DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab: ਭਾਜਪਾ ਵੱਲੋਂ ਆਮ ਆਦਮੀ ਪਾਰਟੀ 'ਤੇ ਧਰਮ ਦੀ ਸਿਆਸਤ ਕਰਨ ਦਾ ਦੋਸ਼

ਅਯੁੱਧਿਆ 'ਚ ਰਾਮ ਮੰਦਰ ਦਾ ਵਿਰੋਧ ਕਰਨ ਵਾਲੇ ਕੇਜਰੀਵਾਲ ਪੰਜਾਬ 'ਚ ਮੰਦਰਾਂ ਦੀ ਗੱਲ ਕਰਨ ਲੱਗੇ: ਢਿੱਲੋਂ

  • fb
  • twitter
  • whatsapp
  • whatsapp
featured-img featured-img
Punjab BJP chief Kewal Singh Dhillon। File Photo
Advertisement

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ  ਆਮ ਆਦਮੀ ਪਾਰਟੀ ਉੱਤੇ ਧਰਮ ਦੀ ਸਿਆਸਤ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਹਿੰਦੂ ਧਰਮ ਅਤੇ ਮੰਦਿਰਾਂ ਦੇ ਕੀਤਾ ਜਾ ਰਿਹਾ ਜ਼ਿਕਰ ਮਹਿਜ਼ 'ਚੋਣਵੀਂ ਸਿਆਸਤ' ਹੈ। 'ਆਪ' ਸੁਪਰੀਮੋ ਦਾ ਪੂਰਾ ਸਿਆਸੀ ਰਿਕਾਰਡ ਗਵਾਹ ਹੈ ਕਿ ਸਨਾਤਨ ਧਰਮ ਅਤੇ ਮੰਦਿਰ ਉਨ੍ਹਾਂ ਲਈ ਸਿਰਫ਼ ਵੋਟਾਂ ਬਟੋਰਨ ਦਾ ਇੱਕ ਜ਼ਰੀਆ ਹਨ, ਜਿਸ ਦੇ ਪਾਖੰਡ ਨੂੰ ਪੰਜਾਬ ਦੇ ਸੂਝਵਾਨ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਹਨ।

ਢਿੱਲੋਂ ਨੇ ਕਿਹਾ ਕਿ ਕੇਜਰੀਵਾਲ ਨੇ ਅਯੁੱਧਿਆ ਵਿਖੇ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਕ ਅਤੇ ਪਵਿੱਤਰ ਸਮਾਗਮ ਵਿੱਚ ਜਾਣ ਤੋਂ ਪਾਸਾ ਵੱਟ ਲਿਆ ਸੀ, ਉਹ ਅੱਜ ਪੰਜਾਬ ਦੀ ਧਰਤੀ 'ਤੇ ਆ ਕੇ ਹਿੰਦੂ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਪੂਰਾ ਦੇਸ਼ ਸ਼ਰਧਾ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਸੀ, ਉਦੋਂ ਕੇਜਰੀਵਾਲ ਦਿੱਲੀ ਬੈਠ ਕੇ ਸੁੰਦਰਕਾਂਡ ਦੇ ਪਾਠ ਦਾ ਸਿਆਸੀ ਡਰਾਮਾ ਰਚ ਰਹੇ ਸਨ। ਉਨ੍ਹਾਂ ਕਿਹਾ ਕਿ ਜਨਵਰੀ 2025 ਵਿੱਚ ਕੇਜਰੀਵਾਲ ਨੇ ਰਾਵਣ ਬਾਰੇ ਗਲਤ ਅਤੇ ਵਿਵਾਦਤ ਬਿਆਨ ਦੇ ਦਿੱਤਾ ਸੀ, ਜਿਸ ਇਨਸਾਨ ਨੂੰ ਰਾਮਾਇਣ ਦੀ ਮੁੱਢਲੀ ਸਮਝ ਤੱਕ ਨਹੀਂ ਹੈ, ਉਹ ਅੱਜ ਪੰਜਾਬੀਆਂ ਨੂੰ ਧਰਮ ਦਾ ਪਾਠ ਪੜ੍ਹਾਉਣ ਤੁਰਿਆ ਹੈ।
ਢਿੱਲੋਂ ਨੇ ਕਿਹਾ ਕਿ ਜਦੋਂ ਵੀ ਸਨਾਤਨ ਧਰਮ ਦੇ ਸਨਮਾਨ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਗੁੱਸਾ ਚੜ੍ਹਦਾ ਹੈ, ਪਰ ਵੋਟਾਂ ਦੀ ਖਾਤਰ ਮੰਦਿਰਾਂ ਦੇ ਗੇੜੇ ਮਾਰਨ ਦਾ ਦਿਖਾਵਾ ਕਰਨਾ ਇਹ ਕਦੇ ਨਹੀਂ ਭੁੱਲਦੇ।
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਪਿਛਲੇ 10 ਸਾਲਾਂ ਦੌਰਾਨ ਮੰਦਰਾਂ ਦੇ ਵਿਕਾਸ ਲਈ ਕੀ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਪੰਜਾਬ ਵਿੱਚ ਲੋਕਾਂ ਨੂੰ ਧਰਮ ਦੇ ਨਾਮ ਤੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਪੰਜਾਬ ਦੇ ਲੋਕ ਸਿਆਸੀ ਲਾਹੇ ਲਈ ਧਾਰਮਿਕ ਭਾਵਨਾਵਾਂ ਦੀ ਵਰਤੋਂ ਕਰਨ ਵਾਲਿਆਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
Advertisement
Advertisement
×