ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਰੋਸ ਰੈਲੀ

ਰੀ-ਸਟਰਕਚਰਿੰਗ ਦੇ ਸੋਧੇ ਹੋਏ ਪ੍ਰਸਤਾਵ ਬਾਰੇ ਪੱਖ ਸਪੱਸ਼ਟ ਕਰਨ ਦੀ ਮੰਗ

ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਰੋਸ ਰੈਲੀ

ਵਿਭਾਗ ਦੇ ਚੀਫ਼ ਇੰਜਨੀਅਰ (ਚੌਕਸੀ) ਖ਼ਿਲਾਫ਼ ਰੋਸ ਰੈਲੀ ਕਰਦੇ ਹੋਏ ਮੁਲਾਜ਼ਮ।

ਕੁਲਦੀਪ ਸਿੰਘ

ਚੰਡੀਗੜ੍ਹ, 25 ਨਵੰਬਰ

ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਵਿੱਚ ਕੀਤੀ ਗਈ ਰੀ-ਸਟਰਕਚਰਿੰਗ ਬਾਰੇ ਸੋਧੀ ਹੋਈ ਪ੍ਰਪੋਜ਼ਲ ਬਾਰੇ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਸਪੱਸ਼ਟ ਨਾ ਕੀਤੇ ਜਾਣ ’ਤੇ ਅੱਜ ਜੁਆਇੰਟ ਐਕਸ਼ਨ ਫਰੰਟ ਵੱਲੋਂ ਚੀਫ਼ ਇੰਜਨੀਅਰ (ਚੌਕਸੀ) ਖ਼ਿਲਾਫ਼ ਰੋਸ ਰੈਲੀ ਕੀਤੀ ਗਈ, ਜਿਸ ਵਿੱਚ ਇਕੱਤਰ ਹੋਏ ਮੁਲਾਜ਼ਮਾਂ ਨੇ ਸੂਬਾ ਸਰਕਾਰ ਤੇ ਚੀਫ਼ ਇੰਜਨੀਅਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਫਰੰਟ ਦੇ ਮੁੱਖ ਕਨਵੀਨਰ ਗੋਪਾਲ ਯਖ਼ਮੀ, ਕਨਵੀਨਰ ਗੁਰਸ਼ਰਨਜੀਤ ਸਿੰਘ ਹੁੰਦਲ, ਗੁਰਬਿੰਦਰ ਸਿੰਘ ਅਤੇ ਪਿਸਕਾ ਪ੍ਰਧਾਨ ਜਗਦੇਵ ਕੌਲ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਦੀ ਰੀ-ਸਟਰਕਚਰਿੰਗ ਬਾਰੇ ਪਹਿਲਾਂ ਅੰਦਰਖਾਤੇ ਤਿਆਰ ਕੀਤੇ ਪ੍ਰਸਤਾਵ ਵੱਖ-ਵੱਖ ਕੇਡਰਾਂ ਦੀਆਂ ਯੂਨੀਅਨਾਂ ਦੇ ਰੋਸ ਮੁਜ਼ਾਹਰਿਆਂ ਮਗਰੋਂ ਚੀਫ਼ ਇੰਜੀਨੀਅਰ (ਚੌਕਸੀ) ਨੇ ਮੀਟਿੰਗ ਕ ਰਕੇ ਪ੍ਰਸਤਾਵ ਵਿੱਚ ਸੋਧ ਕਰਨ ਦਾ ਭਰੋਸਾ ਦਿੱਤਾ ਸੀ। ਉਸ ਮਗਰੋਂ ਤਿਆਰ ਕੀਤੇ ਪ੍ਰਸਤਾਵ ਬਾਰੇ ਅੱਜ ਤੱਕ ਯੂਨੀਅਨਾਂ ਨੂੰ ਕੁਝ ਵੀ ਦੱਸਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵਿਭਾਗ ਦੀ ਰੀ-ਸਟਰੱੂਕਚਰਿੰਗ ਕਰ ਕੇ 8 ਹਜ਼ਾਰ ਤੋਂ ਵੀ ਜ਼ਿਆਦਾ ਅਸਾਮੀਆਂ ਖ਼ਤਮ ਕਰ ਦਿੱਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਚੀਫ਼ ਇੰਜਨੀਅਰ (ਚੌਕਸੀ) ਤੋਂ ਮੰਗ ਕੀਤੀ ਕਿ ਜੁਆਇੰਟ ਐਕਸ਼ਨ ਫਰੰਟ (ਜਲ ਸਰੋਤ ਵਿਭਾਗ) ਨੂੰ ਸੋਧੀ ਹੋਈ ਪ੍ਰਪੋਜ਼ਲ ਬਾਰੇ ਮੀਟਿੰਗ ਕਰਕੇ ਦੱਸਿਆ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਦੋ ਦਿਨ ਦੀਆਂ ਰੋਸ ਰੈਲੀਆਂ ਉਪਰੰਤ ਫਰੰਟ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਪਵਨ ਕੁਮਾਰ, ਦਰਸ਼ਨ ਸਿੰਘ, ਦੀਪਕ ਵੈਦ, ਅਨਿਲ ਕੁਮਾਰ ਆਦਿ ਵੀ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All