ਪਿੰਜੌਰ ਦਾ ਮੈਂਗੋ ਮੇਲਾ ਕਰੋਨਾ ਦੀ ਭੇਟ ਚੜ੍ਹਿਆ

ਪਿੰਜੌਰ ਦਾ ਮੈਂਗੋ ਮੇਲਾ ਕਰੋਨਾ ਦੀ ਭੇਟ ਚੜ੍ਹਿਆ

ਪਿੰਜੌਰ ਮੇਲੇ ਦੇ ਮੈਂਗੋ ਫੈਸਟੀਵਲ ਦੀ ਪੁਰਾਣੀ ਤਸਵੀਰ।

ਪੀ.ਪੀ. ਵਰਮਾ
ਪੰਚਕੂਲਾ, 5 ਜੁਲਾਈ

ਹਰਿਆਣਾ ਟੂਰਿਜ਼ਮ ਅਤੇ ਹਰਿਆਣਾ ਦੀ ਹਾਰਟੀਕਲਚਰ ਵਿਭਾਗ ਦਾ ਸਾਂਝੇ ਰੂਪ ਵਿੱਚ 28 ਸਾਲਾਂ ਤੋਂ ਲਾਇਆ ਜਾ ਰਿਹਾ ਮੈਂਗੋ ਮੇਲਾ ਇਸ ਵਾਰ ਕਰੋਨਾਵਾਇਰਸ ਕਰਕੇ ਨਹੀਂ ਹੋ ਰਿਹਾ। ਇਸ ਮੇਲੇ ਵਿੱਚ ਨਾ ਸਿਰਫ਼ ਹਜ਼ਾਰਾਂ ਲੋਕ ਆਉਂਦੇ ਸਨ ਅਤੇ ਢਾਈ ਹਜ਼ਾਰ ਤੋਂ ਵੱਧ ਅੰਬਾਂ ਦੀਆਂ ਵਰੈਟੀਆਂ ਦਾ ਅਨੰਦ ਵੀ ਲੈਂਦੇ ਸਨ। ਇਸ ਮੇਲੇ ਵਿੱਚ ਅੰਬ ਉਤਪਾਦਕਾਂ ਦੀ ਅਤੇ ਵੱਖ ਵੱਖ ਐਗਰੀਕਲਚਰਲ ਯੂਨੀਵਰਸਿਟੀਆਂ ਦੇ ਸੈਮੀਨਾਰ ਵੀ ਹੁੰਦੇ ਸਨ ਜਿਹੜੇ ਸਭ ਇਸ ਵਾਰ ਕੈਂਸਲ ਹੋ ਗਏ ਹਨ। ਇਹ ਮੇਲਾ ਸ਼ਨਿਚਰਵਾਰ ਤੇ ਐਤਵਾਰ ਨੂੰ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਲੱਗਦਾ ਹੁੰਦਾ ਸੀ।

ਪਿੰਜੌਰ ਗਾਰਡਨ ਦੀ ਪ੍ਰਬੰਧਕ ਸੁਮੀਤ ਸ਼ਰਮਾ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ ਜਦੋਂਕਿ ਜਨਰਨਲ ਮੈਨੇਜਰ ਟੂਰਿਜ਼ਮ ਅਾਸ਼ੂਤੋਸ਼ ਰਾਜਨ ਇਸ ਬਾਰੇ ਚੁੱਪ ਧਾਰੀ ਬੈਠੇ ਹਨ। ਇਸ ਮੇਲੇ ਵਿੱਚ ਅੰਬ ਖਾਣ ਦੇ ਮੁਕਾਬਲੇ ਹੁੰਦੇ ਸਨ। ਇਸ ਤੋਂ ਇਲਾਵਾ ਰੰਗੋਲੀ ਦੇ ਮੁਕਾਬਲੇ, ਡਾਂਸ ਦੇ ਮੁਕਾਬਲੇ ਆਦਿ ਹੁੰਦੇ ਸਨ ਅਤੇ ਸ਼ਾਮ ਨੂੰ ਕਲਾਕਾਰਾਂ ਨੂੰ ਆਪਣੀ ਗਾਇਕੀ ਦਾ ਹੁਨਰ ਵਿਖਾਉਣ ਦਾ ਮੌਕਾ ਮਿਲਦਾ ਸੀ ਜੋ ਇਸ ਵਾਰ ਨਹੀਂ ਹੋਵੇਗਾ। ਇੱਥੋਂ ਤੱਕ ਕਿ ਵਿਭਾਗ ਨੂੰ ਮੇਨ ਗੇਟ ’ਤੇ ਟਿਕਟਾਂ ਲਗਾਉਣ ਤੋਂ ਬਾਅਦ ਵਧੇਰੇ ਆਮਦਨੀ ਵੀ ਹੁੰਦੀ ਸੀ। ਇਸ ਬਾਰ ਮੈਗੋ ਮੇਲੇ ਦੇ ਸੀਜ਼ਨ ਵਿੱਚ ਸਾਰਾ ਯਾਦਵਿੰਦਰਾਂ ਗਾਰਡਨ ਦਰਸ਼ਕਾਂ ਤੋਂ ਬਿਨਾਂ ‘ਸੁੰਨ ਸਾਨ’ ਹੀ ਰਹੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All