾਇਰ ਜਨਹਿਤ ਪਟੀਸ਼ਨ (PIL) ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਤੱਥਾਂ ਨੂੰ ਲੁਕਾਉਣ ਦੇ ਆਧਾਰ 'ਤੇ ਪਟੀਸ਼ਨਰ ਨੂੰ 15,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਜੋ ਚੰਡੀਗੜ੍ਹ ਦੇ ਪੀਜੀਆਈ (PGIMER) ਦੇ ਗਰੀਬ ਮਰੀਜ਼ ਭਲਾਈ ਫੰਡ ਵਿੱਚ ਜਮ੍ਹਾ ਕਰਵਾਉਣਾ ਹੋਵੇਗਾ।
ਮੁੱਖ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਨੇ ਕਿਹਾ ਕਿ ਇਹ ਪਟੀਸ਼ਨ PR-7 ਰੋਡ 'ਤੇ ਸੋਹਾਣਾ ਗੁਰਦੁਆਰਾ ਜੰਕਸ਼ਨ ਅਤੇ ਹੋਰ ਸੈਕਟਰਾਂ ਦੇ ਚੌਕਾਂ 'ਤੇ ਬਣ ਰਹੇ 'ਡੰਬਲ ਰਾਊਂਡਅਬਾਊਟਸ' ਵਿਰੁੱਧ ਪਾਈ ਗਈ ਸੀ। ਪਟੀਸ਼ਨਰ ਨੇ ਇਨ੍ਹਾਂ ਦੇ ਨਿਰਮਾਣ 'ਤੇ ਰੋਕ ਲਗਾਉਣ ਅਤੇ AI-ਅਧਾਰਿਤ ਟਰੈਫਿਕ ਸਿਸਟਮ ਲਾਗੂ ਕਰਨ ਦੀ ਮੰਗ ਕੀਤੀ ਸੀ।
ਅਦਾਲਤ ਨੇ ਨੋਟ ਕੀਤਾ ਕਿ ਇਸੇ ਮਾਮਲੇ ਨਾਲ ਸਬੰਧਤ ਇੱਕ ਪਹਿਲੀ ਪਟੀਸ਼ਨ ਪਹਿਲਾਂ ਹੀ ਚੱਲ ਰਹੀ ਸੀ, ਜਿਸ ਬਾਰੇ ਇਸ ਨਵੀਂ ਪਟੀਸ਼ਨ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬੈਂਚ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਅਦਾਲਤ ਵਿੱਚ ਸੱਚਾਈ ਦੱਸ ਕੇ ਨਹੀਂ ਆਉਂਦਾ, ਉਹ ਰਾਹਤ ਦਾ ਹੱਕਦਾਰ ਨਹੀਂ ਹੈ। ਤੱਥਾਂ ਨੂੰ ਲੁਕਾਉਣ ਕਾਰਨ ਅਦਾਲਤ ਨੇ ਪਟੀਸ਼ਨ ਨੂੰ ਖਾਰਜ ਕਰਦਿਆਂ ਜੁਰਮਾਨਾ ਭਰਨ ਦਾ ਹੁਕਮ ਦਿੱਤਾ।

