DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pollution: ਪ੍ਰਦੂਸ਼ਣ ਖ਼ਿਲਾਫ਼ ਨਾਲਾਗੜ੍ਹ ’ਚ ਮੁਜ਼ਾਹਰਾ

ਰੂਪਨਗਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾਜਰਾ ਦੀ ਧਰਤੀ ਤੋਂ ਪ੍ਰਦੂਸ਼ਣ ਖ਼ਿਲਾਫ਼ ਉੱਠੀ ਆਵਾਜ਼ ਮੰਗਲਵਾਰ ਨੂੰ ਨਾਲਾਗੜ੍ਹ ਦੇ ਬਾਜ਼ਾਰਾਂ ਤੱਕ ਪਹੁੰਚ ਗਈ। ਇਥੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਵੱਡੀ ਗਿਣਤੀ ਲੋਕਾਂ ਨੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਫੈਕਟਰੀਆਂ ਅਤੇ ਮਾਜਰਾ ਵਿੱਚ ਚੱਲ...

  • fb
  • twitter
  • whatsapp
  • whatsapp
featured-img featured-img
ਨਾਲਾਗੜ੍ਹ ਵਿੱਚ ਲੋਕ ਪ੍ਰਦੂਸ਼ਣ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ।
Advertisement

ਰੂਪਨਗਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾਜਰਾ ਦੀ ਧਰਤੀ ਤੋਂ ਪ੍ਰਦੂਸ਼ਣ ਖ਼ਿਲਾਫ਼ ਉੱਠੀ ਆਵਾਜ਼ ਮੰਗਲਵਾਰ ਨੂੰ ਨਾਲਾਗੜ੍ਹ ਦੇ ਬਾਜ਼ਾਰਾਂ ਤੱਕ ਪਹੁੰਚ ਗਈ। ਇਥੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਵੱਡੀ ਗਿਣਤੀ ਲੋਕਾਂ ਨੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਫੈਕਟਰੀਆਂ ਅਤੇ ਮਾਜਰਾ ਵਿੱਚ ਚੱਲ ਰਹੇ ਕਚਰਾ ਪਲਾਂਟ ਖ਼ਿਲਾਫ਼ ਮੁਜ਼ਾਹਰਾ ਕੀਤਾ। ਔਰਤਾਂ, ਨੌਜਵਾਨਾਂ, ਬਜ਼ੁਰਗਾਂ, ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਵੱਖ-ਵੱਖ ਸਮਾਜਿਕ ਤੇ ਸਿਆਸੀ ਸੰਗਠਨਾਂ ਦੀ ਸ਼ਮੂਲੀਅਤ ਨਾਲ ਨਾਲਾਗੜ੍ਹ ਸਵੇਰੇ ਕਰੀਬ 10.30 ਵਜੇ ਸੰਘਰਸ਼ੀਆਂ ਨੇ ਰੋਸ ਮਾਰਚ ਕੀਤਾ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹਿਮਾਚਲ ਸਰਕਾਰ ਖ਼ਿਲਾਫ਼ ਅਤੇ ‘ਪੰਜਾਬ-ਹਿਮਾਚਲ-ਹਰਿਆਣਾ ਏਕਤਾ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਕਚਰਾ ਪਲਾਂਟ ਬੰਦ ਕਰਨ ਦੀ ਮੰਗ ਕੀਤੀ। ਮਾਰਚ ਤੋਂ ਬਾਅਦ ਗੁਰੂ ਰਵਿਦਾਸ ਗੁਰਦੁਆਰੇ ਵਿੱਚ ਮਹਾ-ਪੰਚਾਇਤ ਅਤੇ ਕਾਨਫਰੰਸ ਕੀਤੀ। ਇਸ ਮੌਕੇ ਪੰਜਾਬ ਤੋਂ ਅਮਿਤੋਜ ਸਿੰਘ ਮਾਨ, ਖੁਸ਼ਵਿੰਦਰ ਸਿੰਘ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿਮਾਚਲ ਦੇ ਸਰਹੱਦੀ ਪਿੰਡਾਂ ਵਿਚ ਪ੍ਰਦੂਸ਼ਣ ਸਮੱਸਿਆਵਾਂ ਨੂੰ ਹੁਣ ਸਿਰਫ਼ ਕਿਸੇ ਇੱਕ ਪਿੰਡ ਜਾਂ ਇੱਕ ਸੂਬੇ ਦਾ ਮਸਲਾ ਨਹੀਂ ਰਹਿਣ ਦਿੱਤਾ ਜਾਵੇਗਾ। ਮਾਜਰੇ ਪਿੰਡ ਦੇ ਹਰ ਦੂਜੇ ਘਰ ਦੇ ਵਿੱਚ ਲੋਕ ਬਿਮਾਰ ਹੋ ਚੁੱਕੇ ਹਨ। ਨਸਰਾਲੀ ਨਾਲੇ ਤੇ ਸਰਸਾ ਨਦੀ ਵਿੱਚ ਸੁੱਟੀ ਜਾ ਰਹੀ ਗੰਦਗੀ ਨਾਲ ਪੰਜਾਬ ਦੇ ਲੋਕ ਬਿਮਾਰ ਹੋ ਰਹੇ ਹਨ। ਪੰਜਾਬ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀ ਜ਼ਿੰਦਗੀ ਅਤੇ ਵਾਤਾਵਰਨ ਨਾਲ ਜੁੜੇ ਇਸ ਮਾਮਲੇ ਨੂੰ ਪੰਜਾਬ, ਹਿਮਾਚਲ ਅਤੇ ਹਰਿਆਣਾ ਦੇ ਲੋਕਾਂ ਦੀ ਸਾਂਝੀ ਲੜਾਈ ਬਣਾਇਆ ਜਾਵੇਗਾ। ਇਸ ਦੌਰਾਨ ਨਾਲਾਗੜ੍ਹ ਦੇ ਐੱਸ ਡੀ ਐੱਮ ਨਰਿੰਦਰ ਆਲੋਵਾਲੀਆਂ ਨੇ ਮੰਗ ਪੱਤਰ ਲੈਣ ਉਪਰੰਤ ਸੰਘਰਸ਼ੀਆਂ ਦੀ 5 ਸਤੰਬਰ ਨੂੰ ਡੀ ਸੀ ਸੋਲਨ ਨਾਲ ਮੀਟਿੰੰਗ ਦਾ ਭਰੋਸਾ ਦਿੱਤਾ।

Advertisement
Advertisement
×