DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਿੰ. ਗੁਰਦੇਵ ਪਾਲ ਦੀ ਸਵੈ-ਜੀਵਨੀ ਰਿਲੀਜ਼

ਪਾਠਕ ਨੂੰ ਸਿਦਕ ਤੇ ਸਿਰੜ ਦੇ ਰੂ-ਬ-ਰੂ ਕਰਦੀ ਹੈ ਪੁਸਤਕ: ਸਵਰਾਜਬੀਰ

  • fb
  • twitter
  • whatsapp
  • whatsapp
featured-img featured-img
ਪੁਸਤਕ ਰਿਲੀਜ਼ ਕਰਦੇ ਹੋਏ ਪੰਜਾਬੀ ਲੇਖਕ ਸਭਾ ਦੇ ਆਗੂ ਅਤੇ ਹੋਰ।
Advertisement

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿੱਚ ਪ੍ਰਿੰਸੀਪਲ ਗੁਰਦੇਵ ਕੌਰ ਪਾਲ ਦੀ ਸਵੈ-ਜੀਵਨੀ ਦੇ ਦੂਜੇ ਭਾਗ ‘ਸੁਪਨਿਆਂ ਦੀ ਤਾਮੀਰ’ ਰਿਲੀਜ਼ ਕੀਤੀ ਗਈ।

ਇਸ ਮੌਕੇ ਲੇਖਕਾ ਗੁਰਦੇਵ ਪਾਲ, ਉੱਘੇ ਨਾਟਕਕਾਰ ਡਾ. ਸਵਰਾਜਬੀਰ, ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ, ਲੇਖਕਾ ਡਾ. ਗੁਰਮਿੰਦਰ ਸਿੱਧੂ, ਚਿੰਤਕ ਤੇ ਲੇਖਕ ਗੁਰਨਾਮ ਕੰਵਰ, ਕਾਨੂੰਨ ਮਾਹਿਰ ਮਨਜੀਤ ਸਿੰਘ ਖਹਿਰਾ, ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਏ ਐੱਸ ਪਾਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਰਾਹਤ ਵਿਰਕ, ਅਮਨਦੀਪ ਬਾਜਵਾ, ਸੀਰਤ ਵਿਰਕ ਅਤੇ ਉਦੈਵੀਰ ਸਿੰਘ ਨੇ ਸ਼ਿਰਕਤ ਕੀਤੀ। ਗੁਰਨਾਮ ਕੰਵਰ ਨੇ ਸਵਾਗਤ ਕੀਤਾ। ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸਵੈ-ਜੀਵਨੀ ਦਾ ਇਹ ਨਿਵੇਕਲਾ ਉਪਰਾਲਾ ਹੈ। ਇਸ ਮੌਕੇ ਕਵਿਤਰੀ ਰਾਜਿੰਦਰ ਕੌਰ, ਗਾਇਕ ਦਰਸ਼ਨ ਤਿਉਣਾ ਨੇ ਰਚਨਾਵਾਂ ਪੇਸ਼ ਕੀਤੀਆਂ। ਚਿੰਤਕ ਅਤੇ ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਖਹਿਰਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਸਵਰਾਜਬੀਰ ਨੇ ਕਿਹਾ ਕਿ ਇਹ ਪੁਸਤਕ ਪਾਠਕ ਨੂੰ ਸਿਦਕ ਅਤੇ ਸਿਰੜ ਦੇ ਰੂ-ਬ-ਰੂ ਕਰਦੀ ਹੈ। ਅਵਤਾਰ ਸਿੰਘ ਪਾਲ ਨੇ ਧੰਨਵਾਦ ਕੀਤਾ। ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਸਭ ਦਾ ਧੰਨਵਾਦ ਕੀਤਾ।

Advertisement

Advertisement
Advertisement
×