ਚਾਰ ਘੰਟਿਆਂ ਦਾ ਕੱਟ ਐਲਾਨ ਕੇ ਦਸ ਘੰਟੇ ਬਿਜਲੀ ਸਪਲਾਈ ਠੱਪ
ਪਾਵਰਕੌਮ ਵੱਲੋਂ ਐਤਵਾਰ ਨੂੰ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਲਈ ਚਾਰ ਘੰਟੇ ਦਾ ਐਲਾਨਿਆ ਬਿਜਲੀ ਕੱਟ ਢਾਈ ਗੁਣਾ ਲੰਮਾ ਹੋ ਗਿਆ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੀ। ਪਾਵਰਕੌਮ ਵੱਲੋਂ ਫੇਜ਼-1 ਸਥਿਤ ਪਾਵਰ ਗਰਿੱਡ ਦੇ ਪਾਵਰ...
ਪਾਵਰਕੌਮ ਵੱਲੋਂ ਐਤਵਾਰ ਨੂੰ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਲਈ ਚਾਰ ਘੰਟੇ ਦਾ ਐਲਾਨਿਆ ਬਿਜਲੀ ਕੱਟ ਢਾਈ ਗੁਣਾ ਲੰਮਾ ਹੋ ਗਿਆ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੀ। ਪਾਵਰਕੌਮ ਵੱਲੋਂ ਫੇਜ਼-1 ਸਥਿਤ ਪਾਵਰ ਗਰਿੱਡ ਦੇ ਪਾਵਰ ਟਰਾਂਸਫਾਰਮਰ ਦੀ ਸਮਰੱਥਾ 20 ਐੱਮ ਵੀ ਏ ਤੋਂ ਵਧਾ ਕੇ 31.5 ਐੱਮ ਵੀ ਏ ਕਰਨ ਲਈ ਐਤਵਾਰ 6 ਸਤੰਬਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬਿਜਲੀ ਬੰਦ ਰੱਖਣ ਦੀ ਸੂਚਨਾ ਜਾਰੀ ਕੀਤੀ ਗਈ ਸੀ। ਫੇਜ਼ ਇੱਕ ਦੇ ਵਸਨੀਕ ਸੁਰਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਸ਼ਾਮੀਂ ਛੇ ਵਜੇ ਦੇ ਕਰੀਬ ਬਿਜਲੀ ਸਪਲਾਈ ਚਾਲੂ ਹੋਈ। ਐਤਵਾਰ ਹੋਣ ਕਾਰਨ ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਸਨ।
ਸਵੇਰ ਤੋਂ ਬਿਜਲੀ ਬੰਦ ਰਹਿਣ ਕਾਰਨ ਕੁਝ ਸਮੇਂ ਬਾਅਦ ਘਰਾਂ ਦੇ ਇਨਵਰਟਰ ਅਤੇ ਹੋਰ ਬੈਕਅੱਪ ਪ੍ਰਬੰਧ ਵੀ ਜਵਾਬ ਦੇ ਗਏ। ਪੱਖੇ, ਕੂਲਰ ਅਤੇ ਹੋਰ ਜ਼ਰੂਰੀ ਬਿਜਲੀ ਉਪਕਰਨ ਬੰਦ ਹੋਣ ਕਾਰਨ ਗਰਮੀ ਅਤੇ ਹੁੰਮਸ ਵਿੱਚ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ। ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਖਾਸ ਤੌਰ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਛੋਟੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੋਇਆ। ਬਿਜਲੀ ਸਪਲਾਈ ਫੇਜ਼-1, ਫੇਜ਼-2, ਫੇਜ਼-3ਬੀ1, ਫੇਜ਼-3ਬੀ2, ਫੇਜ਼-4, ਫੇਜ਼-5, ਫੇਜ਼-6, ਪਿੰਡ ਬਲੌਂਗੀ, ਪਿੰਡ ਝੁਝਾਰ ਨਗਰ, ਪਿੰਡ ਬੜਮਾਜਰਾ ਅਤੇ ਪਿੰਡ ਝਾਮਪੁਰ ਵਿੱਚ ਪ੍ਰਭਾਵਿਤ ਰਹੀ।

