ਡਿਫ਼ਾਲਟਰ ਕਿਸਾਨਾਂ ਨੂੰ ਰਾਹਤ ਦੇਣ ਦੀ ਯੋਜਨਾ; ਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਤਿਆਰ
ਮੁੱਖ ਮੰਤਰੀ ਭਗਵੰਤ ਮਾਨ ਜਲਦ ਕਰ ਸਕਦੇ ਹਨ ਐਲਾਨ; ਫ਼ਸਲੀ ਕਰਜ਼ੇ ਤੋਂ ਵਾਂਝੇ ਕਿਸਾਨਾਂ ਦੇ ਰਾਹ ਹੋਣਗੇ ਆਸਾਨ
Advertisement
ਪੰਜਾਬ ਸਰਕਾਰ ਵੱਲੋਂ ਪੇਂਡੂ ਸਹਿਕਾਰੀ ਸਭਾਵਾਂ ਦੇ ਡਿਫਾਲਟਰ ਕਿਸਾਨਾਂ ਨੂੰ ਰਾਹਤ ਦੇਣ ਦੀ ਤਿਆਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਡਿਫਾਲਟਰ ਕਿਸਾਨਾਂ ਨੂੰ ਰਾਹਤ ਦੇਣ ਬਾਰੇ ਸਕੀਮ ਬਣਾਈ ਹੈ ਜਿਹੜੇ ਕਿਸਾਨ ਡਿਫਾਲਟਰ ਹੋਣ ਮਗਰੋਂ ਫ਼ਸਲੀ ਕਰਜ਼ੇ ਤੋਂ ਵਾਂਝੇ ਹੋ ਜਾਂਦੇ ਹਨ ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਇਸ ਬਾਰੇ ਐਲਾਨ ਕਰ ਸਕਦੇ ਹਨ । ਪਤਾ ਲੱਗਿਆ ਹੈ ਕਿ ਇਸ ਸਕੀਮ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ । ਦੱਸਣਯੋਗ ਹੈ ਕਿ ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਨੂੰ ਪ੍ਰਤੀ ਸੀਜ਼ਨ ਤੇ ਪ੍ਰਤੀ ਏਕੜ ਕਰੀਬ 25 ਹਜ਼ਾਰ ਦਾ ਫ਼ਸਲੀ ਕਰਜ਼ਾ ਖਾਦਾਂ ਆਦਿ ਲਈ ਦਿੱਤਾ ਜਾਂਦਾ ਹੈ ।
Advertisement
ਕਿਸਾਨਾਂ ਨੇ ਹਰ ਫ਼ਸਲ ਤੇ ਇਹ ਕਰਜ਼ਾ ਵਾਪਿਸ ਕਰਨਾ ਹੁੰਦਾ ਹੈ ਅਤੇ ਜੋ ਕਿਸਾਨ ਹਾੜ੍ਹੀ ਸਾਉਣੀ ਦੀ ਫਸਲ ਦਾ ਕਰਜ਼ਾ ਨਹੀਂ ਮੋੜਦੇ, ਉਹ ਡਿਫਾਲਟਰ ਹੋ ਜਾਂਦੇ ਹਨ, ਉਨ੍ਹਾਂ ਨੂੰ ਅਗਲੀ ਫਸਲ ਲਈ ਕਰਜ਼ਾ ਨਹੀਂ ਮਿਲਦਾ । ਇਸ ਮਾਮਲੇ ਵਿੱਚ ਕਿਸਾਨਾਂ ਦੇ ਰਾਹ ਆਸਾਨ ਕਰਨ ਬਾਰੇ ਸਰਕਾਰ ਫੈਸਲਾ ਲੈ ਸਕਦੀ ਹੈ ।
Advertisement
Advertisement
×

