DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Panchkula traffic advisory: ਦੋ ਘੰਟੇ ਲਈ ਬੰਦ ਰਹਿਣਗੀਆਂ ਇਹ ਮੁੱਖ ਸੜਕਾਂ, ਦੇਖੋ ਨਵਾਂ ਰੂਟ ਪਲਾਨ

ਡਾ. ਭੀਮ ਰਾਓ ਰਾਮਜੀ ਅੰਬੇਡਕਰ ਜਯੰਤੀ ਦੇ ਸਬੰਧ ਵਿੱਚ ਮੰਗਲਵਾਰ ਨੂੰ ਕੱਢੀ ਜਾਣ ਵਾਲੀ ਮੈਰਾਥਨ ਕਾਰਨ ਪੰਚਕੂਲਾ ਦੀਆਂ ਕਈ ਸੜਕਾਂ ਸਵੇਰੇ ਛੇ ਵਜੇ ਤੋਂ ਅੱਠ ਵਜੇ ਤੱਕ ਬੰਦ ਰਹਿਣਗੀਆਂ। ਪੰਚਕੂਲਾ ਟਰੈਫਿਕ ਪੁਲੀਸ ਨੇ ਇਸ ਮੈਰਾਥਨ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਡਾ. ਭੀਮ ਰਾਓ ਰਾਮਜੀ ਅੰਬੇਡਕਰ ਜਯੰਤੀ ਦੇ ਸਬੰਧ ਵਿੱਚ ਮੰਗਲਵਾਰ ਨੂੰ ਕੱਢੀ ਜਾਣ ਵਾਲੀ ਮੈਰਾਥਨ ਕਾਰਨ ਪੰਚਕੂਲਾ ਦੀਆਂ ਕਈ ਸੜਕਾਂ ਸਵੇਰੇ ਛੇ ਵਜੇ ਤੋਂ ਅੱਠ ਵਜੇ ਤੱਕ ਬੰਦ ਰਹਿਣਗੀਆਂ। ਪੰਚਕੂਲਾ ਟਰੈਫਿਕ ਪੁਲੀਸ ਨੇ ਇਸ ਮੈਰਾਥਨ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਇਹ ਮੈਰਾਥਨ ਸੈਕਟਰ ਛੇ ਸਥਿਤ ਸ਼ਕਤੀ ਭਵਨ ਤੋਂ ਸ਼ੁਰੂ ਹੋ ਕੇ ਸੈਕਟਰ 8/9 ਲਾਈਟ ਪੁਆਇੰਟ, ਸੈਕਟਰ 9/10 ਲਾਈਟ ਪੁਆਇੰਟ, ਬੱਸ ਸਟੈਂਡ ਤਵਾ ਚੌਂਕ, ਸੈਕਟਰ 12/4 ਲਾਈਟ ਪੁਆਇੰਟ ਅਤੇ ਨੈਸ਼ਨਲ ਹਾਈਵੇਅ 5 (03/21 ਲਾਈਟ ਪੁਆਇੰਟ) ਰਾਹੀਂ ਹੁੰਦੀ ਹੋਈ ਤਾਊ ਦੇਵੀ ਲਾਲ ਸਟੇਡੀਅਮ ਵਿਖੇ ਸਮਾਪਤ ਹੋਵੇਗੀ।

Advertisement

ਨਾਗਰਿਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਨ੍ਹਾਂ ਰਸਤਿਆਂ ਦੀ ਵਰਤੋਂ ਕਰਨ ਤੋਂ ਬਚਣ, ਸਮੇਂ ਸਿਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ, ਟਰੈਫਿਕ ਪੁਲੀਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਪਹਿਲ ਦੇਣ।

Advertisement

Advertisement
×