DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Employees Strike: ਅੰਦਾਜ਼-ਏ-ਮੁਲਾਜ਼ਮ: ਪਹਿਲਾਂ ਜਸ਼ਨ ਦੀ ਗੂੰਜ, ਅੱਜ ਰੋਹ ਦੀ ਗੂੰਜ..!

ਸਰਕਾਰੀ ਚਿਤਾਵਨੀ ਦੇ ਬਾਵਜੂਦ ਮੁਲਾਜ਼ਮਾਂ ਦੀ ਹੜਤਾਲ ਨੂੰ ਭਰਵਾਂ ਹੁੰਗਾਰਾ

  • fb
  • twitter
  • whatsapp
  • whatsapp
featured-img featured-img
ਸਰਕਾਰੀ ਚਿਤਾਵਨੀ ਦੇ ਬਾਵਜੂਦ ਮੁਲਾਜ਼ਮਾਂ ਦੀ ਹੜਤਾਲ ਨੂੰ ਭਰਵਾਂ ਹੁੰਗਾਰਾ
Advertisement

Punjab Employees Strike: ਪੰਜਾਬ ਦੇ ਮੁਲਾਜ਼ਮਾਂ ਦੀ ਦੂਸਰੇ ਗੇੜ ਦੀ ਹੜਤਾਲ ਦੌਰਾਨ ਅੱਜ ਰਾਜਧਾਨੀ ਵਿਚਲੇ ਸਿਵਲ ਸਕੱਤਰੇਤ ’ਚ ਮੁਲਾਜ਼ਮਾਂ ਨੇ ਪੁਰਾਣੇ ਅੰਦਾਜ਼ ਨੂੰ ਰੋਹ ’ਚ ਲਪੇਟ ਕੇ ਨਵੇਂ ਢੰਗ ਨਾਲ ਪ੍ਰਦਰਸ਼ਨ ਕੀਤਾ। ਕਦੇ ਜਿਸ ਸਿਵਲ ਸਕੱਤਰੇਤ ਦੀ ਹਰ ਮੰਜ਼ਿਲ ਦੀ ਬਾਲਕੋਨੀ ’ਚ ਖੜ੍ਹ ਕੇ ਮੁਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਆਮਦ ’ਤੇ ਜਸ਼ਨ ਦੀ ਗੂੰਜ ਪਾਈ ਸੀ, ਅੱਜ ਉੱਥੋਂ ਹੀ ਪੰਜਾਬ ਸਰਕਾਰ ਖ਼ਿਲਾਫ਼ ਰੋਹ ਦੀ ਗੂੰਜ ਪੈ ਰਹੀ ਹੈ। ਪੰਜਾਬ ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਮਕੀਨੁਮਾ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਅੱਜ ਸਰਕਾਰੀ ਦਫ਼ਤਰਾਂ ’ਚ ਕੰਮ ਠੱਪ ਕੀਤਾ।

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਤੋਂ ਐਨ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਤਾਂ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਲੰਘੇ ਕੱਲ੍ਹ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਫ਼ੌਜੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਇਨ੍ਹਾਂ ਸਰਕਾਰੀ ਅੜਚਣਾਂ ਦੇ ਬਾਵਜੂਦ ਮੁਲਾਜ਼ਮਾਂ ਨੇ ਆਪਣੇ ਰੁਖ਼ ’ਚ ਨਰਮੀ ਨਹੀਂ ਦਿਖਾਈ। ਸਰਕਾਰੀ ਪੈਂਤੜੇ ਨੇ ਅੱਜ ਮੁਲਾਜ਼ਮਾਂ ਦੇ ਏਕੇ ਨੂੰ ਪ੍ਰਚੰਡ ਕਰ ਦਿੱਤਾ।

