ਪਾਈਪਾਂ ਚੋਰੀ ਕਰਨ ਵਾਲਾ ਕਾਬੂ
ਪੰਚਕੂਲਾ ਦੇ ਸੈਕਟਰ-10 ਪੁਲੀਸ ਸਟੇਸ਼ਨ ਦੀ ਟੀਮ ਨੇ ਤਾਂਬੇ ਦੀਆਂ ਪਾਈਪਾਂ ਚੋਰੀ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਪੰਕਜ ਉਰਫ਼ ਪੰਕੂ ਵਾਸੀ ਪਿੰਜੌਰ ਵਜੋਂ ਹੋਈ ਹੈ। ਸੈਕਟਰ-5 ਪੁਲੀਸ ਸਟੇਸ਼ਨ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ...
Advertisement
ਪੰਚਕੂਲਾ ਦੇ ਸੈਕਟਰ-10 ਪੁਲੀਸ ਸਟੇਸ਼ਨ ਦੀ ਟੀਮ ਨੇ ਤਾਂਬੇ ਦੀਆਂ ਪਾਈਪਾਂ ਚੋਰੀ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਪੰਕਜ ਉਰਫ਼ ਪੰਕੂ ਵਾਸੀ ਪਿੰਜੌਰ ਵਜੋਂ ਹੋਈ ਹੈ। ਸੈਕਟਰ-5 ਪੁਲੀਸ ਸਟੇਸ਼ਨ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲੀਸ ਅਨੁਸਾਰ ਮੁਲਜ਼ਮ ਨੂੰ ਸੈਕਟਰ-9 ਪੰਚਕੂਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛ-ਗਿੱਛ ਦੌਰਾਨ ਪੰਕਜ ਨੇ ਸੈਕਟਰ-9 ਦੇ ਇੱਕ ਸ਼ੋਅਰੂਮ ਦੀ ਛੱਤ ’ਤੇ ਲਗਾਏ ਗਏ ਆਊਟਡੋਰ ਏਸੀ ਯੂਨਿਟ ਤੋਂ 165 ਫੁੱਟ ਤਾਂਬੇ ਦੀ ਪਾਈਪ ਚੋਰੀ ਕਰਨ ਦੀ ਗੱਲ ਕਬੂਲ ਕੀਤੀ। ਪੁਲੀਸ ਨੇ ਲਗਭਗ 5 ਕਿਲੋ ਤਾਂਬੇ ਦੀ ਪਾਈਪ ਬਰਾਮਦ ਕੀਤੀ ਹੈ।
Advertisement
Advertisement
