DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Police Cop Wins Lottery: ਸ਼ਹਿਰ ਗਿਆ ਸੀ ਕੰਮ ਲਈ, ਪਰ ਵਾਪਸ ਪਰਤਿਆ ਕਰੋੜਪਤੀ ਬਣ ਕੇ; ਪੰਜਾਬ ਪੁਲੀਸ ਦੇ ਜਵਾਨ ਦੀ ਨਿਕਲੀ 7 ਕਰੋੜ ਦੀ ਲਾਟਰੀ

ਫ਼ਿਰੋਜ਼ਪੁਰ ਦੇ ਪਿੰਡ ਮੱਲਵਾਲ ਕਦੀਮ ਦੇ ਗੁਰਪ੍ਰੀਤ ਸਿੰਘ ਨੇ ਰਾਤੋ-ਰਾਤ ਬਦਲੀ ਆਪਣੀ ਤਕਦੀਰ; ਗੁਰਦੁਆਰਾ ਸਾਹਿਬ ਸੇਵਾ ਕਰਦਿਆਂ ਮਿਲੀ ਖੁਸ਼ਖਬਰੀ

  • fb
  • twitter
  • whatsapp
  • whatsapp
featured-img featured-img
ਲਾਟਰੀ ਦਾ ਬੰਪਰ ਇਨਾਮ ਜਿੱਤਣ ਤੋਂ ਬਾਅਦ ਫ਼ਿਰੋਜ਼ਪੁਰ ਵਿੱਚ ਆਪਣੇ ਪਿਤਾ ਅਤੇ ਐਨ. ਕੇ. ਏਜੰਸੀ ਦੇ ਮਾਲਕ ਨਾਲ ਗੁਰਪ੍ਰੀਤ ਸਿੰਘ।
Advertisement

Police Cop Wins Lottery: ਪੰਜਾਬ ਪੁਲੀਸ ਦੀ 112 ਐਮਰਜੈਂਸੀ ਹੈਲਪਲਾਈਨ ’ਤੇ ਲੋਕਾਂ ਦੀਆਂ ਕਾਲਾਂ ਚੁੱਕਣ ਵਾਲੇ 28 ਸਾਲਾ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਕਿਸਮਤ ਰਾਤੋ-ਰਾਤ ਅਜਿਹੀ ਚਮਕੀ ਕਿ ਉਹ ਕਰੋੜਪਤੀ ਬਣ ਗਿਆ ਹੈ। ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਮੱਲਵਾਲ ਕਦੀਮ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ‘ਰੱਖੜੀ ਬੰਪਰ ਡਰਾਅ’ ਵਿੱਚ 7 ਕਰੋੜ ਰੁਪਏ ਦੀ ਪਹਿਲੀ ਲਾਟਰੀ ਨਿਕਲੀ ਹੈ। ਸਾਲ 2022 ਵਿੱਚ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਗੁਰਪ੍ਰੀਤ ਇਸ ਵੇਲੇ 112 ਹੈਲਪਲਾਈਨ ਡਿਊਟੀ ’ਤੇ ਤਾਇਨਾਤ ਹੈ। ਉਸ ਨੇ ਕਿਸੇ ਕੰਮ ਲਈ ਸ਼ਹਿਰ ਗਏ ਸਮੇਂ ਇਹ ਟਿਕਟ ਖਰੀਦੀ ਸੀ, ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਛੋਟੀ ਜਿਹੀ ਖਰੀਦ ਉਸ ਦੇ ਪਰਿਵਾਰ ਦੇ ਦਿਨ ਬਦਲ ਦੇਵੇਗੀ।

ਇਸ ਵੱਡੀ ਖੁਸ਼ਖਬਰੀ ਦੀ ਖ਼ਬਰ ਮਿਲਦਿਆਂ ਹੀ ਗੁਰਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ। ਗੁਰਪ੍ਰੀਤ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਦਰਸ਼ਨ ਸਿੰਘ ਰੇਲਵੇ ਵਿੱਚ ਟਰੇਨ ਗਾਰਡ ਵਜੋਂ ਸੇਵਾਮੁਕਤ ਹੋਏ ਹਨ। ਚਾਰ ਭੈਣ-ਭਰਾਵਾਂ ਵਿੱਚੋਂ ਗੁਰਪ੍ਰੀਤ ਦੀਆਂ ਦੋ ਵਿਆਹੀਆਂ ਭੈਣਾਂ ਅਤੇ ਇੱਕ ਭਰਾ ਹੈ। ਗੁਰਪ੍ਰੀਤ ਨੂੰ ਇਸ ਇਨਾਮ ਦੀ ਖ਼ਬਰ ਅੱਜ ਸਵੇਰੇ ਉਦੋਂ ਮਿਲੀ ਜਦੋਂ ਉਹ ਗੁਰਦੁਆਰਾ ਵਾਜਿਦਪੁਰ ਸਾਹਿਬ ਵਿਖੇ ਸੇਵਾ ਕਰ ਰਿਹਾ ਸੀ, ਜਿੱਥੇ ਉਸ ਨੂੰ ਪਤਾ ਲੱਗਾ ਕਿ ਜੇਤੂ ਟਿਕਟ ਨੰਬਰ ਉਸ ਦਾ ਹੀ ਹੈ।

Advertisement

ਆਪਣੀ ਖੁਸ਼ੀ ਸਾਂਝੀ ਕਰਦਿਆਂ ਗੁਰਪ੍ਰੀਤ ਨੇ ਕਿਹਾ, “ਇਹ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮੈਂ ਸ਼ਹਿਰ ਗਏ ਸਮੇਂ ਆਮ ਵਾਂਗ ਟਿਕਟ ਖਰੀਦੀ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਟਿਕਟ ਮੈਨੂੰ 7 ਕਰੋੜ ਰੁਪਏ ਦਾ ਮਾਲਕ ਬਣਾ ਦੇਵੇਗੀ।” 112 ਦੀ ਡਿਊਟੀ ਕਰਨ ਵਾਲੇ ਇੱਕ ਪੁਲੀਸ ਮੁਲਾਜ਼ਮ ਦੇ ਅਚਾਨਕ ਕਰੋੜਪਤੀ ਬਣਨ ਦੀ ਖ਼ਬਰ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਦੂਜੇ ਪਾਸੇ, ਟਿਕਟ ਵੇਚਣ ਵਾਲੀ ਏਜੰਸੀ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਊਧਮ ਸਿੰਘ ਚੌਕ ਸਥਿਤ ‘ਐੱਨ. ਕੇ. ਏਜੰਸੀ’ ਦੇ ਮਾਲਕ ਤਿਲੋਕ ਸਿੰਘ ਅਤੇ ਉਨ੍ਹਾਂ ਦੀ ਟੀਮ ਇਸ ਜਿੱਤ ਦਾ ਜਸ਼ਨ ਮਨਾ ਰਹੀ ਹੈ। ਏਜੰਸੀ ਮਾਲਕ ਤਿਲੋਕ ਸਿੰਘ ਨੇ ਦੱਸਿਆ ਕਿ ਇਸ ਸਰਹੱਦੀ ਸ਼ਹਿਰ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਨੇ ਇੰਨੀ ਵੱਡੀ ਲਾਟਰੀ ਜਿੱਤੀ ਹੈ।

Advertisement

Advertisement
×