DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Patches on newly built Malkpur-Jiuli and Malkpur-Jolakalan roads: ਨਵੀਂ ਬਣੀ ਮਲਕਪੁਰ-ਜਿਉਲੀ ਸੜਕ ਦੀ ਗੁਣਵੱਤਾ ’ਤੇ ਸਵਾਲ ਚੁੱਕੇ

ਮਲਕਪੁਰ-ਜਿਉਲੀ ਅਤੇ ਮਲਕਪੁਰ-ਜੋਲਾਕਲਾ ਨੂੰ ਜੋੜਨ ਵਾਲੀਆਂ ਨਵੀਂ ਬਣੀਆਂ ਸੰਪਰਕ ਸੜਕਾਂ ਦੇ ਕੁਝ ਹਿੱਸਿਆਂ ’ਤੇ ਪੈਚ ਪੈਣ ਕਾਰਨ ਸੜਕਾਂ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਸੜਕਾਂ ਦੀ ਉਸਾਰੀ ਤੋਂ ਕੁਝ ਸਮੇਂ...

  • fb
  • twitter
  • whatsapp
  • whatsapp
featured-img featured-img
ਮਲਕਪੁਰ-ਜਿਉਲੀ ਸੰਪਰਕ ਸੜਕ ਦੀ ਹਾਲਤ ਬਿਆਨਦੀ ਤਸਵੀਰ।
Advertisement

ਮਲਕਪੁਰ-ਜਿਉਲੀ ਅਤੇ ਮਲਕਪੁਰ-ਜੋਲਾਕਲਾ ਨੂੰ ਜੋੜਨ ਵਾਲੀਆਂ ਨਵੀਂ ਬਣੀਆਂ ਸੰਪਰਕ ਸੜਕਾਂ ਦੇ ਕੁਝ ਹਿੱਸਿਆਂ ’ਤੇ ਪੈਚ ਪੈਣ ਕਾਰਨ ਸੜਕਾਂ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਸੜਕਾਂ ਦੀ ਉਸਾਰੀ ਤੋਂ ਕੁਝ ਸਮੇਂ ਬਾਅਦ ਹੀ ਹਾਲਤ ਖਰਾਬ ਹੋਣ ਲੱਗੀ ਹੈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਵਿੱਚੋਂ ਖਰਚ ਹੋਏ ਲੋਕਾਂ ਦੇ ਪੈਸੇ ਦੀ ਬਰਬਾਦੀ ਦਾ ਖ਼ਦਸ਼ਾ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੋਂ ਮੰਗ ਕੀਤੀ ਕਿ ਦੋਵੇਂ ਸੜਕਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਉਸਾਰੀ ਵਿੱਚ ਵਰਤੀ ਸਮੱਗਰੀ ਤੇ ਕੰਮ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਮੁਰੰਮਤ ਨਾ ਹੋਣ ’ਤੇ ਸੜਕਾਂ ਦੀ ਹਾਲਤ ਵਿਗੜ ਸਕਦੀ ਹੈ।

ਠੇਕੇਦਾਰ ਨੂੰ ਪੈਚ ਠੀਕ ਕਰਨ ਦੀ ਹਦਾਇਤ ਕੀਤੀ: ਐੱਸ ਡੀ ਓ

ਪੰਜਾਬ ਮੰਡੀ ਬੋਰਡ ਦੇ ਐੱਸ ਡੀ ਓ ਭਲਿੰਦਰਪਾਲ ਸਿੰਘ ਨੇ ਦੱਸਿਆ ਕਿ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਸੜਕ ਕਿਨਾਰੇ ਕੁਝ ਹਿੱਸਿਆਂ ’ਤੇ ਪੈਚ ਪਏ ਹਨ। ਠੇਕੇਦਾਰ ਨੂੰ ਪੈਚ ਠੀਕ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਬਰਸਾਤੀ ਮੌਸਮ ਖੁੱਲ੍ਹਣ ਉਪਰੰਤ ਇਨ੍ਹਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।

Advertisement
Advertisement
×