DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Paddy Procurement: ਕਣਕ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਸੂਬੇ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਹੋ ਰਹੀ ਹੈ। ਇਸ ਸਾਲ ਅਗੇਤੀ ਬਿਜਾਈ ਕਾਰਨ ਪਹਿਲੇ ਹਫ਼ਤੇ ਦੌਰਾਨ ਹੀ ਮੰਡੀ ਵਿੱੱਚ ਝੋਨੇ ਦੀ ਵੱਡੀ ਆਮਦ ਹੋਣ ਦੀ ਸੰਭਾਵਨਾ ਹੈ। ਇੱਥੇ ਮੰਡੀ ਵਿੱਚ ਕਣਕ ਦੀ ਚੁਕਾਈ ਨਾ ਹੋਣ ਕਾਰਨ...

  • fb
  • twitter
  • whatsapp
  • whatsapp
featured-img featured-img
ਅਨਾਜ ਮੰਡੀ ਰੂਪਨਗਰ ਵਿੱਚ ਪਈ ਕਣਕ ਦਿਖਾਉਂਦੇ ਹੋਏ ਕਿਸਾਨ।
Advertisement

ਸੂਬੇ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਹੋ ਰਹੀ ਹੈ। ਇਸ ਸਾਲ ਅਗੇਤੀ ਬਿਜਾਈ ਕਾਰਨ ਪਹਿਲੇ ਹਫ਼ਤੇ ਦੌਰਾਨ ਹੀ ਮੰਡੀ ਵਿੱੱਚ ਝੋਨੇ ਦੀ ਵੱਡੀ ਆਮਦ ਹੋਣ ਦੀ ਸੰਭਾਵਨਾ ਹੈ। ਇੱਥੇ ਮੰਡੀ ਵਿੱਚ ਕਣਕ ਦੀ ਚੁਕਾਈ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਇੱਥੇ ਮੰੰਡੀ ਵਿੱਚ ਰੱਖੀਆਂ ਕਣਕ ਦੀਆਂ ਬੋਰੀਆਂ ਕਾਰਨ ਝੋਨਾ ਲਿਆਉਣ ਵਾਲੇ ਕਿਸਾਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਗੁਰਨੇਕ ਸਿੰਘ ਬੁਰਜਵਾਲਾ, ਗੁਰਵਿੰਦਰਜੀਤ ਸਿੰਘ ਭੈਣੀ, ਦਵਿੰਦਰ ਸਿੰਘ ਮਗਰੋੜ, ਮੁਖਤਿਆਰ ਸਿੰਘ ਰਤਨਪੁਰਾ, ਪਲਵਿੰਦਰ ਸਿੰੰਘ ਪੰਜੋਲਾ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਮੰਡੀ ਵਿੱਚੋਂ ਤੁਰੰਤ ਕਣਕ ਦੀ ਚੁਕਾਈ ਕਰ ਕੇ ਕਿਤੇ ਹੋਰ ਭੰਡਾਰ ਕੀਤਾ ਜਾਵੇ।

ਜ਼ਿਲ੍ਹਾ ਮੰਡੀ ਅਫਸਰ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਮੰਡੀ ਵਿੱੱਚੋਂ ਕਣਕ ਦੀ ਚੁਕਾਈ ਦਾ ਕੰੰਮ ਤੇਜ਼ੀ ਨਾਲ ਸ਼ੁਰੂ ਕਰ ਦਿੱੱਤਾ ਹੈ। ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱੱਤੀ ਜਾਵੇਗੀ।

Advertisement

Advertisement
Advertisement
×