Advertisement

ਇੱਥੇ ਸਿਵਲ ਸਕੱਤਰੇਤ ’ਚ ਅੱਜ ਮੁਲਾਜ਼ਮਾਂ ਨੇ ਹਰ ਮੰਜ਼ਿਲ ਦੀ ਬਾਲਕੋਨੀ ’ਚ ਖੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹੇਠਾਂ ਪੁਲੀਸ ਦੀ ਤਾਇਨਾਤੀ ਸੀ। ਮੁਲਾਜ਼ਮਾਂ ਦੀ ਸਕੱਤਰੇਤ ’ਚੋਂ ਗੂੰਜ ਦੂਰ-ਦੂਰ ਤੱਕ ਪੈ ਰਹੀ ਸੀ। ਉਹ ਵੀ ਦਿਨ ਸਨ, ਜਦੋਂ ਮੁੱਖ ਮੰਤਰੀ ਭਗਵੰਤ ਮਾਨ 16 ਮਾਰਚ 2022 ਨੂੰ ਬੁੱਧਵਾਰ ਵਾਲੇ ਦਿਨ ਠੀਕ ਪੌਣੇ ਚਾਰ ਵਜੇ ਬਤੌਰ ਮੁੱਖ ਮੰਤਰੀ ਪਹਿਲੀ ਵਾਰ ਸਕੱਤਰੇਤ ਪੁੱਜੇ ਸਨ ਤਾਂ ਉਸ ਵੇਲੇ ਮੁਲਾਜ਼ਮਾਂ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਉਸ ਵਕਤ ਪਹਿਲੀ ਵਾਰ ਮੁੱਖ ਮੰਤਰੀ ਦਾ ਏਦਾਂ ਦਾ ਸ਼ਾਹੀ ਸਵਾਗਤ ਹੋਇਆ ਜੋ ਭਗਵੰਤ ਮਾਨ ਦੇ ਹਿੱਸੇ ਆਇਆ।

Advertisement

ਸਕੱਤਰੇਤ ’ਚੋਂ ਜੋ ਅੱਜ ਮੁਲਾਜ਼ਮਾਂ ਦੇ ਗ਼ੁੱਸੇ ਦਾ ਸੇਕ ਨਿਕਲ ਰਿਹਾ ਸੀ, ਉਹ ਵੀ ਹੁਣ ਮੌਜੂਦਾ ਸਰਕਾਰ ਦੇ ਹਿੱਸੇ ਹੀ ਆਇਆ ਹੈ। ਇਸ ਤਰ੍ਹਾਂ ਦਾ ਪ੍ਰਦਰਸ਼ਨ ਵੀ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੈ। ਜਥੇਬੰਦੀ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਆਖਦੇ ਹਨ ਕਿ ਪੰਜਾਬ ਸਰਕਾਰ ਦਾ ਕੋਈ ਹੱਥਕੰਡਾ ਮੁਲਾਜ਼ਮਾਂ ਨੂੰ ਝੁਕਾਅ ਨਹੀਂ ਸਕੇਗਾ ਬਲਕਿ ਅਜਿਹੇ ਪੈਂਤੜੇ ਮੁਲਾਜ਼ਮ ਏਕੇ ਨੂੰ ਹੋਰ ਮਜ਼ਬੂਤੀ ਦਿੰਦੇ ਹਨ। ਅੱਜ ਦੇਖਿਆ ਗਿਆ ਕਿ ਕਿਸੇ ਵੇਲੇ ਮੁਲਾਜ਼ਮਾਂ ਦੇ ਜਿਨ੍ਹਾਂ ਹੱਥਾਂ ’ਚ ਗੁਲਾਬ ਫੜੇ ਹੋਏ ਸਨ, ਅੱਜ ਉਨ੍ਹਾਂ ਹੱਥਾਂ ’ਚ ਹੀ ਸਰਕਾਰ ਵਿਰੋਧੀ ਤਖ਼ਤੀਆਂ ਸਨ। ਪੰਜਾਬ ਦੇ ਮੁਲਾਜ਼ਮਾਂ ਨੇ ਬਕਾਇਆ ਮਹਿੰਗਾਈ ਭੱਤਾ, ਪੁਰਾਣੀ ਪੈਨਸ਼ਨ ਸਕੀਮ ਅਤੇ ਹੋਰਨਾਂ ਮੁਲਾਜ਼ਮ ਮੰਗਾਂ ’ਤੇ ਦੂਸਰੇ ਗੇੜ ਦੀ ਇੱਕ ਦਿਨਾਂ ਹੜਤਾਲ ਕੀਤੀ ਹੈ।

Advertisement
×