ਚੰਡੀਗੜ੍ਹ ਦੇ ਪਾਰਕਾਂ ’ਚ ਐਂਟਰੀ ਟੈਕਸ ਲਗਾਉਣ ਦੀ ਤਿਆਰੀ

ਚੰਡੀਗੜ੍ਹ ਦੇ ਪਾਰਕਾਂ ’ਚ ਐਂਟਰੀ ਟੈਕਸ ਲਗਾਉਣ ਦੀ ਤਿਆਰੀ

ਮੁਕੇਸ਼ ਕੁਮਾਰ
ਚੰਡੀਗੜ੍ਹ, 13 ਅਗਸਤ

ਵਿੱਤੀ ਸੰਕਟ ਤੋਂ ਗੁਜਰ ਰਹੀ ਚੰਡੀਗੜ੍ਹ ਨਗਰ ਨਿਗਮ ਹੁਣ ਸ਼ਹਿਰ ਦੇ ਪਾਰਕਾਂ ਦੀ ਹਰਿਆਲੀ ਤੋਂ ਨੋਟ ਕਮਾਉਣ ਦੀ ਤਿਆਰੀ ਵਿੱਚ ਹੈ। ਆਪਣੀ ਆਮਦਨੀ ਦੇ ਸਰੋਤ ਵਧਾਉਣ ਲਈ ਤਰਲੋਮੱਛੀ ਹੋਰ ਰਹੀ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਨੇ ਸ਼ਹਿਰ ਦੇ ਵੱਡੇ ਪਾਰਕਾਂ ਵਿੱਚ ਲੋਕਾਂ ਲਈ ਐਂਟਰੀ ਫੀਸ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਨਿਗਮ ਦੇ ਬਾਗਵਾਨੀ ਵਿਭਾਗ ਨੇ ਇਹਨਾਂ ਪਾਰਕਾਂ ਵਿੱਚ ਰੋਜ਼ਾਨਾ ਸੈਰ ਕਰਨ ਆਉਣ ਵਾਲਿਆਂ ਲਈ ਮਾਸਿਕ ਪਾਸ ਦੀ ਵਿਵਸਥਾ ਕਰਨ ਦੇ ਨਾਲ-ਨਾਲ ਇਨ੍ਹਾਂ ਪਾਰਕਾਂ ਵਿੱਚ ਆਉਣ ਵਾਲੇ ਹੋਰ ਲੋਕਾਂ ਲਈ ਐਂਟਰੀ ਟਿਕਟ ਲਗਾਉਣ ਦਾ ਸੁਝਾਅ ਦਿੱਤਾ ਗਿਆ ਹੈ। ਬਾਗਵਾਨੀ ਵਿੰਗ ਵੱਲੋਂ ਪੇਸ਼ ਰਿਪੋਰਟ ਵਿੱਚ ਸੈਕਟਰ 16 ਦੇ ਰੋਜ਼ ਗਾਰਡਨ, ਸੈਕਟਰ 36 ਦੇ ਫਰੇਗਰੇਂਸੇਂਸ ਗਾਰਡਨ, ਸੈਕਟਰ 31 ਦੇ ਜਾਪਾਨੀ ਗਾਰਡਨ, ਸੈਕਟਰ 49 ਦਾ ਗਾਰਡਨ ਆਫ ਐਨੀਮਲ ਏਨਿਮਲ ਅਤੇ ਮਨੀਮਾਜਰਾ ਦਾ ਸ਼ਿਵਾਲਿਕ ਗਾਰਡਨ ਵਿੱਚ ਆਉਣ ਵਾਲੇ ਲੋਕਾਂ ਲਈ ਐਂਟਰੀ ਫੇਸ ਵਸੂਲਣ ਦਾ ਸਿਫਾਰਿਸ਼ ਕੀਤੀ ਗਈ ਹੈ। ਨਗਰ ਨਿਗਮ ਦੀ ਆਮਦਨੀ ਦੇ ਸਰੋਤ ਵਧਾਉਣ ਲਈ ਇਥੋਂ ਦੀ ਮੇਅਰ ਰਾਜ ਬਾਲਾ ਮਲਿਕ ਵਲੋਂ ਵਿੱਢੀ ਗਈ ਕਮੇਟੀ ਵੱਲੋਂ ਨਿਗਮ ਦੇ ਵੱਖ ਵਿੰਗ ਦੇ ਅਧਿਕਾਰੀਆਂ ਤੋਂ ਮੰਗੇ ਗਏ ਸੁਝਾਵਾਂ ਨੂੰ ਲੈਕੇ ਨਿਗਮ ਦੇ ਬਾਗਵਾਨੀ ਵਿੰਗ ਦੇ ਐੱਸਈ ਵੱਲੋਂ ਕਮੇਟੀ ਕੋਲ ਪੇਸ਼ ਕਰਨ ਲਈ ਇਹ ਰਿਪੋਰਟ ਪੇਸ਼ ਕੀਤੀ ਹੈ। ਸੂਤਰਾਂ ਅਨੁਸਾਰ ਐੱਸਈ ਕ੍ਰਿਸ਼ਨਪਾਲ ਸਿੰਘ ਨੇ ਆਪਣੀ ਇਹ ਰਿਪੋਰਟ ਨਿਗਮ ਦੇ ਚੀਫ ਇੰਜੀਨੀਅਰ ਸ਼ਲਿੰਦਰ ਸਿੰਘ ਨੂੰ ਸੌਪੀ ਦਿੱਤੀ ਹੈ। ਨਿਗਮ ਦੀ ਕਮੇਟੀ ਦੀ ਮੀਟਿੰਗ ਆਉਣ ਵਾਲੀ 17 ਅਗਸਤ ਨੂੰ ਸੱਦੀ ਗਈ ਹੈ, ਜਿਸ ਵਿੱਚ ਇਨ੍ਹਾਂ ਸਿਫ਼ਾਰਿਸ਼ਾਂ ’ਤੇ ਚਰਚਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਿਗਮ ਦੇ ਬਾਗਵਾਨੀ ਵਿੰਗ ਨੇ ਇਸ ਸਾਲ ਹੋਣ ਵਾਲੇ ਗੁਲਾਬ ਮੇਲੇ ਅਤੇ ਗੁਲਦਾਉਦੀ ਸ਼ੋਅ ਨੂੰ ਵੀ ਨਾ ਲਗਵਾਉਣ ਦੀ ਸਿਫਾਰਿਸ਼ ਕੀਤੀ ਹੈ, ਤਾਂ ਕਿ ਖਰਚੇ ਦੀ ਬੱਚਤ ਕੀਤੀ ਜਾ ਸਕੇ। 

