Punjab Assembly Session: ਸੁਖਪਾਲ ਖਹਿਰਾ ਵੱਲੋਂ ਮੌਨਸੂਨ ਇਜਲਾਸ ’ਚ ਵਾਧੇ ਦੀ ਮੰਗ
ਬਿੱਲਾਂ ’ਤੇ ਚਰਚਾ ਲਈ ਸੈਸ਼ਨ ਵਧਾਇਆ ਜਾਵੇ: ਖਹਿਰਾ
Advertisement
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾਏ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਵਿਚਾਰ-ਅਧੀਨ ਛੇ ਬਿੱਲਾਂ ’ਤੇ ਬਹਿਸ ਕੀਤੀ ਜਾ ਸਕੇ। ਖਹਿਰਾ ਨੇ ਕਿਹਾ ਕਿ ਤਿੰਨ ਡਿਜੀਟਲ ਯੂਨੀਵਰਸਿਟੀਆਂ, ਜੀਐਸਟੀ, ਆਊਟਸੋਰਸਡ ਅਤੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਅਤੇ ਸਾਂਝੇ ਬੁਨਿਆਦੀ ਢਾਂਚੇ ਨਾਲ ਸਬੰਧਤ ਬਿੱਲ ਸੈਸ਼ਨ ਦੇ ਅੰਤਲੇ ਪੜਾਅ ’ਤੇ ਪੇਸ਼ ਕੀਤੇ ਗਏ ਹਨ।
ਖਹਿਰਾ ਨੇ ਕਿਹਾ ਕਿ ਛੇ ਨਵੇਂ ਕਾਨੂੰਨਾਂ ਦੀ ਸਹੀ ਢੰਗ ਨਾਲ ਜਾਂਚ-ਪੜਤਾਲ, ਬਹਿਸ ਅਤੇ ਪਾਸ ਕਰਨ ਦੀ ਪ੍ਰਕਿਰਿਆ ਆਖਰੀ ਦਿਨ ਕਿਵੇਂ ਹੋ ਸਕਦੀ ਹੈ। ਇਹ ਅਰਥਪੂਰਨ ਸੰਸਦੀ ਲੋਕਤੰਤਰ ਨਹੀਂ ਹੈ।
Advertisement
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸੋਮਵਾਰ ਨੂੰ ਸਮਾਪਤ ਹੋਣ ਜਾ ਰਿਹਾ ਹੈ।
Advertisement
Advertisement
×

