PUCSC Elections: ਵਿਦਿਆਰਥੀਆਂ ਵੱਲੋਂ ਪੀ ਯੂ ਪ੍ਰਸ਼ਾਸਨ ਖ਼ਿਲਾਫ਼ ਲਾਅ ਵਿਭਾਗ ਦੇ ਬਾਹਰ ਨਾਅਰੇਬਾਜ਼ੀ
ਵਿਦਿਆਰਥੀਆਂ ਦੀ ਪੁਲੀਸ ਨਾਲ ਕਾਫ਼ੀ ਧੱਕਾ-ਮੁੱਕੀ ਵੀ ਹੋਈ
Police try to control the students near Khalsa College during the election at Sector 26. Tribune Photo: Ravi Kumar
Advertisement
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੀਆਂ ਚੋਣਾਂ ਦੌਰਾਨ ਅੱਜ ਯੂਨੀਵਰਸਿਟੀ ਦੇ ਲਾਅ ਵਿਭਾਗ ਵਿੱਚ ਸਮੇਂ ਤੋਂ ਪਹਿਲਾਂ ਗੇਟ ਬੰਦ ਕਰਨ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਪੀ ਯੂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਵਿਦਿਆਰਥੀਆਂ ਦੀ ਪੁਲੀਸ ਨਾਲ ਕਾਫ਼ੀ ਧੱਕਾ-ਮੁੱਕੀ ਵੀ ਹੋਈ।
Advertisement
ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਹ ਵੋਟ ਪਾਉਣ ਲਈ ਕੈਂਪਸ ਸਥਿਤ ਲਾਅ ਡਿਪਾਰਟਮੈਂਟ ਆਏ ਸਨ, ਪਰੰਤੂ ਉਨ੍ਹਾਂ ਨੂੰ ਗੇਟ ਬੰਦ ਕਰ ਕੇ ਰੋਕ ਦਿੱਤਾ ਗਿਆ।
Advertisement
ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਪੀ ਯੂ ਪ੍ਰਸ਼ਾਸਨ ਨੇ ਗੇਟ ਬੰਦ ਕਰਨ ਦਾ ਸਮਾਂ ਨਹੀਂ ਦੱਸਿਆ ਸੀ, ਜਿਸ ਕਰਕੇ ਕਾਫ਼ੀ ਵਿਦਿਆਰਥੀ ਵੋਟ ਦੇ ਅਧਿਕਾਰ ਤੋਂ ਵਾਂਝੇ ਰਹਿ ਗਏ ਹਨ।
ਪਰੇਸ਼ਾਨ ਹੋਏ ਵਿਦਿਆਰਥੀ ਕਦੇ ਇਸ ਗੇਟ ਤੇ ਕਦੇ ਉਸ ਗੇਟ ਵੱਲ ਦੌੜਦੇ ਦਿਖਾਈ ਦਿੱਤੇ, ਪਰੰਤੂ ਸੁਰੱਖਿਆ ਮੁਲਾਜ਼ਮਾਂ ਵੱਲੋਂ ਸਖ਼ਤੀ ਕਰਕੇ ਉਨ੍ਹਾਂ ਦੇ ਯਤਨ ਸਫ਼ਲ ਨਾ ਹੋਣ ਦਿੱਤੇ।
Advertisement
×

