DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਿਜਲੀ ਸੰਕਟ ਡੂੰਘਾ ਹੋਇਆ; PSPCL ਦਾ ਅਮਲਾ ਹੜਤਾਲ 'ਤੇ, ਹੈਲਪਲਾਈਨ ਨੰਬਰ ਨਹੀਂ ਕਰ ਰਹੇ ਕੰਮ

ਪ੍ਰਦਰਸ਼ਨਕਾਰੀ ਯੂਨੀਅਨਾਂ “ਬਰਾਬਰ ਕੰਮ, ਬਰਾਬਰ ਤਨਖ਼ਾਹ” ਅਤੇ ਆਊਟਸੋਰਸਡ ਵਰਕਰਾਂ ਨੂੰ ਪੱਕੇ ਕਰਨ ਦੀ ਕਰ ਰਹੀਆਂ ਮੰਗ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਬਿਜਲੀ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦੌਰਾਨ ਮੁਹਾਲੀ ਜ਼ਿਲ੍ਹੇ ਵਿੱਚ ਪੀ ਐੱਸ ਪੀ ਸੀ ਐੱਲ ਦੇ ਕਈ ਸ਼ਿਕਾਇਤ ਕੇਂਦਰ ਬੰਦ ਪਏ ਹਨ, ਜਿਸ ਕਾਰਨ ਵਸਨੀਕ ਲੰਮੇ ਸਮੇਂ ਤੱਕ ਬਿਜਲੀ ਕੱਟਾਂ ਤੋਂ ਪਰੇਸ਼ਾਨ ਹੋ ਰਹੇ ਹਨ।

ਬੜਮਾਜਰਾ ਦੇ ਵਸਨੀਕਾਂ ਨੇ ਬੀਤੇ ਦਿਨ ਬਿਜਲੀ ਤੋਂ ਬਿਨਾਂ ਰਾਤ ਕੱਟੀ ਕਿਉਂਕਿ ਸ਼ਾਮ 8 ਵਜੇ ਬਿਜਲੀ ਚਲੀ ਗਈ ਸੀ ਅਤੇ ਅਗਲੇ ਦਿਨ ਸਵੇਰੇ 8:30 ਵਜੇ ਬਹਾਲ ਹੋਈ।

Advertisement

ਗੁੱਸੇ ਵਿੱਚ ਆਏ ਨੌਜਵਾਨ ਸੜਕਾਂ ਦੇ ਕਿਨਾਰੇ ਅਤੇ ਸ਼ਿਕਾਇਤ ਕੇਂਦਰ ਨੇੜੇ ਇਕੱਠੇ ਹੋਏ ਪਰ ਉਨ੍ਹਾਂ ਦੀ ਮੁਸ਼ਕਲ ਸੁਣਨ ਵਾਲਾ ਕੋਈ ਨਹੀਂ ਸੀ।

Advertisement

ਇਸੇ ਤਰ੍ਹਾਂ ਫ਼ੇਜ਼-2 ਦੇ ਵਸਨੀਕਾਂ ਨੇ ਸ਼ਿਕਾਇਤ ਕੀਤੀ ਕਿ ਸਵੇਰੇ 11 ਵਜੇ ਤੋਂ ਬਾਅਦ ਇਲਾਕੇ ਵਿੱਚ ਚਾਰ-ਪੰਜ ਘੰਟੇ ਬਿਜਲੀ ਨਹੀਂ ਰਹੀ।

