DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀਆਂ ਤਾਰੀਖਾਂ ਵਿੱਚ ਵਾਧਾ

ਵੱਖ-ਵੱਖ ਲੇਟ ਫ਼ੀਸ ਸਲੈਬ ਤਹਿਤ 9 ਅਕਤੂਬਰ ਤੋਂ ਲੈ ਕੇ 6 ਨਵੰਬਰ, 2026 ਤੱਕ ਤੈਅ ਕੀਤੀਆਂ ਗਈਆਂ ਨੇ ਨਵੀਆਂ ਤਾਰੀਖਾਂ

  • fb
  • twitter
  • whatsapp
  • whatsapp
featured-img featured-img
ਪੰਜਾਬ ਯੂਨੀਵਰਸਿਟੀ ਕੈਂਪਸ। ਫਾਈਲ ਫੋਟੋ: ਵਿੱਕੀ ਘਾਰੂ
Advertisement

ਪੰਜਾਬ ਯੂਨੀਵਰਸਿਟੀ ਨੇ ਰੈਗੂਲਰ, ਪ੍ਰਾਈਵੇਟ, ਰੀ-ਅਪੀਅਰ ਅਤੇ ਸੀ ਡੀ ਓ ਈ (ਯੂਸੋਲ) ਰੀ-ਅਪੀਅਰ ਉਮੀਦਵਾਰਾਂ ਲਈ ਸਾਰੇ ਅੰਡਰ-ਗ੍ਰੈਜੂਏਟ, ਪੋਸਟ-ਗ੍ਰੈਜੂਏਟ, ਪ੍ਰੋਫੈਸ਼ਨਲ, ਸਰਟੀਫਿਕੇਟ, ਡਿਪਲੋਮਾ ਅਤੇ ਐਡਵਾਂਸਡ ਡਿਪਲੋਮਾ ਕੋਰਸਾਂ ਦੇ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀਆਂ ਅੰਤਿਮ ਤਾਰੀਖਾਂ ਵਿੱਚ ਸੋਧ ਕੀਤੀ ਹੈ।

ਸੋਧੇ ਹੋਏ ਕਾਰਜਕ੍ਰਮ ਅਨੁਸਾਰ ਹੁਣ ਪ੍ਰੀਖਿਆ ਫ਼ਾਰਮ ਬਿਨਾਂ ਕਿਸੇ ਲੇਟ ਫ਼ੀਸ ਤੋਂ 5 ਅਕਤੂਬਰ, 2026 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ।

Advertisement

ਉੱਥੇ ਹੀ 2,850 ਰੁਪਏ ਦੀ ਲੇਟ ਫ਼ੀਸ ਨਾਲ ਫ਼ਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਤਾਰੀਖ਼ ਵਧਾ ਕੇ 9 ਅਕਤੂਬਰ, 2026 ਕਰ ਦਿੱਤੀ ਗਈ ਹੈ। ਜਦਕਿ 8,330 ਰੁਪਏ ਦੀ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀ ਸੋਧੀ ਹੋਈ ਅੰਤਿਮ ਤਾਰੀਖ਼ 14 ਅਕਤੂਬਰ, 2026 ਹੈ। ਇਸ ਤੋਂ ਇਲਾਵਾ 15,050 ਰੁਪਏ ਦੀ ਲੇਟ ਫ਼ੀਸ ਵਾਲੇ ਫ਼ਾਰਮ 19 ਅਕਤੂਬਰ, 2026 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ।

Advertisement

ਉੱਥੇ ਹੀ 28,730 ਰੁਪਏ ਦੀ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਤਾਰੀਖ਼ 6 ਨਵੰਬਰ, 2026 ਹੀ ਰਹੇਗੀ। ਇਹ ਸੋਧੀਆਂ ਹੋਈਆਂ ਤਾਰੀਖਾਂ ਪਹਿਲਾਂ ਜਾਰੀ ਕੀਤੀਆਂ ਗਈਆਂ ਤਾਰੀਖਾਂ ਦੀ ਥਾਂ ਲੈਣਗੀਆਂ।

Advertisement
×