DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁਬਾਰਿਕਪੁਰ ਅੰਡਰਪਾਥ ਦਾ ਓਵਰਹੈੱਡ ਬੈਰੀਕੇਡ ਟੁੱਟਿਆ

ਮੁਬਾਰਿਕਪੁਰ ਰੇਲਵੇ ਅੰਡਰਪਾਥ ਦੇ ਬਾਹਰ ਲੱਗਿਆ ਓਵਰਹੈੱਡ ਬੈਰੀਕੇਡ ਕੱਲ੍ਹ ਰਾਤ ਕਿਸੇ ਭਾਰੀ ਵਾਹਨ ਦੀ ਟੱਕਰ ਕਾਰਨ ਟੁੱਟ ਗਿਆ। ਬੈਰੀਕੇਡ ਦਾ ਇੱਕ ਹਿੱਸਾ ਹਵਾ ਵਿੱਚ ਲਟਕ ਰਿਹਾ ਹੈ ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ।...

  • fb
  • twitter
  • whatsapp
  • whatsapp
featured-img featured-img
ਮੁਬਾਰਿਕਪੁਰ ਰੇਲਵੇ ਅੰਡਰਪਾਥ ਦੇ ਬਾਹਰ ਟੁੱਟਿਆ ਹੋਇਆ ਓਵਰਹੈੱਡ ਬੈਰੀਕੇਡ।
Advertisement

ਮੁਬਾਰਿਕਪੁਰ ਰੇਲਵੇ ਅੰਡਰਪਾਥ ਦੇ ਬਾਹਰ ਲੱਗਿਆ ਓਵਰਹੈੱਡ ਬੈਰੀਕੇਡ ਕੱਲ੍ਹ ਰਾਤ ਕਿਸੇ ਭਾਰੀ ਵਾਹਨ ਦੀ ਟੱਕਰ ਕਾਰਨ ਟੁੱਟ ਗਿਆ। ਬੈਰੀਕੇਡ ਦਾ ਇੱਕ ਹਿੱਸਾ ਹਵਾ ਵਿੱਚ ਲਟਕ ਰਿਹਾ ਹੈ ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਸਵੇਰ ਤੱਕ ਮੁਰੰਮਤ ਨਾ ਹੋਣ ਕਾਰਨ ਅੰਡਰਪਾਥ ਨੇੜੇ ਆਵਾਜਾਈ ਵੀ ਪ੍ਰਭਾਵਿਤ ਰਹੀ ਅਤੇ ਜਾਮ ਦੀ ਸਥਿਤੀ ਬਣੀ ਰਹੀ। ਜ਼ਿਕਰਯੋਗ ਹੈ ਕਿ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਕਰੀਬ 1.66 ਕਰੋੜ ਰੁਪਏ ਦੀ ਲਾਗਤ ਨਾਲ ਅੰਡਰਪਾਥ ਦਾ ਨਵੀਨੀਕਰਨ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਓਵਰਲੋਡ ਟਿੱਪਰਾਂ ਦੀ ਆਵਾਜਾਈ ਰੋਕਣ ਲਈ ਕਰੀਬ ਸਾਲ ਪਹਿਲਾਂ ਐੱਸ ਡੀ ਓ (ਡੇਰਾਬਸੀ) ਅਮਿਤ ਗੁਪਤਾ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ। ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਟਕ ਰਹੇ ਬੈਰੀਕੇਡ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਭਾਰੀ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Advertisement
Advertisement
×