DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਿਯਮਾਂ ਦੇ ਉਲਟ ਚੱਲ ਰਹੀਆਂ ਬੱਸਾਂ ਦਾ ਵਿਰੋਧ

ਯੂ ਟੀ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਅਹੁਦੇਦਾਰ ਨਾਅਰੇਬਾਜ਼ੀ ਕਰਦੇ ਹੋਏ।
Advertisement

ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਹਰਿਆਣਾ ਰੋਡਵੇਜ਼ ਵੱਲੋਂ ਕਾਲਕਾ, ਰਾਮਗੜ੍ਹ ਅਤੇ ਜ਼ੀਰਕਪੁਰ ਤੋਂ ਪੀ ਜੀ ਆਈ, ਚੰਡੀਗੜ੍ਹ ਤੱਕ ਚਲਾਈਆਂ ਜਾ ਰਹੀਆਂ ਇਲੈੱਕਟ੍ਰਿਕ ਬੱਸ ਸੇਵਾਵਾਂ ਨੂੰ ਗ਼ੈਰਕਾਨੂੰਨੀ ਦੱਸਦਿਆਂ ਸਖ਼ਤ ਇਤਰਾਜ਼ ਜਤਾਇਆ ਹੈ।

ਯੂਨੀਅਨ ਦੇ ਪ੍ਰਧਾਨ ਆਜ਼ਾਦ ਸਿੰਘ, ਉਪ-ਪ੍ਰਧਾਨ ਸਤਿੰਦਰ ਸਿੰਘ, ਕੈਸ਼ੀਅਰ ਗੋਵਿੰਦ ਦਹੀਆ ਅਤੇ ਜਨਰਲ ਸਕੱਤਰ ਬਲਬੀਰ ਸਿੰਘ ਨੇ ਸਾਂਝੇ ਤੌਰ ’ਤੇ ਬੱਸ ਅੱਡਾ ਸੈਕਟਰ 17 ਵਿੱਚ ਯੂ ਟੀ ਪ੍ਰਸ਼ਾਸਨ ਅਤੇ ਹਰਿਆਣਾ ਰਾਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Advertisement

ਉਨ੍ਹਾਂ ਕਿਹਾ ਕਿ ਇਸ ਰੂਟ ’ਤੇ ਹਰਿਆਣਾ ਰਾਜ ਦੀਆਂ ਬੱਸ ਸੇਵਾਵਾਂ ਦਾ ਸੰਚਾਲਨ ਪ੍ਰਚੱਲਿਤ ਨਿਯਮਾਂ ਅਤੇ ਸਥਾਪਤ ਆਵਾਜਾਈ ਨੀਤੀ ਦੇ ਉਲਟ ਹੈ। ਯੂ ਟੀ ਪ੍ਰਸ਼ਾਸਨ ਦੀ ਆਵਾਜਾਈ ਨੀਤੀ ਮੁਤਾਬਕ ਚੰਡੀਗੜ੍ਹ ਖੇਤਰ ਦੇ ਅੰਦਰ ਸਥਾਨਕ ਜਨਤਕ ਆਵਾਜਾਈ ਸੇਵਾਵਾਂ ਨੂੰ ਚਲਾਉਣ ਦਾ ਅਧਿਕਾਰ ਮੁੱਖ ਤੌਰ ’ਤੇ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀ ਟੀ ਯੂ) ਕੋਲ ਹੀ ਹੈ। ਆਗੂਆਂ ਨੇ ਕਿਹਾ ਕਿ ਦੂਜੇ ਰਾਜਾਂ ਜਾਂ ਟਰਾਂਸਪੋਰਟ ਅਦਾਰਿਆਂ ਤੋਂ ਬੱਸਾਂ ਨੂੰ ਸਿਰਫ਼ ਆਈ ਐੱਸ ਬੀ ਟੀ ਸੈਕਟਰ 17 ਅਤੇ ਸੈਕਟਰ 43, ਚੰਡੀਗੜ੍ਹ ਤੱਕ ਨਿਰਧਾਰਿਤ ਰੂਟਾਂ ਰਾਹੀਂ ਚਲਾਉਣ ਦੀ ਆਗਿਆ ਹੈ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਸਮੇਂ-ਸਮੇਂ ’ਤੇ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਹਨ।

Advertisement

ਯੂਨੀਅਨ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਅਤੇ ਸੀ ਟੀ ਯੂ ਪ੍ਰਬੰਧਨ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰੇ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਤੁਰੰਤ ਅਤੇ ਢੁੱਕਵਾਂ ਫ਼ੈਸਲਾ ਨਾ ਲਿਆ ਗਿਆ ਤਾਂ ਯੂਨੀਅਨ ਆਪਣੇ ਹਿੱਤਾਂ ਦੀ ਰੱਖਿਆ ਅਤੇ ਟਰੈਫਿਕ ਨੀਤੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਬੱਸ ਅੱਡਾ 17 ਅਤੇ 43 ’ਤੇ ਵੱਡਾ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ।

Advertisement
×