ਪੀਜੀਆਈ ਤੇ ਯੂਟੀ ਪ੍ਰਸ਼ਾਸਨ ਆਹਮੋ-ਸਾਹਮਣੇ

ਪੀਜੀਆਈ ਤੇ ਯੂਟੀ ਪ੍ਰਸ਼ਾਸਨ ਆਹਮੋ-ਸਾਹਮਣੇ

ਪੱਤਰ ਪ੍ਰੇਰਕ

ਚੰਡੀਗੜ੍ਹ, 8 ਮਈ

ਚੰਡੀਗੜ੍ਹ ਵਿੱਚ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਪੀਜੀਆਈ ਅਤੇ ਯੂਟੀ ਪ੍ਰਸ਼ਾਸਨ ਅੱਜ ਆਹਮੋ ਸਾਹਮਣੇ ਹੋ ਗਏ। ਜਾਣਕਾਰੀ ਮੁਤਾਬਕ ਪੀਜੀਆਈ ਦੀ ਟੀਮ ਅੱਜ ਡੇਰਾਬੱਸੀ ਸਥਿਤ ਕੰਪਨੀ ਵਿੱਚ ‘ਐਮ.ਓ.2 - ‘ਬੀ-ਟਾਈਪ’ ਦੀ ਸਪਲਾਈ ਲੈਣ ਗਈ ਸੀ। ਟੀਮ ਵੱਲੋਂ ਪੀਜੀਆਈ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੰਪਨੀ ਵੱਲੋਂ ਪੀਜੀਆਈ ਨੂੰ ‘ਬੀ-ਟਾਈਪ’ ਮੈਡੀਕਲ ਆਕਸੀਜਨ ਗੈਸ ਦੇ ਸਿਲੰਡਰ ਸਪਲਾਈ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਕੰਪਨੀ ਅਗਲੇ ਹੁਕਮਾਂ ਤੱਕ ਇਹ ਸਪਲਾਈ ਨਹੀਂ ਦੇ ਸਕਦੀ। ਪਤਾ ਲੱਗਿਆ ਹੈ ਕਿ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਦੀ ਟੀਮ ਵਿੱਚ ਯਸ਼ਪਾਲ ਗਰਗ, ਡਾਇਰੈਕਟਰ ਇੰਡਸਟਰੀਜ਼ ਜਸਜੀਤ ਸਿੰਘ, ਨੋਡਲ ਅਫ਼ਸਰ ਚੰਡੀਗੜ੍ਹ ਮਨਜੀਤ ਸਿੰਘ ਆਦਿ ਦੀ ਟੀਮ ਵੱਲੋਂ ਇਹ ਸਪਲਾਈ ਰੋਕੀ ਗਈ ਹੈ।

ਪੀਜੀਆਈ ਦੇ ਬੁਲਾਰੇ ਨੇ ਦੱਸਿਆ ਕਿ ਇੱਥੇ ਮੈਡੀਕਲ ਆਕਸੀਜਨ ਦਾ ਰੋਜ਼ਾਨਾ 20 ਐਮ.ਟੀ. ਕੋਟਾ ਅਲਾਟ ਕੀਤਾ ਜਾਂਦਾ ਹੈ ਪ੍ਰੰਤੂ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਇਹ ਸਾਰਾ ਕੋਟਾ ਪ੍ਰਤੀ ਦਿਨ ਖਪਤ ਹੋ ਰਿਹਾ ਹੈ। ਪੀਜੀਆਈ ਨੂੰ ਯੂਟੀ ਚੰਡੀਗੜ੍ਹ ਦੇ ਕੋਵਿਡ ਹਸਪਤਾਲ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੋਇਆ ਹੈ ਪ੍ਰੰਤੂ ਜੇਕਰ ਇੱਥੇ ਲਈ ਆਕਸੀਜਨ ਦਾ ਕੋਟਾ ਨਾ ਵਧਾਇਆ ਗਿਆ ਤਾਂ ਕੋਵਿਡ ਦੇ ਬੈੱਡਾਂ ਦੀ ਸੰਖਿਆ ਹੋਰ ਵਧਾਉਣੀ ਸੰਭਵ ਨਹੀਂ ਹੋ ਸਕੇਗੀ।

ਯੂਟੀ ਪ੍ਰਸ਼ਾਸਨ ਵੱਲੋਂ ਪੀਜੀਆਈ ਦਾ ਕੋਟਾ ਵਧਾਉਣ ਤੋਂ ਇਨਕਾਰ

ਯੂਟੀ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਜਾਰੀ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਪਣੇ 40 ਐਮ.ਟੀ. ਕੋਟੇ ਵਿੱਚੋਂ ਪੀਜੀਆਈ ਨੂੰ ਪਹਿਲਾਂ ਹੀ 20 ਐਮ.ਟੀ. ਆਕਸੀਜਨ ਦਿੱਤੀ ਜਾ ਰਹੀ ਹੈ, ਇਸ ਲਈ ਫਿਲਹਾਲ ਆਕਸੀਜਨ ਦੀ ਹੋਰ ਸਪਲਾਈ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਮੰਗ ਮੁਤਾਬਕ ਉਨ੍ਹਾਂ ਦੇ ਕੰਮਕਾਜ ਵਿੱਚ ਵੀ ਵਿਘਨ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪੀਜੀਆਈ ਨੇ ਭਾਰਤ ਸਰਕਾਰ ਨੂੰ ਆਕਸੀਜਨ ਦਾ ਕੋਟਾ 20 ਤੋਂ ਵਧਾ ਕੇ 40 ਐਮ.ਟੀ. ਕਰਨ ਦੀ ਮੰਗ ਰੱਖੀ ਹੈ ਜਿਸ ਨੂੰ ਕਿ ਯੂ.ਟੀ. ਪ੍ਰਸ਼ਾਸਨ ਵੱਲੋਂ ਅੱਗੇ ਭੇਜ ਦਿੱਤਾ ਗਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All