DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਗਲਾਂ ਦੀ ਕਟਾਈ ਖ਼ਿਲਾਫ਼ ਰੋਸ

ਭਾਜਪਾ ਆਗੂ ਨੂੰ ਪਹਾੜ ਬਚਾਉਣ ਲਈ ਮੰਗ ਪੱਤਰ ਦਿੱਤਾ

  • fb
  • twitter
  • whatsapp
  • whatsapp
Advertisement

ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪੰਜਾਬ ਦੇ ਆਖ਼ਰੀ ਪਿੰਡ ਮਿਰਜ਼ਾਪੁਰ ਵਿੱਚ ਨੇਮਾਂ ਦੇ ਉਲਟ ਕੁਦਰਤੀ ਵਾਤਾਵਰਨ ਨੂੰ ਢਾਹ ਲਗਾ ਕੇ ਬਣਾਏ ਜਾ ਰਹੇ ਫਾਰਮ ਹਾਊਸਾਂ ਅਤੇ ਹੋਰ ਪ੍ਰਾਜੈਕਟਾਂ ਨੂੰ ਲੈ ਕੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕੀਤਾ ਹੈ। ਪਿੰਡ ਵਾਸੀਆਂ ਦੀ ਅਪੀਲ ’ਤੇ ਭਾਜਪਾ ਦੇ ਸੂਬਾਈ ਆਗੂ ਤੇ ਮੀਡੀਆ ਪ੍ਰਮੁੱਖ ਵਿਨੀਤ ਜੋਸ਼ੀ ਨੇ ਪਿੰਡ ਦਾ ਦੌਰਾ ਕੀਤਾ ਅਤੇ ਮੌਕੇ ਦੇਖਣ ਉਪਰੰਤ ਪਿੰਡ ਵਾਸੀਆ ਦਾ ਇਹ ਮਸਲਾ ਚੁੱਕਣ ਦਾ ਭਰੋਸਾ ਦਿੱਤਾ।

ਇਸ ਮੌਕੇ ਮਿਰਜ਼ਾਪੁਰ ਦੇ ਨੰਬਰਦਾਰ ਕ੍ਰਿਸ਼ਨ ਚੰਦ, ਪੰਚ ਸ਼ੇਰ ਸਿੰਘ,ਪੰਚ ਨਿਰਮਲ ਸਿੰਘ,ਰੱਖਾ ਰਾਮ,ਪਾਲਾ ਰਾਮ ਅਤੇ ਸਾਬਕਾ ਸਰਪੰਚ ਹੁਸਨ ਚੰਦ ਆਦਿ ਨੇ ਦੱਸਿਆ ਕਿ ਭੂੰ-ਮਾਫੀਏ ਵਲੋਂ ਪਿੰਡ ਦੀ ‘ਮਸਤਰਕਾ ਮਾਲਕਾਨ’ ਜ਼ਮੀਨ ਦੀ ਖਰੀਦੋ-ਫ਼ਰੋਖ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਂਝੀ ਮਾਲਕੀ ਵਾਲੀ ਜ਼ਮੀਨ ਨੂੰ ਇਸ ਤਰ੍ਹਾਂ ਖਰੀਦਣਾ ਤੇ ਵੇਚਣਾ ਬਿਲਕੁਲ ਗਲਤ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਜ਼ਮੀਨ ਦੇ ਪੰਜ ਸੌ ਤੋਂ ਵਧੇਰੇ ਹਿੱਸੇਦਾਰ ਹਨ ਅਤੇ ਇਹ ਹਾਲੇ ਤੱਕ ਤਕਸੀਮ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕਲੈਕਟਰ ਵੱਲੋਂ 2019 ਨੂੰ ਸਟੇਟਸ-ਕੋਅ ਦੇ ਹੁਕਮ ਜਾਰੀ ਕੀਤੇ ਹੋਏ ਹਨ, ਫਿਰ ਵੀ ਇਸ ਜ਼ਮੀਨ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਹੁਣ ਤੱਕ ਦਿੱਤੀਆਂ ਸ਼ਿਕਾਇਤਾਂ ਦੀਆਂ ਕਾਪੀਆਂ ਜਾਰੀ ਕਰਦਿਆਂ ਭੂ-ਮਾਫੀਏ ਦੀਆਂ ਕਾਰਵਾਈਆਂ ਨੂੰ ਰੋਕਣ ਅਤੇ ਪਿੰਡ ਦਾ ਵਾਤਾਰਵਨ ਤੇ ਜੰਗਲ ਬਚਾਉਣ ਦੀ ਮੰਗ ਕੀਤੀ। ਇਸ ਮੌਕੇ ਵਿਨੀਤ ਜੋਸ਼ੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਮਿਰਜ਼ਾਪੁਰ ਵਿੱਚ ਜ਼ਮੀਨ, ਪਲਾਟ, ਜੰਗਲ ਅਤੇ ਫਾਰਮ ਹਾਊਸ ਦੀ ਗੈਰਕਾਨੂੰਨੀ ਖਰੀਦ-ਫਰੋਖਤ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨਗੇ।

Advertisement

Advertisement
Advertisement
×