ਪੀਪੀ ਵਰਮਾ
ਪੰਚਕੂਲਾ, 16 ਜੂਨ
ਬਰਵਾਲਾ ਬਲਾਕ ਦੇ ਪਿੰਡਾਂ ਜਲੌਲੀ, ਸੁਲਤਾਨਪੁਰ, ਨਾਗਲ ਭਰੋਲੀ, ਮੌਲੀ, ਟੋਡਾ, ਨਯਾਗਾਓਂ, ਭਗਵਾਨਪੁਰ, ਬਟੌਰ, ਕਾਮੀ ਵਿੱਚ ਮੱਖੀਆਂ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਸਮੱਸਿਆ ਕਾਰਨ ਪਿੰਡ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮੱਖੀਆਂ ਕਾਰਨ ਪਿੰਡ ਵਾਸੀ ਨਾ ਤਾਂ ਚੰਗਾ ਖਾ ਸਕਦੇ ਹਨ, ਨਾ ਪਾ ਸਕਦੇ ਸਨ ਅਤੇ ਨਾ ਹੀ ਸ਼ਾਂਤੀ ਨਾਲ ਸੌਂ ਸਕਦੇ ਸਨ। ਪੋਲਟਰੀ ਫਾਰਮਾਂ ਦੇ ਮਾਲਿਕਾ ਨੂੰ ਚਾਹੀਦਾ ਹੈ ਕਿ ਉਹ ਪਿੰਡ ਵਿੱਚ ਸਪਰੇਅ ਕਰਵਾਉਣ। ਪੋਲਟਰੀ ਫਾਰਮ ਦੇ ਆਲੇ ਦੁਆਲੇ ਦੀ ਗੰਦਗੀ ਨਾ ਫੈਲਣ ਦੇਣ। ਇਲਾਕਾ ਵਾਸੀਆਂ, ਸੰਦਲ ਸਿੰਘ ਰਾਣਾ ਸੁਲਤਾਨਪੁਰ, ਬਜਿੰਦਰ ਸਰਪੰਚ ਕਾਮੀ, ਰਾਹੁਲ ਬਤੌਰ, ਲਕਸ਼ਮਣ ਦਾਸ ਸਰਪੰਚ ਬਤੌਰ, ਤਰਸੇਮ ਸ਼ਰਮਾ ਜਲੌਲੀ, ਅਜੀਤ ਰਾਣਾ ਜਲੌਲੀ, ਬਬਲੂ ਗੋਇਲ ਸਰਪੰਚ ਬਰਵਾਲਾ, ਸੁਰੇਂਦਰ ਨਾਗਾਲ, ਗੋਲਡੀ ਭਾਰਾਲੀ ਨੇ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ।