DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PU Senate polls: ਪਾਤੜਾਂ ਦੀਆਂ ਤਿੰਨ ਕਲੋਨੀਆਂ ਵਿੱਚ ਮਕਾਨ ਨੰਬਰ ਤੋਂ ਬਿਨਾਂ 200 ਤੋਂ ਵੱਧ ਵੋਟਰ

PU Senate polls: ਉੱਚ ਪੱਧਰੀ ਜਾਂਚ ਦੀ ਮੰਗ ਕਰਨ ਤੋਂ ਇੱਕ ਦਿਨ ਬਾਅਦ ਸਾਹਮਣੇ ਆਇਆ ਮਾਮਲਾ

  • fb
  • twitter
  • whatsapp
  • whatsapp
featured-img featured-img
ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ ਦੀ ਫਾਈਲ ਫੋਟੋ।
Advertisement

ਪੰਜਾਬ ਸੂਡੈਂਟਸ ਯੂਨੀਅਨ (ਪੀ.ਐਸ.ਯੂ.) ਵੱਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਗ੍ਰੈਜੂਏਟ ਪੱਧਰੀ ਚੋਣਾਂ (PU Senate polls) ਵਿੱਚ ਗੰਭੀਰ ਬੇਨਿਯਮੀਆਂ ਨੂੰ ਉਜਾਗਰ ਕਰਨ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕਰਨ ਤੋਂ ਇੱਕ ਦਿਨ ਬਾਅਦ ਸਾਹਮਣੇ ਆਇਆ ਹੈ ਕਿ ਪਾਤੜਾਂ ਕਸਬੇ ਵਿੱਚ ਸਥਿਤ ਕਲੋਨੀਆਂ ਵਿੱਚ ਲਗਪਗ 200 ਵੋਟਰ ਇੱਕੋ ਥਾਂ ਰਹਿੰਦੇ ਦਿਖਾਏ ਗਏ ਹਨ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸੈਨੇਟ ਚੋਣਾਂ ਲੜ ਰਹੇ ਇੱਕ ਉਮੀਦਵਾਰ ਨੇ ਕਥਿਤ ਤੌਰ ’ਤੇ ਇਸ ਮੁੱਦੇ ਨੂੰ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਸਾਹਮਣੇ ਉਠਾਇਆ। ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦਿਆਂ ਇੱਕ ਉਮੀਦਵਾਰ ਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਮੁੱਦੇ ਨੂੰ ਯੂਨੀਵਰਸਿਟੀ ਅਧਿਕਾਰੀਆਂ ਦੇ ਸਾਹਮਣੇ ਰੱਖ ਚੁੱਕਾ ਹੈ ਅਤੇ ਜਾਂਚ ਦੀ ਮੰਗ ਕਰ ਚੁੱਕਾ ਹੈ।

Advertisement

ਦੋਸ਼ਾਂ ਵਿੱਚ ਸ਼ਾਮਲ ਹਨ ਕਿ ਬੂਟਾ ਸਿੰਘ ਵਾਲਾ, ਸਨ ਸਿਟੀ, ਪੂਡਾ ਕਲੋਨੀ, ਵਿਕਾਸ ਕਲੋਨੀ ਅਤੇ ਵਾਰਡ ਨੰਬਰ 1, ਘੱਗਾ ਵਰਗੀਆਂ ਕਲੋਨੀਆਂ ਵਿੱਚ 200 ਤੋਂ ਵੱਧ ਵੋਟਰ ਰਜਿਸਟਰਡ ਹਨ।

Advertisement

ਵੋਟਰਾਂ ਦੀ ਸੂਚੀ ਸਾਂਝੀ ਕਰਦਿਆਂ ਉਮੀਦਵਾਰ ਨੇ ਦਾਅਵਾ ਕੀਤਾ, “ਇਹ ਸਾਰੀਆਂ ਕਲੋਨੀਆਂ ਅਤੇ ਵਾਰਡ ਪਾਤੜਾਂ ਕਸਬੇ ਵਿੱਚ ਪੈਂਦੇ ਹਨ। ਸੂਚੀ ਵਿੱਚ ਕੋਈ ਮਕਾਨ ਨੰਬਰ ਨਹੀਂ ਦੱਸਿਆ ਗਿਆ ਹੈ।”

ਪੰਜਾਬ ਯੂਨੀਵਰਸਿਟੀ ਸੈਨੇਟ ਗ੍ਰੈਜੂਏਟ ਹਲਕੇ ਨੂੰ ਉਸ ਸਮੇਂ ਤਿੱਖੀ ਘੇਰਾਬੰਦੀ ਦਾ ਸਾਹਮਣਾ ਕਰਨਾ ਪਿਆ ਜਦੋਂ ਪੀ.ਐਸ.ਯੂ. ਆਗੂਆਂ ਰਣਬੀਰ ਸਿੰਘ ਰੰਧਾਵਾ ਅਤੇ ਡਾ. ਅਮਨਦੀਪ ਸਿੰਘ ਖਿਓਵਾਲੀ ਨੇ ਦਾਅਵਾ ਕੀਤਾ ਕਿ ਬੂਥ ’ਤੇ ਲਗਪਗ 1,692 ਨਵੀਆਂ ਵੋਟਾਂ ਸ਼ਾਮਲ ਕੀਤੀਆਂ ਗਈਆਂ ਹਨ, ਜੋ ਕਿ 2020 ਦੇ ਮੁਕਾਬਲੇ 900 ਫੀਸਦੀ ਤੋਂ ਵੱਧ ਦਾ ਵਾਧਾ ਹੈ ਜਦੋਂ ਸਿਰਫ਼ 168 ਵੋਟਾਂ ਦਰਜ ਕੀਤੀਆਂ ਗਈਆਂ ਸਨ।

ਉਨ੍ਹਾਂ ਦਲੀਲ ਦਿੱਤੀ ਕਿ ਅਜਿਹਾ ਅਚਾਨਕ ਉਛਾਲ ਸ਼ੱਕੀ ਸੀ, ਖਾਸ ਕਰਕੇ ਕਿਉਂਕਿ ਸਮਾਣਾ ਦੇ ਵਿਦਿਅਕ ਅਦਾਰੇ ਪੰਜਾਬ ਯੂਨੀਵਰਸਿਟੀ ਨਾਲ ਮਾਨਤਾ ਪ੍ਰਾਪਤ ਨਹੀਂ ਹਨ।

ਪੀ.ਐਸ.ਯੂ. ਮੈਂਬਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਵੋਟਰਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਪਾਤੜਾਂ, ਮਟੌਲੀ, ਘੱਗਾ, ਦੁੱਲਟ ਅਤੇ ਬੂੜੜ ਸਮੇਂ ਪਿੰਡਾਂ ਦਾ ਦੌਰਾ ਕੀਤਾ ਅਤੇ ਬੇਨਿਯਮੀਆਂ ਪਾਈਆਂ।

ਇਸ ਮਾਮਲੇ ਸਬੰਧੀ ਨੇ ਰਜਿਸਟਰਾਰ ਵਾਈ.ਪੀ. ਵਰਮਾ ਅਤੇ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਨਾਲ ਸੰਪਰਕ ਕੀਤਾ ਪਰ ਕੋਈ ਜਵਾਬ ਨਹੀਂ ਮਿਲ ਸਕਿਆ।

Advertisement
×