DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਕਾਲੀ ਵਰਕਰਾਂ ਨੂੰ ਹਿਰਾਸਤ ’ਚ ਲੈਣ ਖ਼ਿਲਾਫ਼ ਧਰਨਾ

ਪਿੰਡ ਸਲਾਣਾ ਦੇ ਦੋ ਅਕਾਲੀ ਵਰਕਰਾਂ ਨੂੰ ਪੁਲੀਸ ਹਿਰਾਸਤ ਵਿੱਚ ਲੈਣ ਖ਼ਿਲਾਫ਼ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਥਾਣੇ ਅੱਗੇ ਧਰਨਾ ਦਿੱਤਾ ਗਿਆ। ਅਖ਼ੀਰ ਪੁਲੀਸ ਨੇ ਸੰਘਰਸ਼ ਅੱਗੇ ਝੁਕਦਿਆਂ ਅਕਾਲੀ ਵਰਕਰ...

  • fb
  • twitter
  • whatsapp
  • whatsapp
Advertisement

ਪਿੰਡ ਸਲਾਣਾ ਦੇ ਦੋ ਅਕਾਲੀ ਵਰਕਰਾਂ ਨੂੰ ਪੁਲੀਸ ਹਿਰਾਸਤ ਵਿੱਚ ਲੈਣ ਖ਼ਿਲਾਫ਼ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਥਾਣੇ ਅੱਗੇ ਧਰਨਾ ਦਿੱਤਾ ਗਿਆ। ਅਖ਼ੀਰ ਪੁਲੀਸ ਨੇ ਸੰਘਰਸ਼ ਅੱਗੇ ਝੁਕਦਿਆਂ ਅਕਾਲੀ ਵਰਕਰ ਪਿਓ-ਪੁੱਤ ਨੂੰ ਰਿਹਾਅ ਕਰ ਦਿੱਤਾ। ਰਾਜੂ ਖੰਨਾ ਨੇ ਦੋਸ਼ ਲਾਇਆ ਕਿ ‘ਆਪ’ ਦੇ ਹਲਕਾ ਵਿਧਾਇਕ ਦੀ ਕਥਿਤ ਸ਼ਹਿ ’ਤੇ ਅਕਾਲੀ ਆਗੂ ਨਰਿੰਦਰ ਸਿੰਘ ਅਤੇ ਉਸ ਦੇ ਲੜਕੇ ਤੇਗਵੀਰ ਸਿੰਘ ਨੂੰ ਪੁਲੀਸ ਨੇ ਕੱਲ੍ਹ ਰਾਤ ਹਿਰਾਸਤ ਵਿੱਚ ਲੈ ਕੇ ਇਕਪਾਸੜ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ ਉੱਪਰ ਪਾਰਟੀ ਵਰਕਰਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਧਰਨੇ ਦੌਰਾਨ ਚਿਤਾਵਨੀ ਦਿੱਤੀ ਕਿ ਜਾਂ ਤਾਂ ਦੋਵੇ ਧਿਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਜਾਂ ਫ਼ਿਰ ਹਵਾਲਾਤ ਅੰਦਰ ਬੰਦ ਕੀਤੇ ਦੋਵੇ ਵਰਕਰਾਂ ਨੂੰ ਬਗੈਰ ਸ਼ਰਤ ਰਿਹਾਅ ਕੀਤਾ ਜਾਵੇ। ਵਰਕਰਾਂ ਦੀ ਰਿਹਾਈ ਬਾਅਦ ਧਰਨਾ ਚੁੱਕ ਦਿੱਤਾ ਗਿਆ।

ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਕੁਲਦੀਪ ਸਿੰਘ ਮਛਰਾਈ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕੰਵਲਜੀਤ ਸਿੰਘ ਗਿੱਲ, ਸੀਨੀਅਰ ਆਗੂ ਕੇਸਰ ਸਿੰਘ ਸਲਾਣਾ, ਡਾ. ਅਰੁਜਨ ਸਿੰਘ ਪ੍ਰਧਾਨ, ਜਥੇਦਾਰ ਹਰਬੰਸ ਸਿੰਘ ਬਡਾਲੀ ਅਤੇ ਹਰਿੰਦਰ ਸਿੰਘ ਦੀਵਾ ਨੇ ਸੰਬੋਧਨ ਕੀਤਾ।

Advertisement

ਇਸ ਮੌਕੇ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਗੁਰਕੀਰਤ ਸਿੰਘ ਪਨਾਗ, ਸਹਿਜ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਸਲਾਣਾ, ਗੁਰਬਖਸ਼ ਸਿੰਘ ਬੈਣਾ, ਅਮਨਦੀਪ ਸਿੰਘ ਭੱਦਲਥੂਹਾ, ਮਹਿੰਦਰ ਸਿੰਘ ਭੱਦਲਥੂਹਾ, ਵਿਪਨ ਕੁਮਾਰ ਪ੍ਰਿੰਸ, ਕਰਮਜੀਤ ਸਿੰਘ ਮਿੱਠੂ, ਬਿੱਟਾ ਪਟਵਾਰੀ, ਕੇਵਲ ਖਾ ਧਰਮਗੜ੍ਹ, ਬਿੱਟਾ ਪਟਵਾਰੀ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਗਦੇਵ ਸਿੰਘ ਸੌਟੀ, ਰਾਜੂ ਖਾ ਸਲਾਣਾ, ਗੁਰਪ੍ਰੀਤ ਸਿੰਘ ਗੋਲੂ, ਸਤਨਾਮ ਸਿੰਘ ਡਡਹੇੜੀ, ਵਰਿੰਦਰ ਸਿੰਘ ਟਿੰਕੂ, ਹਰਪਾਲ ਸਿੰਘ ਭਗਵਾਨਪੁਰਾ, ਦਸਵਿੰਦਰ ਸਿੰਘ ਰੋਡਾ ਸੌਟੀ, ਬੰਟੀ ਸੌਟੀ, ਬਾਬਾ ਬੰਤ ਸਿੰਘ, ਲਵਪ੍ਰੀਤ ਸਿੰਘ ਬੁੱਗਾ ਆਦਿ ਹਾਜ਼ਰ ਸਨ।

Advertisement

Advertisement
×