DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab agriculture: ਬੇਮੌਸਮੇ ਮੀਂਹ ਕਾਰਨ ਝੋਨੇ ਦੀ ਕਟਾਈ ਤੇ ਖ਼ਰੀਦ ਰੁਕੀ

ਕਿਸਾਨਾਂ ਦੇ ਚਿਹਰੇ ਮੁਰਝਾਏ; ਕਈ ਮੰਡੀਆਂ ’ਚ ਝੋਨੇ ਦੀਆਂ ਢੇਰੀਆਂ ਤੇ ਬੋਰੀਆਂ ਭਿੱਜੀਆਂ

  • fb
  • twitter
  • whatsapp
  • whatsapp
featured-img featured-img
ਬਨੂੜ ਦੀ ਮੰਡੀ ’ਚ ਭਿੱਜੀਆਂ ਪਈਆਂ ਦੀਆਂ ਬੋਰੀਆਂ ਅਤੇ ਸੜਕ ’ਤੇ ਖੜ੍ਹਾ ਪਾਣੀ।
Advertisement

ਐਤਵਾਰ ਦੁਪਹਿਰ ਵੇਲੇ ਪਏ ਭਰਵੇਂ ਮੀਂਹ ਨੇ ਮੁਹਾਲੀ ਜ਼ਿਲ੍ਹੇ ਵਿਚ ਝੋਨੇ ਦੀ ਕਟਾਈ ਅਤੇ ਖ਼ਰੀਦ ਦੇ ਤੇਜ਼ ਰਫ਼ਤਾਰ ਨਾਲ ਚੱਲ ਰਹੇ ਕੰਮ ਨੂੰ ਬਰੇਕਾਂ ਲਾ ਦਿੱਤੀਆਂ ਹਨ। ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਖੇਤਾਂ ਵਿਚ ਪਾਣੀ ਭਰਨ ਨਾਲ ਮੌਸਮ ਸਾਫ਼ ਹੋਣ ਦੀ ਸੂਰਤ ਵਿਚ ਵੀ ਅਗਲੇ ਚਾਰ-ਪੰਜ ਦਿਨ ਝੋਨੇ ਦੀ ਕਟਾਈ ਠੱਪ ਰਹਿਣ ਦਾ ਕਿਸਾਨਾਂ ਵੱਲੋਂ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਕੁੱਝ ਥਾਵਾਂ ’ਤੇ ਬਾਸਮਤੀ ਅਤੇ ਵੱਧ ਲੰਬਾਈ ਵਾਲਾ ਪੱਕਣ ਕਿਨਾਰੇ ਪਹੁੰਚੀ ਝੋਨੇ ਦੀ ਫ਼ਸਲ ਮੀਂਹ ਅਤੇ ਹਵਾ ਕਾਰਨ ਡਿੱਗ ਜ਼ਮੀਨ ’ਤੇ ਵਿਛ ਗਈ।

ਕੰਬਾਈਨ ਚਾਲਕਾਂ ਦਾ ਵੀ ਕਹਿਣਾ ਹੈ ਕਿ ਭਰਵੇਂ ਮੀਂਹ ਕਾਰਨ ਖੇਤ ਜ਼ਿਆਦਾ ਗਿੱਲੇ ਹੋ ਗਏ ਹਨ ਅਤੇ ਹੁਣ ਖੇਤ ਪੂਰੀ ਤਰਾਂ ਸੁੱਕਣ ਮਗਰੋਂ ਹੀ ਝੋਨੇ ਦੀ ਮੁੜ ਕਟਾਈ ਆਰੰਭ ਹੋ ਸਕੇਗੀ। ਇਸ ਤਰ੍ਹਾਂ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾਂਭਣ ਲਈ ਪਰਾਲੀ ਦੀਆਂ ਗੰਢਾਂ ਬਣਾਉਣ ਵਿਚ ਲੱਗੇ ਹੋਏ ਬੇਲਰ ਚਾਲਕਾਂ ਨੇ ਦੱਸਿਆ ਕਿ ਕਈ ਦਿਨ ਬੇਲਰ ਖੇਤਾਂ ਵਿਚ ਨਹੀਂ ਵੜਨਗੇ ਅਤੇ ਖੇਤਾਂ ਵਿਚ ਬਣਾਈਆਂ ਪਈਆਂ ਗੰਢਾਂ ਨੂੰ ਸੁਕਾੳਣ ਲਈ ਵੀ ਦੁਬਾਰਾ ਤਰੱਦਦ ਕਰਨਾ ਪਵੇਗਾ।

