PHD Chamber of Commerce and Industry: ਪੀ ਐੱਚ ਡੀ ਨੇ ਛੇਵਾਂ ਐੱਚ ਆਰ ਕਨਕਲੇਵ ਕਰਵਾਇਆ
ਪੀ ਐੱਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਹਰਿਆਣਾ ਚੈਪਟਰ ਵੱਲੋਂ ਛੇਵਾਂ ਸਾਲਾਨਾ ਐੱਚ ਆਰ ਕਨਕਲੇਵ ਕਰਵਾਇਆ ਗਿਆ। ਇਸ ਮੌਕੇ ‘ਐੱਚ ਆਰ ਵਿੱਚ ਬਦਲਾਅ ਟੈਲੇਂਟ, ਟੈੱਕ ਅਤੇ ਭਵਿੱਖ’ ਵਿਸ਼ੇ ’ਤੇ ਚਰਚਾ ਕੀਤੀ ਗਈ। ਪੀ ਐੱਚ ਡੀ ਸੀ ਸੀ ਆਈ...
ਪੀ ਐੱਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਹਰਿਆਣਾ ਚੈਪਟਰ ਵੱਲੋਂ ਛੇਵਾਂ ਸਾਲਾਨਾ ਐੱਚ ਆਰ ਕਨਕਲੇਵ ਕਰਵਾਇਆ ਗਿਆ। ਇਸ ਮੌਕੇ ‘ਐੱਚ ਆਰ ਵਿੱਚ ਬਦਲਾਅ ਟੈਲੇਂਟ, ਟੈੱਕ ਅਤੇ ਭਵਿੱਖ’ ਵਿਸ਼ੇ ’ਤੇ ਚਰਚਾ ਕੀਤੀ ਗਈ। ਪੀ ਐੱਚ ਡੀ ਸੀ ਸੀ ਆਈ ਦੇ ਡਿਪਟੀ ਸੈਕਟਰੀ ਜਨਰਲ ਨਵੀਨ ਸੇਠ ਨੇ ਉੱਭਰ ਰਹੇ ਐੱਚ ਆਰ ਰੁਝਾਨਾਂ, ਤਕਨੀਕ ਵਿੱਚ ਤਰੱਕੀ ਵਿੱਚ ਇਸ ਮੰਚ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਐੱਚ ਆਰ ਦਾ ਭਵਿੱਖ ਤਕਨਾਲੋਜੀ ਅਤੇ ਮਨੁੱਖੀ ਕਦਰਾਂ-ਕੀਮਤਾਂ ’ਤੇ ਟਿਕਿਆ ਹੈ।
ਐੱਚ ਆਰ ਕਨਕਲੇਵ 2026 ਦੀ ਆਰਗੇਨਾਈਜ਼ਿੰਗ ਕਮੇਟੀ ਦੇ ਚੇਅਰਮੈਨ ਅਤੇ ਸਿੰਪਲੀ ਐੱਚ ਆਰ ਸਲਿਊਸ਼ਨਜ਼ ਦੇ ਮੈਨੇਜਿੰਗ ਪਾਰਟਨਰ ਰਜਨੀਸ਼ ਸਿੰਘ ਨੇ ਵਰਕਫੋਰਸ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਟੈਲੇਂਟ ਐਕਵਿਜ਼ਿਸ਼ਨ, ਐਂਪਲਾਈ ਇੰਗੇਜ਼ਮੈਂਟ ਅਤੇ ਲੀਡਰਸ਼ਿਪ ਡਿਵੈਲਪਮੈਂਟ ਬਾਰੇ ਨਵੇਂ ਸਿਰੇ ਤੋਂ ਸੋਚਣ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਲੋਹੀਆ ਕਾਰਪੋਰੇਸ਼ਨ ਲਿਮਿਟਡ ਨੂੰ ਐਕਸੀਲੈਂਸ ਇਨ ਐਂਪਲਾਈ ਵੈੱਲਨੈੱਸ ਐਵਾਰਡ, ਆਰ ਐੱਮ ਐਕਸ ਇੰਡਸਟਰੀਜ਼ ਪ੍ਰਾਈਵੇਟ ਲਿਮਿਟਡ ਨੂੰ ਐਕਸੀਲੈਂਸ ਇਨ ਐੱਚ ਆਰ ਤਕਨਾਲੋਜੀ ਐਵਾਰਡ, ਲੂਮਿਨਸ ਇੰਡੀਆ ਨੂੰ ਐਕਸੀਲੈਂਸ ਇਨ ਡਾਇਵਰਸਿਟੀ ਐਂਡ ਇਨਕਲੂਜ਼ਨ ਐਵਾਰਡ ਅਤੇ ਪੰਜਾਬ ਕੈਮੀਕਲਜ਼ ਪ੍ਰਾਈਵੇਟ ਲਿਮਿਟਡ ਨੂੰ ਐਕਸੀਲੈਂਸ ਇਨ ਟੈਲੇਂਟ ਐਕਵਿਜ਼ੀਸ਼ਨ ਐਂਡ ਆਨਬੋਰਡਿੰਗ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

