DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚਾਲੀ ਫੁੱਟ ਚੌੜੀ ਸੜਕ ਮੁਹੱਈਆ ਕਰਵਾਉਣ ਲਈ ਧਰਨਾ

ਸਾਬਕਾ ਡਿਪਟੀ ਮੇਅਰ ਧਰਨੇ ਵਿੱਚ ਸ਼ਾਮਲ ਹੋਏ; ਮਸਲਾ ਹੱਲ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਪੰਜਾਬ ਸਰਕਾਰ ਅਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਧਰਨਾਕਾਰੀ।
Advertisement

ਪਿੰਡ ਮੌਲੀ ਬੈਦਵਾਣ ਨਾਲ ਪੈਂਦੇ ਸੈਕਟਰ 80 ਦੇ ਦੋ ਦਰਜਨ ਤੋਂ ਵੱਧ ਵਸਨੀਕਾਂ ਨੇ ਅੱਜ ਪਿੰਡ ਮੌਲੀ ਦੀ ਫ਼ਿਰਨੀ ’ਤੇ ਧਰਨਾ ਲਾਇਆ। ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਹੋਰਡਿੰਗ ਫੜ ਕੇ ਪੰਜਾਬ ਸਰਕਾਰ ਅਤੇ ਗਮਾਡਾ ਵਿਰੁੱਧ ਨਾਅਰੇਬਾਜ਼ੀ ਕੀਤੀ।

ਧਰਨਾਕਾਰੀ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਿਲ ਸਨ, ਨੇ ਦੱਸਿਆ ਕਿ ਗਮਾਡਾ ਵੱਲੋਂ ਅਲਾਟ ਕੀਤੇ ਗਏ ਪਲਾਟਾਂ ਦੇ ਸਾਹਮਣੇ 40 ਫੁੱਟ ਚੌੜੀ ਸੜਕ ਦਰਸਾਈ ਹੋਣ ਦੇ ਬਾਵਜੂਦ ਸਬੰਧਿਤ ਵਸਨੀਕਾਂ ਨੂੰ ਸੜਕ ਦੀ ਸਹੂਲਤ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ 40 ਫੁੱਟ ਚੌੜੀ ਸੜਕ ਹੋਣੀ ਚਾਹੀਦੀ ਸੀ, ਉੱਥੇ ਪਿੰਡ ਦੀ ਫਿਰਨੀ ਨੂੰ ਹੀ ਸੜਕ ਵਜੋਂ ਦਰਸਾ ਦਿੱਤਾ ਗਿਆ ਹੈ ਜਦਕਿ ਕਈ ਥਾਵਾਂ ’ਤੇ ਫਿਰਨੀ ਦੀ ਚੌੜਾਈ 20 ਫੁੱਟ ਵੀ ਨਹੀਂ ਹੈ।

Advertisement

ਇਸ ਮੌਕੇ ਪਹੁੰਚੇ ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸੰਘਰਸ਼ ਵਿੱਚ ਵਸਨੀਕਾਂ ਨਾਲ ਡਟ ਕੇ ਖੜ੍ਹੇ ਹਨ। ਵਸਨੀਕਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸੜਕ ਦੀ ਕੋਈ ਢੰਗ ਨਾਲ ਉਸਾਰੀ ਵੀ ਨਹੀਂ ਹੋਈ। ਸੜਕ ’ਤੇ ਥਾਂ-ਥਾਂ ਖੱਡੇ ਪਏ ਹੋਏ ਹਨ ਅਤੇ ਇਸ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਸੜਕ ਦੀ ਮੁਰੰਮਤ ਅਤੇ ਉਸਾਰੀ ਨਾ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਦੌਰਾਨ ਸਾਰਾ ਦਿਨ ਧੂੜ-ਮਿੱਟੀ ਉੱਡਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਡਰੇਨਜ਼ ਵੀ ਨਹੀਂ ਪਾਈ ਗਈ, ਜਿਸ ਕਾਰਨ ਪਾਣੀ ਦਾ ਨਿਕਾਸ ਵੀ ਨਹੀਂ ਹੁੰਦਾ। ਉਨ੍ਹਾਂ ਖੁੱਲ੍ਹੇ ਚੋਏ ’ਤੇ ਵੀ ਸਵਾਲ ਚੁੱਕੇ।

Advertisement

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸੜਕ ਦੀ ਉਸਾਰੀ, ਖੱਡਿਆਂ ਦੀ ਮੁਰੰਮਤ, ਧੂੜ ਤੋਂ ਬਚਾਅ ਲਈ ਢੁੱਕਵੇਂ ਪ੍ਰਬੰਧ, ਡਰੇਨੇਜ ਪਾਈਪ ਪਾਉਣ, ਸੀਵਰੇਜ ਪ੍ਰਬੰਧ ਠੀਕ ਕਰਨ, ਖੁੱਲ੍ਹੇ ਨਾਲੇ ਨੂੰ ਕਵਰ ਕਰਨ ਅਤੇ ਕੂੜੇ ਦੀ ਸਮੱਸਿਆ ਦਾ ਹੱਲ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਸੰਘਰਸ਼ ਲਈ ਮਜ਼ਬੂਰ ਹੋਣਗੇ।

Advertisement
×