ਪੀਯੂ: ਦਾਖਲਾ ਟੈਸਟ ਦੇ ਫਾਰਮ ਜਮ੍ਹਾਂ ਕਰਾਉਣ ਦੀ ਤਰੀਕ ਵਧਾਈ

ਪੀਯੂ: ਦਾਖਲਾ ਟੈਸਟ ਦੇ ਫਾਰਮ ਜਮ੍ਹਾਂ ਕਰਾਉਣ ਦੀ ਤਰੀਕ ਵਧਾਈ

ਪੱਤਰ ਪ੍ਰੇਰਕ

ਚੰਡੀਗੜ੍ਹ, 2 ਮਾਰਚ

ਪੰਜਾਬ ਯੂਨੀਵਰਸਿਟੀ ਨੇ ਐਮ.ਫਿਲ/ਪੀ.ਐੱਚ.ਡੀ. ਦਾਖਲਾ ਟੈਸਟ-2020 ਲਈ ਫਾਰਮ ਜਮ੍ਹਾਂ ਕਰਵਾਉਣ ਦੀ ਤਰੀਕ ਅੱਗੇ ਕਰ ਦਿੱਤੀ ਹੈ। ’ਵਰਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਦਾਖਲਿਆਂ ਲਈ ਜਿਨ੍ਹਾਂ ਉਮੀਦਵਾਰਾਂ ਨੇ ਆਪਣੀਆਂ ਫੀਸਾਂ ਜਮ੍ਹਾਂ ਕਰਵਾ ਦਿੱਤੀਆਂ ਸਨ ਪਰ ਆਨਲਾਈਨ ਫਾਰਮ ਮੁਕੰਮਲ ਨਹੀਂ ਕਰ ਸਕੇ, ਅਜਿਹੇ ਉਮੀਦਵਾਰ ਭਲਕੇ 4 ਮਾਰਚ ਦੀ ਸ਼ਾਮ 4 ਵਜੇ ਤੱਕ ਸਹਾਇਕ ਰਜਿਸਟਰਾਰ, ਸੀ.ਈ.ਟੀ. ਸੈੱਲ, ਅਰੁਣਾ ਰਣਜੀਤ ਚੰਦਰਾ ਹਾਲ ਪੰਜਾਬ ਯੂਨੀਵਰਸਿਟੀ ਵਿੱਚ ਪਹੁੰਚ ਕੇ ਆਪਣੇ ਫ਼ਾਰਮ ਮੁਕੰਮਲ ਕਰਵਾ ਸਕਣਗੇ। ਵਿਦਿਆਰਥੀਆਂ ਨੂੰ ਆਪਣੀ ਸਕੈਨ ਕੀਤੀ ਹੋਈ ਫੋਟੋਗ੍ਰਾਫ ਤੇ ਦਸਤਖ਼ਤ ਇੱਕ ਪੈੱਨ ਡਰਾਈਵ ਵਿੱਚ ਅਤੇ ਜੁਰਮਾਨੇ ਵਜੋਂ 500 ਰੁਪਏ ਨਾਲ ਲਿਆਉਣ ਲਈ ਕਿਹਾ ਗਿਆ ਹੈ। ਫਾਰਮ ਮੁਕੰਮਲ ਕਰਵਾਉਣ ਲਈ 4 ਮਾਰਚ ਦੀ ਸ਼ਾਮ 4 ਵਜੇ ਤੋਂ ਬਾਅਦ ਹੋਰ ਅੱਗੇ ਦਾ ਸਮਾਂ ਨਹੀਂ ਦਿੱਤਾ ਜਾਵੇਗਾ।

ਭਲਕ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ

ਪੰਜਾਬ ਯੂਨੀਵਰਸਿਟੀ ਨੇ 4 ਮਾਰਚ ਨੂੰ ਲਈਆਂ ਜਾਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਮੁਲਤਵੀ ਕਰ ਕੇ 6 ਮਾਰਚ ’ਤੇ ਪਾ ਦਿੱਤਾ ਹੈ। ਵਿਦਿਆਰਥੀਆਂ ਨੂੰ ਇਸ ਸਬੰਧ ਵਿੱਚ ਪੀ.ਯੂ. ਦੀ ਵੈੱਬਸਾਈਟ ਦੇਖਣ ਦੀ ਸਲਾਹ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All