ਸੜਕ ਦੀ ਉਸਾਰੀ ਨਾ ਹੋਣ ਖ਼ਿਲਾਫ਼ ਰੋਸ
ਪਿੰਡ ਦਾਊਂ ਦੀ ਪੰਚਾਇਤ ਅਤੇ ਮੋਹਤਬਰਾਂ ਨੇ ਪਿੰਡ ਦੀ ਸੜਕ ਦੀ ਅੱਧਵਾਟੇ ਪਏ ਉਸਾਰੀ ਵਿਰੁੱਧ ਰੋਸ ਪ੍ਰਗਟ ਕੀਤਾ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਐਕਸ਼ੀਅਨ ਦਫ਼ਤਰ ਵਿੱਚ ਆ ਕੇ ਸੜਕ ਦੇ ਬੰਦ ਪਏ ਕੰਮ ਨੂੰ ਫੌਰੀ ਸ਼ੁਰੂ ਕਰਨ ਦੀ ਮੰਗ ਕੀਤੀ।...
Advertisement
ਪਿੰਡ ਦਾਊਂ ਦੀ ਪੰਚਾਇਤ ਅਤੇ ਮੋਹਤਬਰਾਂ ਨੇ ਪਿੰਡ ਦੀ ਸੜਕ ਦੀ ਅੱਧਵਾਟੇ ਪਏ ਉਸਾਰੀ ਵਿਰੁੱਧ ਰੋਸ ਪ੍ਰਗਟ ਕੀਤਾ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਐਕਸ਼ੀਅਨ ਦਫ਼ਤਰ ਵਿੱਚ ਆ ਕੇ ਸੜਕ ਦੇ ਬੰਦ ਪਏ ਕੰਮ ਨੂੰ ਫੌਰੀ ਸ਼ੁਰੂ ਕਰਨ ਦੀ ਮੰਗ ਕੀਤੀ। ਐਕਸ਼ੀਅਨ ਦੀ ਗੈਰਮੌਜੂਦਗੀ ਵਿਚ ਵਿਭਾਗ ਦੇ ਐਸ ਡੀ ਓ ਅਤੇ ਜੇ ਈ ਨੇ ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੂੰ ਭਰੋਸਾ ਦਿਵਾਇਆ ਕਿ ਸੜਕ ਦਾ ਕੰਮ 10 ਮਾਰਚ ਤੋਂ ਹਰ ਹਾਲਤ ਵਿਚ ਆਰੰਭ ਹੋ ਜਾਵੇਗਾ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦਿੱਤੇ ਭਰੋਸੇ ਅਨੁਸਾਰ ਕੰਮ ਸ਼ੁਰੂ ਨਾ ਹੋਇਆ ਤਾਂ ਦਫ਼ਤਰ ਸਾਹਮਣੇ ਧਰਨੇ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
Advertisement
Advertisement
×

