DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੂਲ ਪ੍ਰਬੰਧਕਾਂ ਦੀ ਬਦਸਲੂਕੀ ਖ਼ਿਲਾਫ਼ ਮਾਪਿਆਂ ਵੱਲੋਂ ਹੰਗਾਮਾ

ਪ੍ਰਿੰਸੀਪਲ ’ਤੇ ਧੱਕੇ ਮਾਰਨ ਦਾ ਦੋਸ਼; ਮਾਪਿਆਂ ਨੇ ਕਾਰਵਾਈ ਮੰਗੀ

  • fb
  • twitter
  • whatsapp
  • whatsapp
featured-img featured-img
ਬਰੁੱਕਫੀਲਡ ਸਕੂਲ ਅੱਗੇ ਵਿਦਿਆਰਥੀਆਂ ਦੇ ਮਾਪੇ ਜਾਣਕਾਰੀ ਦਿੰਦੇ ਹੋਏ।
Advertisement

ਸਥਾਨਕ ਸੀਸਵਾਂ ਰੋਡ ’ਤੇ ਪ੍ਰਾਈਵੇਟ ਸਕੂਲ ’ਚ ਆਪਣੇ ਬੱਚੇ ਦਾ ਸੈਕਸ਼ਨ ਬਦਲਣ ਦੀ ਬੇਨਤੀ ਲੈ ਕੇ ਗਏ ਮਾਪਿਆਂ ਨਾਲ ਸਕੂਲ ਪ੍ਰਬੰਧਕਾਂ ਨੇ ਕਥਿਤ ਬਦਸਲੂਕੀ ਕੀਤੀ। ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦੇ ਹੈਂਕੜ ਵਾਲੇ ਰਵੱਈਏ ਦੀ ਨਿਖੇਧੀ ਕਰਦਿਆਂ ਕਾਰਵਾਈ ਦੀ ਮੰਗ ਕਰਦਿਆਂ ਸੜਕ ’ਤੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ। ਵਿਦਿਆਥੀਆਂ ਦੇ ਮਾਪਿਆਂ ਜਸਵੀਰ ਕੌਰ, ਗੁਰਮੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਾ ਬਰੁੱਕਫੀਲਡ ਸਕੂਲ ਵਿੱਚ ਪੜ੍ਹਦਾ ਹੈ ਤੇ ਉਹ ਕਈ ਦਿਨਾਂ ਤੋਂ ਬੱਚੇ ਦਾ ਸੈਕਸ਼ਨ ਬਦਲਵਾਉਣ ਲਈ ਚੱਕਰ ਲਗਾ ਰਹੇ ਹਨ। ਪੰਜਾਬ ਪੁਲੀਸ ਵਿੱਚ ਇੰਸਪੈਕਟਰ ਜਸਵੀਰ ਕੌਰ ਨੇ ਦੱਸਿਆ ਕਿ ਸੈਕਸ਼ਨ ਬਦਲਣ ਦੀ ਬੇਨਤੀ ਲੈ ਕੇ ਉਹ ਅੱਜ ਖੁਦ ਸਕੂਲ ਗਈ ਸੀ। ਪਹਿਲਾਂ ਉਸ ਨੂੰ ਸਕੂਲ ਦੇ ਵੇਟਿੰਗ ਰੂਪ ਵਿੱਚ ਉਡੀਕ ਕਰਵਾਈ ਗਈ ਤੇ ਅੱਧੇ ਘੰਟੇ ਬਾਅਦ ਪ੍ਰਿੰਸੀਪਲ ਵਲੋਂ ਮਿਲਣ ਤੋਂ ਇਨਕਾਰ ਕਰ ਦਿੱਤਾ। ਜਸਵੀਰ ਕੌਰ ਮੁਤਾਬਕ ਸਕੂਲ ਦੀ ਮੈਨੇਜਮੈਂਟ ਨੂੰ ਫੋਨ ਕਰਨ ’ਤੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਦੇ ਦਿੱਤਾ। ਪ੍ਰਿੰਸੀਪਲ ਨੂੰ ਮਿਲਣ ਮਗਰੋਂ ਉਹ ਸਕੂਲ ਦੇ ਹੀ ਇੱਕ ਹੋਰ ਸਟਾਫ਼ ਮੈਂਬਰ ਨੂੰ ਮਿਲ ਰਹੇ ਸਨ ਕਿ ਉਥੇ ਆਈ ਪ੍ਰਿੰਸੀਪਲ ਨੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਗੱਲ ਨੂੰ ਲੈ ਕੇ ਸਕੂਲ ਵਿੱਚ ਹੰਗਾਮਾ ਹੋ ਗਿਆ ਤੇ ਸਕੂਲ ਵਿੱਚ ਪੁੱਜੇ ਹੋਰ ਮਾਪਿਆਂ ਨੇ ਵੀ ਸਕੂਲ ਪ੍ਰਬੰਧਕਾਂ ਦੇ ਇਸ ਰਵੱਈਏ ਦੀ ਨਿਖੇਧੀ ਕੀਤੀ। ਮੌਕੇ ’ਤੇ ਪੁੱਜੇ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਮੇਸ਼ ਸਿੰਘ ਬੜੌਦੀ ਨੂੰ ਮਾਪਿਆਂ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਮੋਟੀਆਂ ਫੀਸਾਂ ਲੈ ਕੇ ਵੀ ਉਨ੍ਹਾਂ ਦੀ ਗੱਲ ਸੁਣਦੇ। ਸਕੂਲ ਦੀਆਂ ਕਿਤਾਬਾਂ ਕੇਵਲ ਇੱਕ ਦੁਕਾਨ ਤੋਂ ਹੀ ਮਿਲਦੀਆਂ ਹਨ ਜਦਕਿ ਇਹੋ ਹਾਲ ਵਰਦੀਆਂ ਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਵੈੱਬਸਾਈਟ ’ਤੇ ਕੁਝ ਹੋਰ ਦਰਜ ਹੈ ਜਦਕਿ ਅਸਲੀਅਤ ਵਿੱਚ ਕੁਝ ਹੋਰ ਹੈ। ਜਸਵੀਰ ਕੌਰ ਨੇ ਕਿਹਾ ਕਿ ੳਹ ਮਾਮਲਾ ਉੱਚ ਪੱਧਰ ਤੱਕ ਲਿਜਾਵੇਗੀ।

ਦੋਸ਼ ਬੇਬੁਨਿਆਦ: ਪ੍ਰਿੰਸੀਪਲ

ਮਾਮਲਾ ਸ਼ਾਂਤ ਨਾ ਹੋਣ ’ਤੇ ਪ੍ਰਿੰਸੀਪਲ ਨੇ ਖ਼ੁਦ ਮਾਪਿਆਂ ’ਚ ਆ ਕੇ ਸਫ਼ਾਈ ਦਿੱਤੀ। ਪ੍ਰਿੰਸੀਪਲ ਬੰਦਨਾ ਬਾਂਸਲ ਨੇ ਬਦਸਲੂਕੀ ਅਤੇ ਜਸਵੀਰ ਕੌਰ ਨੂੰ ਧੱਕੇ ਮਾਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਸਕੂਲ ਕੋਆਰਡੀਨੇਟਰ ਨੇ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਮਿਲਣ ਤੋਂ ਗੱਲ ਨਕਾਰਦਿਆਂ ਕਿਹਾ ਕਿ ਮਾਪੇ ਪੁਸਤਕਾਂ ਕਿਸੇ ਵੀ ਦੁਕਾਨ ਤੋਂ ਲੈ ਸਕਦੇ ਹਨ।

Advertisement

Advertisement
Advertisement
×