DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab BJP: ਪੰਜਾਬ ਭਾਜਪਾ ਵੱਲੋਂ ਸੂਬਾਈ ਜਥੇਬੰਦਕ ਢਾਂਚੇ ਦਾ ਐਲਾਨ

Kewal Singh Dhillon ਵੱਲੋਂ 5 ਜਨਰਲ ਸਕੱਤਰ, 12 ਮੀਤ ਪ੍ਰਧਾਨ ਤੇ 12 ਸਕੱਤਰ ਨਿਯੁਕਤ

  • fb
  • twitter
  • whatsapp
  • whatsapp
featured-img featured-img
Punjab BJP chief Kewal Singh Dhillon। File Photo
Advertisement

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਸੂਬਾਈ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨਾਲ ਸਲਾਹ ਤੋਂ ਬਾਅਦ ਕੀਤਾ ਹੈ। ਪਾਰਟੀ ਨੇ ਅੱਜ 5 ਜਨਰਲ ਸਕੱਤਰ, 12 ਮੀਤ ਪ੍ਰਧਾਨ, 12 ਸਕੱਤਰ ਅਤੇ ਹੋਰ ਵੱਖ-ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।

ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਨਵੀਂ ਟੀਮ ਪੂਰੇ ਸਮਰਪਣ ਅਤੇ ਸੰਗਠਨਾਤਮਕ ਭਾਵਨਾ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰ ਭਾਜਪਾ ਦੀ ਵਿਚਾਰਧਾਰਾ, ਨੀਤੀਆਂ ਅਤੇ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣਗੇ। ਇਸ ਦੇ ਨਾਲ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਧ ਚੜ੍ਹ ਕੇ ਕੰਮ ਕਰਨਗੇ।

Advertisement

ਭਾਜਪਾ ਨੇ ਅਨਿਲ ਸਰੀਨ, ਰਾਜੇਸ਼ ਬੱਗਾ, ਪਰਮਿੰਦਰ ਸਿੰਘ ਬਰਾੜ, ਰਜਨੀਸ਼ ਧੀਮਾਨ ਅਤੇ ਜੀਵਨ ਗਰਗ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਤੋਂ ਇਲਾਵਾ ਸੁਰਜੀਤ ਕੁਮਾਰ ਜਿਆਣੀ, ਰਾਕੇਸ਼ ਰਾਠੌਰ, ਸੁਭਾਸ਼ ਸ਼ਰਮਾ, ਮਨਜੀਤ ਸਿੰਘ ਰਾਏ, ਅਸ਼ਵਨੀ ਸੇਖੜੀ, ਸੁਸ਼ੀਲ ਰਿੰਕੂ, ਗੇਜਾ ਰਾਮ ਵਾਲਮੀਕੀ, ਤੇਜਿੰਦਰ ਸਿੰਘ ਬਿੱਟੂ, ਜੈਸਮੀਨ ਸੰਧਾਵਾਲੀਆ, ਜਤਿੰਦਰ ਮਿੱਤਲ, ਰਵੀ ਕਰਨ ਸਿੰਘ ਕਾਹਲੋਂ ਅਤੇ ਰਣਜੀਤ ਸਿੰਘ ਗਿੱਲ ਨੂੰ ਮੀਤ ਪ੍ਰਧਾਨ ਲਗਾਇਆ ਹੈ।

Advertisement

ਭਾਜਪਾ ਨੇ ਮਨਜੀਤ ਸਿੰਘ ਮੰਨਾ, ਮੰਗਤ ਰਾਏ ਬਾਂਸਲ, ਰਾਕੇਸ਼ ਸ਼ਰਮਾ, ਸੂਰਜ ਭਾਰਦਵਾਜ, ਵੰਦਨਾ ਸਾਂਗਵਾਲ, ਮੀਨੂ ਸੇਠੀ, ਰੰਜਮ ਕਮਰਾ, ਚਰਨਜੀਤ ਸਿੰਘ ਬਰਾੜ, ਕਮਲਪ੍ਰੀਤ ਕੌਰ ਚੌਧਰੀ, ਮੀਨਾ ਤਰਨੈਚ, ਅਮਰਜੀਤ ਸਿੰਘ ਅਮਰੀ ਅਤੇ ਏਕਤਾ ਨਾਗਪਾਲ ਨੂੰ ਪੰਜਾਬ ਭਾਜਪਾ ਦਾ ਸਕੱਤਰ ਨਿਯੁਕਤ ਕੀਤਾ।

ਇਸ ਤੋਂ ਇਲਾਵਾ ਗੁਰਦੇਵ ਸ਼ਰਮਾ (ਦੇਬੀ) ਨੂੰ ਸੂਬਾ ਖਜ਼ਾਨਚੀ, ਸੁਖਵਿੰਦਰ ਸਿੰਘ ਗੋਲਡੀ ਨੂੰ ਸੂਬਾ ਸਹਿ-ਖਜ਼ਾਨਚੀ, ਖੁਸ਼ਵੰਤ ਰਾਏ ਗੀਗਾ ਅਤੇ ਸੰਜੀਵ ਖੰਨਾ ਨੂੰ ਸੂਬਾ ਪ੍ਰੋਟੋਕੋਲ ਸਕੱਤਰ, ਸੁਖਵਿੰਦਰ ਸਿੰਘ ਪਰਮਾਰ ਨੂੰ ਸੂਬਾ ਦਫ਼ਤਰ ਸਕੱਤਰ ਨਿਯੁਕਤ ਕੀਤਾ।