ਵੱਖ ਵੱਖ ਧਿਰਾਂ ਵੱਲੋਂ ਤਜਵੀਜ਼ ਖਾਰਜ

ਨਿਗਮ ਵੱਲੋਂ ਤਿਆਰ ਇਸ ਤਜਵੀਜ਼ ਦਾ ਸ਼ਹਿਰ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਫੈਡਰੇਸ਼ਨ ਆਫ ਸੈਕਟਰਸ ਵੈਲਫੇਅਰ ਐਸੋਸੀਅਸ਼ਨਸ ਆਫ ਚੰਡੀਗੜ੍ਹ (ਫਾਸਵੇਕ) ਨੇ ਨਿਗਮ ਪ੍ਰਸ਼ਾਸਨ ਦੇ ਇਸ ਪ੍ਰਸਤਾਵ ਦਾ ਵਿਰੋਧ ਜ਼ਾਹਿਰ ਕੀਤਾ ਹੈ। ਫਾਸਵੇਕ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਅਤੇ ਬੁਲਾਰੇ  ਪੰਕਜ ਗੁਪਤਾ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੀ ਜਨਤਾ ਦੇ ਪ੍ਰਤੀ ਆਪਣੀ ਜ਼ਿਮੇਵਾਰੀ ਭੁੱਲ ਕੇ ਇੱਕ ਕਾਰਪੋਰੇਟ ਹਾਊਸ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਤੇ ਨਿਗਮ ਕੌਂਸਲਰ ਅਰੁਣ ਸੂਦ ਨੇ ਕਿਹਾ ਕਿ ਇਹ ਕੇਵਲ ਨਿਗਮ ਅਧਿਕਾਰੀਆਂ ਵੱਲੋਂ ਆਮਦਨੀ ਦੇ ਸਰੋਤ ਵਧਾਉਣ ਲਈ ਇੱਕ ਸੁਝਾਅ ਦਿੱਤਾ ਗਿਆ ਹੈ। ਨਿਗਮ ਦੀ ਕਮੇਟੀ ਦੀ ਮੀਟਿੰਗ ਵਿੱਚ ਇਸ ਪ੍ਰਤਾਵ ਖਾਰਿਜ ਹੋ ਜਾਵੇਗਾ। ਅਰੁਣ ਸੂਦ ਖੁਦ ਵੀ ਨਿਗਮ ਦੀ ਆਮਦਨੀ ਦੇ ਸਰੋਤ ਵਧਾਉਣ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਵੀ ਹਨ। ਕਾਂਗਰਸ ਵੱਲੋਂ ਸ਼ੁਰੂ ਤੋਂ ਹੀ ਸ਼ਹਿਰ ਵਿੱਚ ਕਿਸੇ ਤਰ੍ਹਾਂ ਦਾ ਨਵਾਂ ਟੈਕਸ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ‘ਆਪ’ ਚੰਡੀਗੜ੍ਹ ਦੇ ਸੰਯੋਜਕ ਪ੍ਰੇਮ ਗਰਗ ਨੇ ਕਿਹਾ ਕਿ ਨਿਗਮ ਸ਼ਹਿਰ ਵਾਸੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All