ਫ਼ੇਜ਼-2 ਦੇ ਰਹਿਣ ਵਾਲੇ ਅਤੇ ਫ਼ਾਰਮਾਸਿਊਟੀਕਲ ਦੇ ਡੀਲਰ ਅਮਨ ਸੇਠ ਨੇ ਕਿਹਾ, "ਮੈਂ ਆਪਣੀ ਮਾਂ ਨੂੰ ਕਿੱਥੇ ਲੈ ਕੇ ਜਾਵਾਂ ਜੋ ਸਾਹ ਵਾਲੀ ਮਸ਼ੀਨ (ਲਾਈਫ਼ ਸਪੋਰਟ) 'ਤੇ ਹਨ, ਜਦੋਂ ਕਿ ਮੇਰੇ ਇਨਵਰਟਰ ਦੀ ਬੈਟਰੀ ਵੀ ਮੁੱਕ ਚੁੱਕੀ ਹੈ। ਪਿਛਲੇ ਚਾਰ ਘੰਟਿਆਂ ਤੋਂ ਵੱਧ ਸਮੇਂ ਤੋਂ ਕੋਈ ਬਿਜਲੀ ਸਪਲਾਈ ਨਹੀਂ ਹੈ।"

ਇੱਥੋਂ ਦੇ ਵਸਨੀਕਾਂ ਨੇ ਇਹ ਵੀ ਦੋਸ਼ ਲਾਇਆ ਕਿ ਨਜ਼ਦੀਕੀ ਸ਼ਿਕਾਇਤ ਕੇਂਦਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਕੋਈ ਵੀ ਪੀ ਐੱਸ ਪੀ ਸੀ ਐੱਲ ਅਧਿਕਾਰੀ ਫੋਨ ਨਹੀਂ ਚੁੱਕ ਰਿਹਾ ਸੀ।

ਪਾਵਰਕੌਮ ਦੇ ਤਕਨੀਕੀ ਕਰਮਚਾਰੀਆਂ ਅਤੇ ਆਊਟਸੋਰਸਡ ਅਮਲੇ ਦੀ ਹੜਤਾਲ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ, ਜਿਸ ਨਾਲ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਦੀ ਬਹਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜਿੱਥੇ ਸ਼ਿਕਾਇਤ ਕੇਂਦਰ ਅਤੇ ਮੁਰੰਮਤ ਦਾ ਕੰਮ ਬੰਦ ਪਿਆ ਹੈ, ਉੱਥੇ ਹੀ ਸੀਨੀਅਰ ਅਧਿਕਾਰੀਆਂ ਵੱਲੋਂ ਬਿਜਲੀ ਗਰਿੱਡ ਚਲਾਏ ਜਾ ਰਹੇ ਹਨ।

ਨਯਾਗਾਓਂ ਵਿੱਚ, ਪੀ ਐੱਸ ਪੀ ਸੀ ਐੱਲ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਸਾਰਾ ਸ਼ਿਕਾਇਤ ਅਮਲਾ ਹੜਤਾਲ 'ਤੇ ਹੈ। ਅਧਿਕਾਰੀਆਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ "ਕਿਸੇ ਵੀ ਬਿਜਲੀ ਖ਼ਰਾਬੀ ਤੋਂ ਬਚਣ ਲਈ ਕਿਰਪਾ ਕਰਕੇ ਬਿਜਲੀ ਉਪਕਰਣਾਂ ਦੀ ਸੰਜਮ ਨਾਲ ਵਰਤੋਂ ਕਰੋ, ਕਿਉਂਕਿ ਹੜਤਾਲ ਕਾਰਨ ਇਸ ਨੂੰ ਠੀਕ ਕਰਨ ਵਿੱਚ ਸਮਾਂ ਲੱਗ ਸਕਦਾ ਹੈ।"

ਪ੍ਰਦਰਸ਼ਨਕਾਰੀ ਯੂਨੀਅਨਾਂ “ਬਰਾਬਰ ਕੰਮ, ਬਰਾਬਰ ਤਨਖ਼ਾਹ” ਅਤੇ ਆਊਟਸੋਰਸਡ ਵਰਕਰਾਂ ਨੂੰ ਪੱਕੇ ਕਰਨ ਦੀ ਮੰਗ ਕਰ ਰਹੀਆਂ ਹਨ।

Advertisement
×