DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਿਆਨ ਸਾਗਰ ਟਰੱਸਟ ਦੀਆਂ ਜਾਇਦਾਦਾਂ ਜ਼ਬਤ

ਸੰਸਥਾਵਾਂ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ

  • fb
  • twitter
  • whatsapp
  • whatsapp
Advertisement

ਈ ਡੀ ਵੱਲੋਂ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਦੀਆਂ ਜਾਇਦਾਦਾਂ ਨੂੰ ਪਰਲਜ਼ ਮਾਮਲੇ ਸਬੰਧੀ ਅਸਥਾਈ ਤੌਰ ’ਤੇ ਜ਼ਬਤ (ਅਟੈਚ) ਕਰਨ ਨਾਲ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਭਵਿੱਖ ’ਤੇ ਮੁੜ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਇਸ ਅਚਨਚੇਤ ਕਾਰਵਾਈ ਕਾਰਨ ਕਾਲਜ ਦੇ ਅਧਿਆਪਕਾਂ, ਗੈਰ-ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਵਿੱਚ ਭਾਰੀ ਚਿੰਤਾ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਟਰੱਸਟ ਦੀ ਨਿਗਰਾਨੀ ਹੇਠ ਸਿਰਫ਼ ਮੈਡੀਕਲ ਕਾਲਜ ਹੀ ਨਹੀਂ, ਬਲਕਿ ਡੈਂਟਲ, ਫਿਜ਼ੀਓਥੈਰੇਪੀ, ਨਰਸਿੰਗ ਅਤੇ ਕਈ ਹੋਰ ਪੈਰਾ-ਮੈਡੀਕਲ ਕੋਰਸਾਂ ਨਾਲ ਸਬੰਧਿਤ ਮਹੱਤਵਪੂਰਨ ਸੰਸਥਾਵਾਂ ਚੱਲ ਰਹੀਆਂ ਹਨ। ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਸ ਸਮੇਂ ਐੱਮ ਬੀ ਬੀ ਐੱਸ ਅਤੇ ਪੋਸਟ-ਗ੍ਰੈਜੂਏਟ ਦੇ ਸੈਂਕੜੇ ਵਿਦਿਆਰਥੀ ਉਚੇਰੀ ਸਿੱਖਿਆ ਪੂਰੀ ਕਰ ਰਹੇ ਹਨ। ਜਾਇਦਾਦਾਂ ਅਟੈਚ ਹੋਣ ਨਾਲ ਸੰਸਥਾਵਾਂ ਦੇ ਬੈਂਕ ਖਾਤਿਆਂ ਦੇ ਫਰੀਜ਼ ਹੋਣ ਜਾਂ ਉਨ੍ਹਾਂ ਦੇ ਸੰਚਾਲਨ ਸਬੰਧੀ ਗੰਭੀਰ ਅਨਿਸ਼ਚਿਤਤਾ ਬਣ ਗਈ ਹੈ, ਜਿਸ ਕਾਰਨ ਸਟਾਫ਼ ਨੂੰ ਆਪਣੀਆਂ ਤਨਖਾਹਾਂ ਅਤੇ ਨੌਕਰੀਆਂ ਦੇ ਸੁਰੱਖਿਅਤ ਰਹਿਣ ਦਾ ਡਰ ਸਤਾ ਰਿਹਾ ਹੈ। ਈ ਡੀ ਮੁਤਾਬਕ ਇਨ੍ਹਾਂ ਸੰਸਥਾਵਾਂ ਦੇ ਨਿਰਮਾਣ ਅਤੇ ਸੰਚਾਲਨ ਵਿੱਚ ਨਿਵੇਸ਼ਕਾਂ ਤੋਂ ਇਕੱਠੀ ਕੀਤੀ ਗਈ ਕਰੋੜਾਂ ਰੁਪਏ ਦੀ ਰਾਸ਼ੀ ਦੀ ਵਰਤੋਂ ਕੀਤੀ ਗਈ ਸੀ, ਜਿਸ ਦੇ ਖੁਲਾਸੇ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਫਿਲਹਾਲ ਕਾਲਜ ਪ੍ਰਸ਼ਾਸਨ ਦਾ ਕੋਈ ਵੀ ਉੱਚ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਸਾਰੇ ਸਬੰਧਿਤ ਪੱਖ ਈ ਡੀ ਵੱਲੋਂ ਜ਼ਬਤ ਪੀ ਏ ਸੀ ਐੱਲ ਦੀਆਂ 14 ਜਾਇਦਾਦਾਂ ਬਾਰੇ ਅਧਿਕਾਰਤ ਬਿਆਨ ਦੀ ਉਡੀਕ ਕਰ ਰਹੇ ਹਨ। ਸੰਸਥਾ ਦੇ ਸਾਬਕਾ ਅਧਿਕਾਰੀ ਮੁਤਾਬਕ ਜੇ ਮਾਮਲਾ ਜਲਦੀ ਨਾ ਸੁਲਝਿਆ ਤਾਂ ਇਹ ਫੈਸਲਾ ਗਿਆਨ ਸਾਗਰ ਦੀਆਂ ਸਾਰੀਆਂ ਸੰਸਥਾਵਾਂ ਲਈ ਵੱਡਾ ਸੰਕਟ ਖੜ੍ਹਾ ਕਰ ਸਕਦਾ ਹੈ।

Advertisement

Advertisement
Advertisement
×