DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਟੋਨ ਕਰੱਸ਼ਰ ਐਕਟ ਦਾ ਵਿਰੋਧ

ਜਗਮੋਹਨ ਸਿੰਘ ਰੂਪਨਗਰ/ਘਨੌਲੀ, 7 ਜੂਨ ਪੰਜਾਬ ਸਰਕਾਰ ਦੇ ਤਜਵੀਜ਼ਤ ਸਟੋਨ ਕਰੱਸ਼ਰ ਐਕਟ ਦਾ ਕਰੱਸ਼ਰ ਮਾਲਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਰੂਪਨਗਰ ਜ਼ਿਲ੍ਹੇ ਦੇ ਕਸਬਾ ਭਰਤਗੜ੍ਹ ਵਿੱਚ ਪੰਜਾਬ ਭਰ ਦੇ ਸਟੋਨ ਕਰੱਸ਼ਰ ਮਾਲਕਾਂ ਨੇ ਮੀਟਿੰਗ ਕਰ ਕੇ ਨਵੇਂ ਐਕਟ...
  • fb
  • twitter
  • whatsapp
  • whatsapp
Advertisement

ਜਗਮੋਹਨ ਸਿੰਘ

ਰੂਪਨਗਰ/ਘਨੌਲੀ, 7 ਜੂਨ

Advertisement

ਪੰਜਾਬ ਸਰਕਾਰ ਦੇ ਤਜਵੀਜ਼ਤ ਸਟੋਨ ਕਰੱਸ਼ਰ ਐਕਟ ਦਾ ਕਰੱਸ਼ਰ ਮਾਲਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਰੂਪਨਗਰ ਜ਼ਿਲ੍ਹੇ ਦੇ ਕਸਬਾ ਭਰਤਗੜ੍ਹ ਵਿੱਚ ਪੰਜਾਬ ਭਰ ਦੇ ਸਟੋਨ ਕਰੱਸ਼ਰ ਮਾਲਕਾਂ ਨੇ ਮੀਟਿੰਗ ਕਰ ਕੇ ਨਵੇਂ ਐਕਟ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਸਟੋਨ ਕਰੱਸ਼ਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜਵਿੰਦਰ ਸਿੰਘ ਬੇਈਹਾਰਾ, ਪ੍ਰਧਾਨ ਸਟੋਨ ਕਰੱਸ਼ਰ ਯੂਨੀਅਨ ਜ਼ੋਨ ਮੁਬਾਰਕਪੁਰ ਅਮਰਜੀਤ ਬਾਂਸਲ, ਪ੍ਰਧਾਨ ਹੰਡੇਸਰਾ ਜ਼ੋਨ ਬਲਬੀਰ ਸਿੰਘ ਸੰਧੂ, ਪ੍ਰਧਾਨ ਸਟੋਨ ਕਰੱਸ਼ਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਲਛਮਣ ਨਈਅਰ ਤੋਂ ਇਲਾਵਾ ਹੋਰ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੁਮਾਇੰਦਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਨਵਾਂ ‘ਦਿ ਪੰਜਾਬ ਰੈਗੂਲੇਸ਼ਨ ਆਫ ਕਰੱਸ਼ਰ ਯੂਨਿਟਸ ਤੇ ਸਟਾਕਿਸਟਸ ਅਤੇ ਰਿਟੇਲਰਜ਼ ਐਕਟ 2025’ ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ, ਉਸ ਨਾਲ ਪਹਿਲਾਂ ਹੀ ਬਰਬਾਦੀ ਦੀ ਕਗਾਰ ਤੇ ਪੁੱਜ ਚੁੱਕੀ ਸਟੋਨ ਕਰੱਸ਼ਰ ਸਨਅਤ ਤਬਾਹ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੇਂ ਐਕਟ ਅਨੁਸਾਰ ਕਰੱਸ਼ਰ ਮਾਲਕ ਲਈ ਸਟੋਨ ਕਰੱਸ਼ਰ ਚਲਾਉਣਾ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਹੋ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਜੇ ਪੰਜਾਬ ਸਰਕਾਰ ਕੋਈ ਨਵਾਂ ਐਕਟ ਜਾਂ ਨੀਤੀ ਲਾਗੂ ਕਰਨਾ ਚਾਹੁੰਦੀ ਹੈ ਤਾਂ ਉਸ ਸਬੰਧੀ ਕਰੱਸ਼ਰ ਸਨਅਤ ਦੇ ਧੰਦੇ ਨਾਲ ਜੁੜੇ ਵਰਗਾਂ ਦੇ ਨੁਮਾਇੰਦਿਆਂ ਦੀ ਰਾਇ ਲਈ ਜਾਵੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ਼ ਸਿੰਘ ਮਾਨ ਨੂੰ ਮਿਲ ਕੇ ਨਵੇਂ ਐਕਟ ਨੂੰ ਰੱਦ ਕਰਨ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜੇ ਐਕਟ ਰੱਦ ਨਾ ਹੋਇਆ ਤਾਂ ਪੰਜਾਬ ਭਰ ਦੇ ਕਰੱਸ਼ਰ ਮਾਲਕ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਹਰਭਜਨ ਸਿੰਘ ਕੋਟਬਾਲਾ, ਪਰਮਜੀਤ ਸਿੰਘ ਬੇਲੀ, ਗੁਰਮੀਤ ਸਿੰਘ ਆਸਪੁਰ, ਤਜਿੰਦਰਪਾਲ ਸਿੰਘ, ਗੁਰਮੀਤ ਸਿੰਘ ਸਰਸਾ ਨੰਗਲ ਆਦਿ ਹਾਜ਼ਰ ਸਨ।

Advertisement
×