DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

PSPCL Electricity Bill Shocks: ਮੁਹਾਲੀ ’ਚ ਫੇਜ਼-11 ਦੇ ਨਿਵਾਸੀ ਨੂੰ ਆਇਆ 8.88 ਲੱਖ ਦਾ ਬਿੱਲ

‘ਜ਼ੀਰੋ ਬਿੱਲ’ ਦੇ ਨਾਂ ’ਤੇ ਲੋਕਾਂ ਨਾਲ ਹੋ ਰਿਹਾ ਕੋਝਾ ਮਜ਼ਾਕ, ਜਾਣਬੁੱਝ ਕੇ ਦੇਰੀ ਨਾਲ ਭੇਜੇ ਜਾ ਰਹੇ ਨੇ ਲੱਖਾਂ ਦੇ ਬਿੱਲ: ਬਲਬੀਰ ਸਿੱਧੂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

PSPCL Electricity Bill Shocks: ਮੁਹਾਲੀ ਦੇ ਫੇਜ਼-11 ਅਤੇ ਹੋਰ ਇਲਾਕਿਆਂ ਵਿੱਚ ਰਿਹਾਇਸ਼ੀ ਮਕਾਨਾਂ ਨੂੰ ਲੱਖਾਂ ਰੁਪਏ ਦੇ ਬਿਜਲੀ ਬਿੱਲ ਭੇਜੇ ਜਾਣ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਅਧਿਕਾਰੀ ਸਵਾਲਾਂ ਦੇ ਘੇਰੇ ਵਿੱਚ ਹਨ। ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਨੂੰ ਮਹਿਕਮੇ ਦੀ ਘੋਰ ਲਾਪਰਵਾਹੀ ਕਰਾਰ ਦਿੱਤਾ। ਉਨ੍ਹਾਂ ਮੀਡੀਆ ਨੂੰ 8,88,330 ਰੁਪਏ ਤੋਂ ਲੈ ਕੇ 9 ਲੱਖ ਰੁਪਏ ਤੱਕ ਦੇ ਬਿਜਲੀ ਬਿੱਲ ਦਿਖਾਉਂਦੇ ਹੋਏ ਕਿਹਾ ਕਿ ਇੰਨੀ ਵੱਡੀ ਰਕਮ ਭਰਨਾ ਕਿਸੇ ਵੀ ਆਮ ਪਰਿਵਾਰ ਲਈ ਨਾ ਸਿਰਫ਼ ਮੁਸ਼ਕਲ ਸਗੋਂ ਅਸੰਭਵ ਹੈ।

ਸਿੱਧੂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਹੈ, ਕਿਉਂਕਿ 4-5 ਮਹੀਨੇ ਜਾਣਬੁੱਝ ਕੇ ਬਿੱਲ ਨਹੀਂ ਭੇਜੇ ਗਏ ਤਾਂ ਜੋ ਬਾਅਦ ਵਿੱਚ ‘ਜ਼ੀਰੋ ਬਿੱਲ’ ਦੀ ਸਹੂਲਤ ਨੂੰ ਬਾਈਪਾਸ ਕਰਕੇ ਇਕੱਠੇ ਮੋਟੇ ਬਿੱਲ ਭੇਜੇ ਜਾ ਸਕਣ।

Advertisement

ਸਾਬਕਾ ਮੰਤਰੀ ਨੇ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਇਹ ‘ਜ਼ੀਰੋ ਬਿੱਲ’ ਸਕੀਮ ਨਹੀਂ, ਸਗੋਂ ‘ਹੀਰੋ ਤੋਂ ਜ਼ੀਰੋ’ ਵਾਲੀ ਨੀਤੀ ਹੈ ਜਿਸ ਨੇ ਲੋਕਾਂ ’ਤੇ ਰਾਹਤ ਦੀ ਬਜਾਏ ਬੋਝ ਪਾਇਆ ਹੈ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਪੀਐਸਪੀਸੀਐਲ ਦੇ ਦਫ਼ਤਰਾਂ ਵਿੱਚ ਜਨਤਾ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਲੋਕ ਸ਼ਿਕਾਇਤਾਂ ਲੈ ਕੇ ਚੱਕਰ ਕੱਟਣ ਲਈ ਮਜਬੂਰ ਹਨ। ਕਈ ਮਾਮਲਿਆਂ ਵਿੱਚ ਤਾਂ ਬਿਨਾਂ ਕਿਸੇ ਠੋਸ ਕਾਰਨ ਦੇ ਬਿਜਲੀ ਮੀਟਰ ਵੀ ਪੁੱਟੇ ਜਾ ਰਹੇ ਹਨ।

Advertisement

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ PSPCL ਨੇ ਆਪਣੇ ਪੁਰਾਣੇ ਸਿਸਟਮ ਨੂੰ ਬਦਲ ਕੇ ਓਰੇਕਲ (Oracle) ਦੇ ਕਲਾਊਡ-ਅਧਾਰਿਤ ਬਿਲਿੰਗ ਸਿਸਟਮ ਨੂੰ ਅਪਣਾਇਆ ਹੈ, ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਤਕਨੀਕੀ ਖਾਮੀਆਂ ਅਤੇ ਭਾਰੀ ਬਿੱਲਾਂ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ।

Advertisement
×