DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Overloaded Tipper: ਪਾਬੰਦੀ ਦੇ ਬਾਵਜੂਦ ਟਿੱਪਰਾਂ ਦੀ ਆਵਾਜਾਈ ਜਾਰੀ

ਭੁੰਗਲਾਂ ਤੋਂ ਕਾਹਨਪੁਰ ਖੂਹੀ ਮੇਨ ਸੜਕ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈ ਪਾਬੰਦੀ ਦੇ ਬਾਵਜੂਦ ਇਸ ਸੜਕ ’ਤੇ ਓਵਰਲੋਡ ਟਰਾਲਿਆਂ ਅਤੇ ਟਿੱਪਰਾਂ ਦਾ ਲਾਂਘਾ ਜਾਰੀ ਹੈ। ਕਾਹਨਪੁਰ ਖੂਹੀ ਤੋਂ ਰੂਪਨਗਰ ਬਰਸਤਾ ਨੂਰਪੁਰ ਬੇਦੀ ਸੜਕ ਤੇ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਹੈਵੀ ਟਿੱਪਰ...

  • fb
  • twitter
  • whatsapp
  • whatsapp
featured-img featured-img
ਨੂਰਪੁਰ ਬੇਦੀ ਇਲਾਕੇ ਦੀ ਸੜਕ ’ਤੇ ਲੰਘਦਾ ਹੋਇਆ ਟਿੱਪਰ।
Advertisement

ਭੁੰਗਲਾਂ ਤੋਂ ਕਾਹਨਪੁਰ ਖੂਹੀ ਮੇਨ ਸੜਕ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈ ਪਾਬੰਦੀ ਦੇ ਬਾਵਜੂਦ ਇਸ ਸੜਕ ’ਤੇ ਓਵਰਲੋਡ ਟਰਾਲਿਆਂ ਅਤੇ ਟਿੱਪਰਾਂ ਦਾ ਲਾਂਘਾ ਜਾਰੀ ਹੈ। ਕਾਹਨਪੁਰ ਖੂਹੀ ਤੋਂ ਰੂਪਨਗਰ ਬਰਸਤਾ ਨੂਰਪੁਰ ਬੇਦੀ ਸੜਕ ਤੇ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਹੈਵੀ ਟਿੱਪਰ ਟਰਾਲਿਆਂ ’ਤੇ ਦਿਨ ਵੇਲੇ ਮੁਕੰਮਲ ਤੌਰ ਉੱਤੇ ਪਾਬੰਦੀ ਲਾਈ ਹੋਈ ਹੈ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਇਹ ਸਾਰਾ ਗੋਰਖ ਧੰਦਾ ਸਰਕਾਰ ਦੀ ਕਥਿਤ ਸ਼ਹਿ ’ਤੇ ਹੋ ਰਿਹਾ ਹੈ। ਇਸ ਮਾਮਲੇ ’ਤੇ ਪੁਲੀਸ ਨੇ ਵੀ ਚੁੱਪ ਵੱਟ ਰੱਖੀ ਹੈ। ਸ੍ਰੀ ਲਾਲਪੁਰਾ ਕਿਹਾ ਕਿ ਬਹੁਤੇ ਟਿੱਪਰ ਬਿਨਾਂ ਨੰਬਰਾਂ ਤੋਂ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਕਈ ਟਿੱਪਰਾਂ ਨੂੰ ਕਥਿਤ ਦੋ ਵਾਹਨਾਂ ਦੇ ਨੰਬਰ ਲਾਏ ਗਏ ਹਨ। ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਦਿਨ ਵੇਲੇ ਲਾਈ ਪਾਬੰਦੀ ਦੇ ਬਾਵਜੂਦ ਇਸ ਸੜਕ ’ਤੇ ਵੱਡੀ ਗਿਣਤੀ ਟਿਪਰ ਚੱਲ ਰਹੇ ਹਨ।

Advertisement

ਦੱਸਣਯੋਗ ਹੈ ਕਿ ਟਿੱਪਰਾਂ ਨਾਲ ਕਈ ਹਾਦਸੇ ਹੋ ਚੁੱਕੇ ਹਨ। ਕਈ ਹਾਦਸਿਆਂ ਵਿੱਚ ਤਾਂ ਮੌਤਾਂ ਵੀ ਹੋ ਚੁੱਕੀਆਂ ਹਨ। ਸ੍ਰੀ ਲਾਲਪੁਰਾ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਰੂਪਨਗਰ ਤੋਂ ਖੇੜਾ, ਸਪਾਲਮਾ, ਪਲਾਟਾ, ਨਾਨਗਰਾਂ, ਸੈਂਸੋਵਾਲ, ਐਲਗਰਾਂ ਵਿੱਚ ਲੱਗੇ ਸਟੋਨ ਕਰੱਸ਼ਰਾਂ ਤੋਂ ਸਮੱਗਰੀ ਚੁੱਕਣ ਵਾਲੇ ਟਿੱਪਰਾਂ ਦੀ ਜਾਂਚ ਕੀਤੀ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਿੱਪਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Advertisement

ਦੂਜੇ ਪਾਸੇ, ਨੂਰਪੁਰ ਬੇਦੀ ਥਾਣੇ ਦੇ ਇੰਚਾਰਜ ਗੁਰਮੁਖ ਸਿੰਘ ਨੇ ਕਿਹਾ ਕਿ ਜੇ ਕੋਈ ਟਿੱਪਰ ਜਾਅਲੀ ਨੰਬਰ ਲਗਾ ਕੇ ਚੱਲਦਾ ਹੋਇਆ ਫੜਿਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਲਾਏ ਪਾਬੰਦੀ ਦੇ ਹੁਕਮਾਂ ਨੂੰ ਲਾਗੂ ਕੀਤਾ ਜਾਵੇਗਾ।

Advertisement
×