DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

PSEB 12th Result 2026: ਪੰਜਾਬ ਬੋਰਡ 12ਵੀਂ ਜਮਾਤ ਦਾ ਨਤੀਜਾ ਜਲਦ

PSEB 12th Result 2026: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ ਅਧਿਕਾਰਤ ਤੌਰ 'ਤੇ ਪੀਐੱਸਈਬੀ 12ਵੀਂ ਜਮਾਤ ਦੇ ਨਤੀਜੇ 2026 ਦੀ ਘੋਸ਼ਣਾ ਬੁੱਧਵਾਰ (ਅੱਜ) ਕਰਨ ਦਾ ਐਲਾਨ ਕੀਤਾ ਹੋਇਆ ਹੈ। ਸਾਇੰਸ, ਕਾਮਰਸ ਅਤੇ ਆਰਟਸ ਸਟ੍ਰੀਮ ਵਿੱਚ ਸੀਨੀਅਰ ਸੈਕੰਡਰੀ ਦੀਆਂ ਪ੍ਰੀਖਿਆਵਾਂ ਦੇਣ...

  • fb
  • twitter
  • whatsapp
  • whatsapp
Advertisement

PSEB 12th Result 2026: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ ਅਧਿਕਾਰਤ ਤੌਰ 'ਤੇ ਪੀਐੱਸਈਬੀ 12ਵੀਂ ਜਮਾਤ ਦੇ ਨਤੀਜੇ 2026 ਦੀ ਘੋਸ਼ਣਾ ਬੁੱਧਵਾਰ (ਅੱਜ) ਕਰਨ ਦਾ ਐਲਾਨ ਕੀਤਾ ਹੋਇਆ ਹੈ। ਸਾਇੰਸ, ਕਾਮਰਸ ਅਤੇ ਆਰਟਸ ਸਟ੍ਰੀਮ ਵਿੱਚ ਸੀਨੀਅਰ ਸੈਕੰਡਰੀ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਆਪਣਾ ਸਕੋਰ ਆਨਲਾਈਨ ਚੈੱਕ ਕਰ ਸਕਣਗੇ।

ਬੋਰਡ ਵੱਲੋਂ ਦੁਪਹਿਰ 12 ਵਜੇ ਦੇ ਕਰੀਬ ਨਤੀਜੇ ਦਾ ਲਿੰਕ ਸਰਗਰਮ ਕੀਤੇ ਜਾਣ ਦੀ ਉਮੀਦ ਹੈ ਅਤੇ ਇਸ ਸਾਲ ਲਗਭਗ 2.65 ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆਵਾਂ ਵਿੱਚ ਬੈਠੇ ਸਨ। ਵਿਦਿਆਰਥੀ ਆਪਣਾ ਨਤੀਜਾ ਪੀਐਸਈਬੀ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਦੇਖ ਸਕਦੇ ਹਨ।

Advertisement

ਨਤੀਜਾ ਦੇਖਣ ਲਈ ਵੈੱਬਸਾਈਟ 'ਤੇ ਜਾ ਕੇ "PSEB Class 12 Result 2026" ਲਿੰਕ 'ਤੇ ਕਲਿੱਕ ਕਰੋ, ਆਪਣਾ ਰੋਲ ਨੰਬਰ ਅਤੇ ਹੋਰ ਜਾਣਕਾਰੀ ਦਰਜ ਕਰੋ ਅਤੇ ਮਾਰਕਸ਼ੀਟ ਡਾਊਨਲੋਡ ਕਰ ਲਵੋ।

Advertisement

ਆਨਲਾਈਨ ਸਕੋਰ ਕਾਰਡ ਵਿੱਚ ਵਿਦਿਆਰਥੀ ਦਾ ਨਾਮ, ਰੋਲ ਨੰਬਰ, ਵਿਸ਼ਾ-ਵਾਰ ਅੰਕ, ਕੁੱਲ ਅੰਕ, ਪ੍ਰਤੀਸ਼ਤ, ਗ੍ਰੇਡ ਅਤੇ ਪਾਸ/ਫੇਲ੍ਹ ਸਥਿਤੀ ਵਰਗੇ ਮਹੱਤਵਪੂਰਨ ਵੇਰਵੇ ਸ਼ਾਮਲ ਹੋਣਗੇ।

ਆਨਲਾਈਨ ਵਿਧੀ ਤੋਂ ਇਲਾਵਾ ਵਿਦਿਆਰਥੀ ਐਸਐਮਐਸ (SMS) ਰਾਹੀਂ ਵੀ ਨਤੀਜਾ ਪ੍ਰਾਪਤ ਕਰ ਸਕਦੇ ਹਨ;

ਇਸ ਲਈ PB12<ਰੋਲ ਨੰਬਰ>ਲਿਖ ਕੇ 5676750 'ਤੇ ਭੇਜਣਾ ਹੋਵੇਗਾ। ਨਤੀਜਿਆਂ ਦੌਰਾਨ ਵਿਦਿਆਰਥੀਆਂ ਦੀ ਸਹਾਇਤਾ ਲਈ ਪੰਜਾਬ ਬੋਰਡ ਨੇ ਪ੍ਰੀਖਿਆ ਦੇ ਨਤੀਜਿਆਂ ਨਾਲ ਸਬੰਧਤ ਤਣਾਅ ਜਾਂ ਚਿੰਤਾ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਲਈ ਇੱਕ ਮਨੋਵਿਗਿਆਨਕ ਮਾਰਗਦਰਸ਼ਨ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ।

Advertisement
×