ਕੰਵਰ ਇੰਦਰਜੀਤ ਸਿੰਘ ਨੂੰ ਸੂਬਾ ਆਈ ਟੀ ਕਨਵੀਨਰ ਅਤੇ ਅਜੈ ਅਰੋੜਾ ਨੂੰ ਸੂਬਾ ਸੋਸ਼ਲ ਮੀਡੀਆ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਐੱਸ ਐੱਸ ਚੰਨੀ ਨੂੰ ਮੁੱਖ ਬੁਲਾਰਾ, ਵਿਨੀਤ ਜੋਸ਼ੀ ਨੂੰ ਸੂਬਾ ਮੀਡੀਆ ਇੰਚਾਰਜ, ਪ੍ਰੀਤਪਾਲ ਸਿੰਘ ਬਲਿਆਵਾਲ ਅਤੇ ਪਰਮਪਾਲ ਕੌਰ ਸਿੱਧੂ ਨੂੰ ਸੂਬਾ ਮੀਡੀਆ ਸਹਿ-ਇੰਚਾਰਜ ਨਿਯੁਕਤ ਕੀਤਾ। ਇਸ ਤੋਂ ਇਲਾਵਾ ਸੈੱਲਾਂ ਦੇ ਤਾਲਮੇਲ ਲਈ ਬਿਕਰਮਜੀਤ ਸਿੰਘ ਚੀਮਾ ਨੂੰ ਸੂਬਾ ਸੈੱਲ ਕੋਆਰਡੀਨੇਟਰ ਅਤੇ ਹਰਵਿੰਦਰ ਸਿੰਘ ਸੰਧੂ, ਭਾਨੂੰ ਪ੍ਰਤਾਪ ਸਿੰਘ ਤੇ ਇੰਜਨੀਅਰ ਕੰਵਰਵੀਰ ਸਿੰਘ ਟੌਹੜਾ ਨੂੰ ਸੂਬਾ ਸੈੱਲ ਸਹਿ-ਕੋਆਰਡੀਨੇਟਰ ਨਿਯੁਕਤ ਕੀਤਾ।

ਵੱਖ-ਵੱਖ ਮੋਰਚਿਆਂ ਦੇ ਪ੍ਰਧਾਨ ਐਲਾਨੇ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਅੱਜ ਵੱਖ-ਵੱਖ ਮੋਰਚਿਆਂ ਦੇ ਸੂਬਾ ਪ੍ਰਧਾਨਾਂ ਦਾ ਐਲਾਨ ਕੀਤਾ ਹੈ। ਇਸ ਦੌਰਾਨ ਅਨੁਜ ਖੋਸਲਾ ਨੂੰ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ, ਬੀਬਾ ਜੈ ਇੰਦਰ ਕੌਰ ਨੂੰ ਮਹਿਲਾ ਮੋਰਚਾ, ਲਖਵਿੰਦਰ ਸਿੰਘ ਨੂੰ ਕਿਸਾਨ ਮੋਰਚਾ, ਸ਼ੀਤਲ ਅੰਗੁਰਾਲ ਨੂੰ ਐੱਸ ਸੀ ਮੋਰਚਾ ਅਤੇ ਸ਼ਿਵਰਾਜ ਚੌਧਰੀ ਨੂੰ ਓ ਬੀ ਸੀ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ।

ਪੰਜਾਬ ਭਾਜਪਾ ਨੇ ਛੇ ਨਵੇਂ ਜ਼ਿਲ੍ਹਾ ਪ੍ਰਧਾਨ ਐਲਾਨੇ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਛੇ ਹੋਰ ਨਵੇਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਭਾਜਪਾ ਵੱਲੋਂ ਸੰਦੀਪ ਸਿੰਘ ਬਰਾੜ ਨੂੰ ਫਰੀਦਕੋਟ, ਸੰਜੀਵ ਮਨਹਾਸ ਨੂੰ ਹੁਸ਼ਿਆਰਪੁਰ (ਦਿਹਾਤੀ), ਨੇਤਨ ਗੁਪਤਾ ਨੂੰ ਹੁਸ਼ਿਆਰਪੁਰ (ਸ਼ਹਿਰੀ), ਅਨੂਪ ਸ਼ਰਮਾ ਨੂੰ ਖੰਨਾ, ਕੁਲਦੀਪ ਸਿੰਘ ਭੰਗੇਵਾਲਾ ਨੂੰ -ਸ੍ਰੀ ਮੁਕਤਸਰ ਸਾਹਿਬ ਅਤੇ ਸਰਜੀਵਨ ਜਿੰਦਲ ਨੂੰ ਸੰਗਰੂਰ-1 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਕੰਮ ਕਰਨਗੇ।

Advertisement
×