PGIMER Chandigarh: ਪੀ ਜੀ ਆਈ ’ਚ ਵਿਸ਼ਵ ਦਿਲ ਦਿਵਸ ਮਨਾਇਆ
ਪੀ ਜੀ ਆਈ ਚੰਡੀਗੜ੍ਹ ਦੇ ਕਾਰਡੀਓਲੋਜੀ ਵਿਭਾਗ ਵਿੱਚ ਅੱਜ ਵਿਸ਼ਵ ਦਿਲ ਦਿਵਸ ’ਤੇ ਮੈਨਕਾਈਂਡ ਫਾਰਮਾ ਕੰਪਨੀ ਵੱਲੋਂ ਵਿਭਾਗ ਦੇ ਸਹਿਯੋਗ ਨਾਲ ‘ਵੈਲਨੈੱਸ ਪ੍ਰੋਗਰਾਮ’ ਕਰਵਾਇਆ ਗਿਆ। ਇਸ ਵਿੱਚ ਵਿਭਾਗ ਮੁਖੀ ਡਾ. ਯਸ਼ਪਾਲ ਸ਼ਰਮਾ ਅਤੇ ਹਾਰਟ ਸਪੈਸ਼ਲਿਸਟ ਡਾ. ਨੀਲਮ ਦਹੱਈਆ ਨੇ ਵਿਸ਼ੇਸ਼...
ਪੀ ਜੀ ਆਈ ਚੰਡੀਗੜ੍ਹ ਦੇ ਕਾਰਡੀਓਲੋਜੀ ਵਿਭਾਗ ਵਿੱਚ ਅੱਜ ਵਿਸ਼ਵ ਦਿਲ ਦਿਵਸ ’ਤੇ ਮੈਨਕਾਈਂਡ ਫਾਰਮਾ ਕੰਪਨੀ ਵੱਲੋਂ ਵਿਭਾਗ ਦੇ ਸਹਿਯੋਗ ਨਾਲ ‘ਵੈਲਨੈੱਸ ਪ੍ਰੋਗਰਾਮ’ ਕਰਵਾਇਆ ਗਿਆ। ਇਸ ਵਿੱਚ ਵਿਭਾਗ ਮੁਖੀ ਡਾ. ਯਸ਼ਪਾਲ ਸ਼ਰਮਾ ਅਤੇ ਹਾਰਟ ਸਪੈਸ਼ਲਿਸਟ ਡਾ. ਨੀਲਮ ਦਹੱਈਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਜਦੋਂਕਿ ਕੰਪਨੀ ਦੇ ਸੀਨੀਅਰ ਮੈਨੇਜਰ ਕੌਸ਼ਿਕ ਦੱਤਾ ਵੀ ਸ਼ਾਮਲ ਹੋਏ।
ਮੈਨਕਾਈਂਡ ਕੰਪਨੀ ਦੀ ਮੈਨੇਜਰ ਸ਼ਿਲਪਾ ਸਿੰਘ ਨੇ ਦੱਸਿਆ ਕਿ ਵੈੱਲਨੈੱਸ ਪ੍ਰੋਗਰਾਮ ਵਿੱਚ ਦਿਲ ਦੇ ਮਰੀਜ਼ਾਂ ਦੇ ਲਈ ਯੋਗ ਸੈਸ਼ਨ ਕਰਵਾਏ ਗਏ ਅਤੇ ਮਰੀਜ਼ਾਂ ਨੂੰ ਦਿਲ ਤੰਦਰੁਸਤ ਰੱਖਣ ਦੇ ਤੌਰ-ਤਰੀਕੇ ਵੀ ਦੱਸੇ ਗਏ। ਇਸ ਤੋਂ ਇਲਾਵਾ ਡਿਜੀਟਲ ਟੂਲ ਨਾਲ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਗਏ।
ਉਨ੍ਹਾਂ ਦੱਸਿਆ ਕਿ ‘ਐਕਟ-30’ ਗਤੀਵਿਧੀ ਰਾਹੀਂ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਦਿਲ ਨੂੰ ਤੰਦਰੁਸਤ ਰੱਖਣ ਲਈ ਜਾਣਕਾਰੀ ਦਿੱਤੀ ਗਈ।
ਮਾਹਿਰਾਂ ਨੇ ਦੱਸਿਆ ਕਿ ਦਿਲ ਦੀ ਬਿਮਾਰੀ ਉਸ ਦਿਨ ਸ਼ੁਰੂ ਨਹੀਂ ਹੁੰਦੀ ਜਦੋਂ ਕਿਸੇ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ, ਇਹ ਅਕਸਰ ਕਈ ਸਾਲਾਂ ਦੌਰਾਨ ਚੁੱਪ-ਚਾਪ ਢੰਗ ਨਾਲ ਵਿਕਸਿਤ ਹੁੰਦੀ ਹੈ। ਇਸ ਲਈ ਦਿਲ ਦੀ ਸੁਰੱਖਿਆ ਲਈ ਸਭ ਤੋਂ ਵਧੀਆ ਸਮਾਂ ਉਹ ਹੈ ਜਦੋਂ ਲੱਛਣ ਸ਼ੁਰੂ ਵੀ ਨਹੀਂ ਹੋਏ ਹੁੰਦੇ। ਦਿਲ ਦੀ ਬਿਮਾਰੀ ਉਮਰ, ਤੰਦਰੁਸਤੀ ਜਾਂ ਜੀਵਨ ਸ਼ੈਲੀ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕਈ ਚਿਤਾਵਨੀ ਸੰਕੇਤ ਅਤੇ ਜ਼ੋਖ਼ਮ ਦੇ ਕਾਰਕ ਉਦੋਂ ਤੱਕ ਪਛਾਣੇ ਨਹੀਂ ਜਾਂਦੇ ਜਦੋਂ ਤੱਕ ਬਿਮਾਰੀ ਗੰਭੀਰ ਨਹੀਂ ਹੋ ਜਾਂਦੀ। ਦਿਲ ਦੀ ਬਿਮਾਰੀ ਦੇ ਸਭ ਤੋਂ ਮਹੱਤਵਪੂਰਨ ਜ਼ੋਖ਼ਮ ਕਾਰਕਾਂ ਵਿੱਚ ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ ਅਤੇ ਅਸਾਧਾਰਨ ਕੋਲੈਸਟ੍ਰੋਲ ਸ਼ਾਮਲ ਹਨ।

