ਵਿਕਾਸ ’ਚ ਅੜਿੱਕਾ ਡਾਹੁਣ ਵਾਲਿਆਂ ਤੋਂ ਜਵਾਬ ਮੰਗਣ ਲੋਕ: ਢਿੱਲੋਂ
ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਰੀਬ ਡੇਢ ਸਾਲ ਤੋਂ ਜ਼ੀਰਕਪੁਰ ਦੇ ਵਿਕਾਸ ’ਚ ਰੋੜਾ ਅਟਕਾਉਣ ਵਾਲਿਆਂ ਨੂੰ ਮੂੰਹ ਦੀ ਖਾਣੀ ਪਈ ਹੈ ਤੇ ਹੁਣ ਜ਼ੀਰਕਪੁਰ ਸਮੇਤ ਹਲਕੇ ਦੇ ਲੋਕਾਂ ਨੂੰ ਕਿ ਉਹ ਆਮ ਜਨਤਾ ਤੇ ਕਾਨੂੰਨ ਨੂੰ ਟਿੱਚ ਜਾਨਣ ਵਾਲਿਆਂ ਤੋਂ ਜਵਾਬ ਮੰਗਣ ਚਾਹੀਦਾ ਹੈ। ਉਨ੍ਹਾਂ ਨੇ ਇਹ ਗੱਲ ਜ਼ੀਰਕਪੁਰ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮਾਮਲੇ ’ਚ ਉਦੈਵੀਰ ਸਿੰਘ ਢਿੱਲੋਂ ਦੀ ਜਿੱਤ ਮਗਰੋਂ ਸਥਾਨਕ ਕਾਂਗਰਸੀਆਂ ਵੱਲੋਂ ਲੱਡੂ ਵੰਡਣ ਲਈ ਰੱਖੇ ਪ੍ਰੋਗਰਾਮ ਦੌਰਾਨ ਆਖੀ। ਸ੍ਰੀ ਢਿੱਲੋਂ ਨੇ ਕਿਹਾ ਕਿ ਜ਼ੀਰਕਪੁਰ ਦੀ ਪ੍ਰਧਾਨਗੀ ਦੇ ਮਾਮਲੇ ਵਿਚ ਸੱਚਾਈ ਦੀ ਜਿੱਤ ਹੋਈ ਹੈ ਤੇ ਇਸ ਮਾਮਲੇ ਵਿਚ ਦੂਜੀਆਂ ਪਾਰਟੀਆਂ ਦਾ ਸੱਤਾਧਾਰੀ ਧਿਰ ਨਾਲ ਮਿਲਣਾ ਬੇਹੱਦ ਲੋਕ ਵਿਰੋਧੀ ਕਾਰਜ ਸੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਇਹ ਪਾਰਟੀਆਂ ਸੱਤਾਧਾਰੀ ਧਿਰ ਨੂੰ ਭੰਡਣ ਦਾ ਡਰਾਮਾ ਕਰਦੀਆਂ ਹਨ ਤੇ ਦੂਜੇ ਪਾਸੇ ਉਸ ਨੂੰ ਸਪੋਰਟ ਕਰ ਕੇ ਵਿਕਾਸ ਦੇ ਰਾਹ ਵਿੱਚ ਰੋੜੇ ਅਟਕਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਤੇ ਇਮਾਨਦਾਰ ਅਫ਼ਸਰਸ਼ਾਹੀ ਨੇ ਇਸ ਮਾਮਲੇ ਵਿਚ ਸੱਚ ਦਾ ਸਾਥ ਦੇ ਕੇ ਵਧੀਆ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਇੱਕ ਵਾਰ ਫਿਰ ਸਮੂਹ ਕੌਂਸਲਰਾਂ ਨੂੰ ਇੱਕ ਮੰਚ ’ਤੇ ਆ ਕੇ ਜ਼ੀਰਕਪੁਰ ਦੇ ਵਿਕਾਸ ਲਈ ਕੰਮ ਕਰਨ ਦੀ ਗੱਲ ਵੀ ਆਖੀ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਰਾਣਾ,ਕੌਂਸਲਰ ਯੁਗਵਿੰਦਰ ਰਾਠੌਰ, ਬਲਕਾਰ ਸਿੰਘ ਦੱਪਰ, ਮੈਡਮ ਨਛੱਤਰ ਕੌਰ, ਜਰਨੈਲ ਸਿੰਘ ਝਾਰਮੜੀ, ਕਿਰਨਪਾਲ ਟਰੜਕ,ਸਿਓਪਾਲ ਰਾਣਾ, ਇੰਦਰਜੀਤ ਸਿੰਘ ਕੁਰਲੀ,ਦੀਪਕ ਰਾਣਾ, ਧਰਮਿੰਦਰ, ਰਮੇਸ਼ ਪ੍ਰਜਾਪਤ, ਜਗਤਾਰ ਸਿੰਘ ਰਾਠੀ, ਕ੍ਰਿਸ਼ਨ ਕੁਮਾਰ ਗੁਪਤਾ,ਜਸਬੀਰ ਸਿੰਘ ਲੈਹਲੀ, ਮੁਨੀਸ਼ ਕੁਮਾਰ ਲਾਲੜੁ,ਮਨਜੀਤ ਸਿੰਘ ਜਲਾਲਪੁਰ ਤੇ ਸੰਜੂ ਜਲਾਲਪੁਰ ਸਮੇਤ ਵੱਡੀ ਗਿਣਤੀ ਕਾਂਗਰਸੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਲਾਲੜੂ ਚ ਲੱਡੂ ਵੰਡ ਦੇ ਕਾਂਗਰਸੀ ਆਗੂ ਤੇ ਵਰਕਰ।