Advertisement

ਮੰਡੀਆਂ ਵਿੱਚ ਵਿਕਰੀ ਲਈ ਆਏ ਝੋਨੇ ਦੀ ਵੀ ਅੱਜ ਖ਼ਰੀਦ ਨਹੀਂ ਹੋ ਸਕੀ। ਸਵੇਰ ਤੋਂ ਹੀ ਬੱਦਲਵਾਈ ਹੋਣ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆੜ੍ਹਤੀਆਂ ਅਤੇ ਕਿਸਾਨਾਂ ਨੇ ਝੋਨੇ ਦੀਆਂ ਢੇਰੀਆਂ ਅਤੇ ਭਰੀਆਂ ਹੋਈਆਂ ਬੋਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਨਾਲ ਢਕਿਆ ਹੋਇਆ ਸੀ। ਇਸ ਦੇ ਬਾਵਜੂਦ ਬਨੂੜ, ਸਨੇਟਾ, ਭਾਗੋਮਾਜਰਾ ਆਦਿ ਮੰਡੀਆਂ ਵਿਚ ਤੇਜ਼ ਬਾਰਿਸ਼ ਕਾਰਨ ਝੋਨੇ ਦੀਆਂ ਬੋਰੀਆਂ ਭਿੱਜਦੀਆਂ ਵੀ ਨਜ਼ਰ ਆਈਆਂ। ਸਨੇਟਾ ਅਤੇ ਬਨੂੜ ਮੰਡੀਆਂ ਦੇ ਸੈੱਡਾਂ ਥੱਲੇ ਪਈ ਪੁਰਾਣੀ ਕਣਕ ਦੀਆਂ ਬੋਰੀਆਂ ਨਾ ਚੁੱਕੇ ਜਾਣ ਕਾਰਨ ਵੀ ਆੜ੍ਹਤੀਆਂ ਅਤੇ ਖ਼ਰੀਦ ਏਜੰਸੀਆਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਬਨੂੜ ਮੰਡੀ ਵਿਚ ਮੰਡੀ ਦੀਆਂ ਅੰਦਰੂਨੀ ਸੜਕਾਂ ਵਿਚ, ਨੀਵੇਂ ਫੜਾਂ ਅਤੇ ਸ਼ੈੱਡ ਉੱਤੋਂ ਡਿੱਗਦੇ ਪਾਣੀ ਕਾਰਨ ਵੀ ਝੋਨੇ ਦੀਆਂ ਬੋਰੀਆਂ ਅਤੇ ਢੇਰੀਆਂ ਦੇ ਥੱਲਿਉਂ ਪਾਣੀ ਲੰਘਦਾ ਰਿਹਾ।

Advertisement

ਆਲੂਆਂ ਦੀ ਬਿਜਾਈ ਪਛੜੀ

ਭਾਰੀ ਮੀਂਹ ਕਾਰਨ ਕਿਸਾਨਾਂ ਵੱਲੋਂ ਆਲੂਆਂ ਦੀ ਬਿਜਾਈ ਲਈ ਤਿਆਰ ਕੀਤੇ ਖੇਤਾਂ ਵਿਚ ਵੀ ਪਾਣੀ ਭਰ ਗਿਆ। ਇਸ ਕਾਰਨ ਆਲੂਆਂ ਦੀ ਲਵਾਈ ਕਈਂ ਦਿਨ ਪਛੜ ਜਾਵੇਗੀ। ਇਸੇ ਤਰ੍ਹਾਂ ਤਾਜ਼ਾ ਲਾਏ ਹੋਏ ਆਲੂਆਂ ਦੀ ਵੱਟਾਂ ਮੀਂਹ ਨਾਲ ਪੂਰੀ ਤਰਾਂ ਭਿੱਜਣ ਕਾਰਨ ਆਲੂਆਂ ਦੇ ਬੂਟਿਆਂ ਦੇ ਉੱਗਣ ’ਤੇ ਵੀ ਅਸਰ ਪਵੇਗਾ।

Advertisement
×