ਤੋਲ ਮਸ਼ੀਨਾਂ ਦੀ ਜਾਂਚ ਫੀਸ ਵਿੱਚ ਵਾਧੇ ਦਾ ਵਿਰੋਧ
ਪੰਜਾਬ ਰਿਟੇਲ ਅਤੇ ਹੋਲਸੇਲ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਮੋਦ ਗੁਪਤਾ ਧੂਰੀ, ਚੇਅਰਮੈਨ ਕ੍ਰਿਸ਼ਨ ਲਾਲ ਜਸੂਜਾ ਅਤੇ ਸੀਨੀਅਰ ਉਪ ਪ੍ਰਧਾਨ ਅਰੁਣ ਗੁਪਤਾ ਨੇ ਕੇਂਦਰ ਸਰਕਾਰ ਵੱਲੋਂ ਬੀਤੇ ਦਿਨ ਵਪਾਰਕ ਅਦਾਰਿਆ ਵੱਲੋਂ ਵਰਤੇ ਜਾਂਦੇ ਮਾਪਤੋਲ ਉਪਕਰਨ ਦੀ ਜਾਂਚ ਫੀਸ ’ਚ...
ਪੰਜਾਬ ਰਿਟੇਲ ਅਤੇ ਹੋਲਸੇਲ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਮੋਦ ਗੁਪਤਾ ਧੂਰੀ, ਚੇਅਰਮੈਨ ਕ੍ਰਿਸ਼ਨ ਲਾਲ ਜਸੂਜਾ ਅਤੇ ਸੀਨੀਅਰ ਉਪ ਪ੍ਰਧਾਨ ਅਰੁਣ ਗੁਪਤਾ ਨੇ ਕੇਂਦਰ ਸਰਕਾਰ ਵੱਲੋਂ ਬੀਤੇ ਦਿਨ ਵਪਾਰਕ ਅਦਾਰਿਆ ਵੱਲੋਂ ਵਰਤੇ ਜਾਂਦੇ ਮਾਪਤੋਲ ਉਪਕਰਨ ਦੀ ਜਾਂਚ ਫੀਸ ’ਚ ਭਾਰੀ ਵਾਧੇ ਦੇ ਜਾਰੀ ਹੁਕਮਾਂ ਦੀ ਨਿਖੇਧੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਖ਼ਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਬਣਾਏ ਲੀਗਲ ਮੀਟਰੋਲੋਜੀ ਐਕਟ 2009 ਨਾਲ ਸਬੰਧਤ ਹੈ। ਇਸ ਤਹਿਤ ਵਪਾਰਕ ਅਦਾਰਿਆਂ ਵੱਲੋਂ ਵਰਤੇ ਜਾਂਦੇ ਮਾਪ ਤੋਲ ਉਪਕਰਨ ਲੀਗਲ ਮੀਟਰੋਲੋਜੀ ਅਫਸਰਾਂ ਵੱਲੋਂ ਜਾਂਚ ਕੀਤੇ ਜਾਂਦੇ ਹਨ। ਇਸ ਲਈ ਕਰੀਬ 200 ਤੋਂ 300 ਰੁਪਏ ਫੀਸ ਰੱਖੀ ਗਈ ਹੈ। ਹੁਣ ਸਰਕਾਰ ਵੱਲੋਂ ਇਹ ਕੰਮ ਪ੍ਰਾਈਵੇਟ ਵੱਡੇ ਵਪਾਰਕ ਅਦਾਰਿਆਂ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਕਾਰਨ ਫੀਸਾਂ ਵਿੱਚ ਦਸ ਗੁਣਾਂ ਤੱਕ ਵਾਧਾ ਕੀਤਾ ਗਿਆ ਹੈ ਜੋ ਵਪਾਰੀ ਮਾਰੂ ਫ਼ੈਸਲਾ ਹੈ। ਆਗੂਆਂ ਨੇ ਕਿਹਾ ਕਿ ਸਮੂਹ ਵਪਾਰ ਮੰਡਲ ਇਸ ਦਾ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਵਾਪਸ ਲਿਆ ਜਾਵੇ।

