ਪਿੰਡ ਦੇ ਰਾਹ ’ਚੋਂ ਬਿਜਲੀ ਲਾਈਨ ਕੱਢਣ ਦਾ ਵਿਰੋਧ
ਪਿੰਡ ਦਾਊਂ ਦੇ ਕਿਸਾਨ ਆਗੂ ਗੁਰਨਾਮ ਸਿੰਘ, ਸੁਲੱਖਣ ਸਿੰਘ, ਹਰਵਿੰਦਰ ਸਿੰਘ, ਪ੍ਰਿਤਪਾਲ ਸਿੰਘ ਅਤੇ ਸਤਨਾਮ ਦਾਊਂ ਨੇ ਪਿੰਡ ਦੇ ਨਾਲ ਲੱਗਦੇ ਇੱਕ ਹਾਊਸਿੰਗ ਪ੍ਰਾਜੈਕਟ ਦੇ ਖੇਤਰ ’ਚੋਂ ਲੰਘਦੀ ਗਿਆਰਾਂ ਹਜ਼ਾਰ ਵੋਲਟੇਜ ਦੀ ਬਿਜਲੀ ਲਾਈਨ ਨੂੰ ਪਿੰਡ ਦੇ ਆਮ ਰਸਤੇ ’ਚੋਂ...
ਪਿੰਡ ਦਾਊਂ ਦੇ ਕਿਸਾਨ ਆਗੂ ਗੁਰਨਾਮ ਸਿੰਘ, ਸੁਲੱਖਣ ਸਿੰਘ, ਹਰਵਿੰਦਰ ਸਿੰਘ, ਪ੍ਰਿਤਪਾਲ ਸਿੰਘ ਅਤੇ ਸਤਨਾਮ ਦਾਊਂ ਨੇ ਪਿੰਡ ਦੇ ਨਾਲ ਲੱਗਦੇ ਇੱਕ ਹਾਊਸਿੰਗ ਪ੍ਰਾਜੈਕਟ ਦੇ ਖੇਤਰ ’ਚੋਂ ਲੰਘਦੀ ਗਿਆਰਾਂ ਹਜ਼ਾਰ ਵੋਲਟੇਜ ਦੀ ਬਿਜਲੀ ਲਾਈਨ ਨੂੰ ਪਿੰਡ ਦੇ ਆਮ ਰਸਤੇ ’ਚੋਂ ਕੱਢਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਲਾਈਨ ਨੂੰ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਪਿੰਡ ਦੇ ਨੇੜੇ ਇੱਕ ਹਾਊਸਿੰਗ ਪ੍ਰਾਜੈਕਟ ਦੇ ਖੇਤਰ ਵਿਚੋਂ ਕੁੱਝ ਪਲਾਟਾਂ ਉੱਪਰੋਂ ਬਿਜਲੀ ਦੀ ਇਹ ਲਾਈਨ ਬਹੁਤ ਪੁਰਾਣੀ ਲੰਘਦੀ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਪਲਾਟਾਂ ਵਿਚੋਂ ਬਿਜਲੀ ਦੀ ਲਾਈਨ ਹਟਾ ਕੇ ਪਿੰਡ ਦੇ ਆਮ ਰਸਤੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਪਿੰਡ ਵਾਸੀ ਕਈ ਵਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਬੰਧਿਤ ਥਾਂ ਦਾ ਰਸਤਾ ਗਰੀਬ ਘਰਾਂ ਨੂੰ ਜਾਂਦਾ ਹੈ, ਜਿਸ ਵਿਚ ਸੀਵਰੇਜ ਅਤੇ ਪਾਣੀ ਦੇ ਪਾਈਪ ਵੀ ਪਾਏ ਜਾਣੇ ਹਨ। ਉਨ੍ਹਾਂ ਕਿਹਾ ਸਬੰਧਤ ਪ੍ਰਾਜੈਕਟ ਨੂੰ ਆਪਣੇ ਖੇਤਰ ਵਿਚੋਂ ਲਾਈਨ ਕੱਢਣ ਦੇ ਨਿਰਦੇਸ਼ ਦਿੱਤੇ ਜਾਣ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਮਾਮਲਾ ਅਦਾਲਤ ਵਿਚ ਵੀ ਪਹੁੰਚਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਕਿਸੇ ਵੀ ਤਰਾਂ ਇਹ ਲਾਈਨ ਨਹੀਂ ਪੈਣ ਦੇਣਗੇ ਅਤੇ ਧੱਕਾ ਬਰਦਾਸ਼ਿਤ ਨਹੀਂ ਕਰਨਗੇ।

